ਕੌਮੀ ਜਾਂਚ ਏਜੰਸੀ ਵਲੋਂ ਪੰਜਾਬ, ਯੂਪੀ ਵਿਚ ਕਈ ਥਾਈਂ ਛਾਪੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੌਮੀ ਜਾਂਚ ਏਜੰਸੀ ਨੇ ਅਤਿਵਾਦੀ ਜਥੇਬੰਦੀ ਆਈਐਸ ਤੋਂ ਪ੍ਰੇਰਿਤ ਕਿਸੇ ਜਥੇਬੰਦੀ ਵਿਰੁਧ ਅਪਣੀ ਜਾਂਚ ਦੇ ਸਬੰਧ ਵਿਚ ਵੀਰਵਾਰ ਨੂੰ ਪਛਮੀ ਯੂਪੀ ਤੇ ਪੰਜਾਬ ਦੀਆਂ ਅੱਠ.....

The National Investigation Agency has printed in several places in Punjab, UP

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ ਨੇ ਅਤਿਵਾਦੀ ਜਥੇਬੰਦੀ ਆਈਐਸ ਤੋਂ ਪ੍ਰੇਰਿਤ ਕਿਸੇ ਜਥੇਬੰਦੀ ਵਿਰੁਧ ਅਪਣੀ ਜਾਂਚ ਦੇ ਸਬੰਧ ਵਿਚ ਵੀਰਵਾਰ ਨੂੰ ਪਛਮੀ ਯੂਪੀ ਤੇ ਪੰਜਾਬ ਦੀਆਂ ਅੱਠ ਥਾਵਾਂ 'ਤੇ ਛਾਪੇ ਮਾਰੇ। ਦੋਸ਼ ਹੈ ਕਿ ਇਹ ਗਰੁਪ ਦਿੱਲੀ ਸਮੇਤ ਉੱਤਰ ਭਾਰਤ ਦੇ ਹੋਰ ਹਿੱਸਿਆਂ ਵਿਚ ਸਿਆਸੀ ਆਗੂਆਂ ਤੇ ਸਰਕਾਰੀ ਇਤਾਰਤਾਂ 'ਤੇ ਆਤਮਘਾਤੀ ਹਮਲੇ ਅਤੇ ਲੜੀਵਾਰ ਬੰਬ ਧਮਾਕੇ ਕਰਨ ਦੀ ਯੋਜਨਾ ਬਣਾ ਰਿਹਾ ਸੀ। ਏਜੰਸੀ ਨੇ ਪਿਛਲੇ ਸਾਲ 26 ਦਸੰਬਰ ਤੋਂ ਲੈ ਕੇ ਹੁਣ ਤਕ ਇਸ ਸਬੰਧ ਵਿਚ 12 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਏਜੰਸੀ ਨੇ 12 ਜਨਵਰੀ ਨੂੰ ਹਾਪੁੜ ਤੋਂ 24 ਸਾਲਾ ਮੁਹੰਮਦ ਅਬਸਾਰ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਦੇ ਪੰਜ ਦਿਨਾਂ ਮਗਰੋਂ ਇਹ ਛਾਪੇ ਮਾਰੇ ਗਏ ਹਨ। ਬੁਲਾਰੇ ਨੇ ਦਸਿਆ ਕਿ ਆਈਐਸ ਦੀ ਸ਼ਾਖ਼ਾ 'ਹਰਕਤ ਉਲ ਹਰਬ ਏ ਇਸਲਾਮ' ਦਾ ਕਥਿਤ ਹਿੱਸਾ ਹੋਣ ਕਾਰਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਕੀਤੀ ਗਈ ਪੁੱਛ-ਪੜਤਾਲ ਦੇ ਆਧਾਰ 'ਤੇ ਇਹ ਛਾਪੇ ਮਾਰੇ ਗਏ ਹਨ। 

ਐਨਆਈਏ ਨੇ ਪਹਿਲਾਂ ਦਸਿਆ ਸੀ ਕਿ ਉਸ ਨੇ ਸਥਾਨਕ ਪੱਧਰ 'ਤੇ ਬਣਾਏ ਰਾਕੇਟ ਲਾਂਚਰ, ਆਤਮਘਾਤੀ ਬੈਲਟਾਂ ਦੇ ਸਮਾਨ ਅਤੇ ਟਾਈਮਰ ਵਜੋਂ ਵਰਤੇ ਜਾਣ ਵਾਲੇ 112 ਅਲਾਰਮ ਕਲਾਕ ਬਰਾਮਦ ਕੀਤੇ ਹਨ। ਵਿਸਫੋਟਕ ਸਮੱਗਰੀ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਸੀ। ਏਜੰਸੀ ਨੇ ਪਹਿਲਾਂ ਛਾਪਿਆਂ ਦੌਰਾਨ ਸਟੀਲ ਦੇ ਕੰਟੇਨਰ, ਇਲੈਕਟ੍ਰਾਨਿਕ ਤਾਰਾਂ, 91 ਮੋਬਾਈਲ ਫ਼ੋਨ, 134 ਸਿਮ ਕਾਰ, ਤਿੰਨ ਲੈਪਟਾਪ, ਚਾਕੂ, ਆਈਐਸ ਨਾਲ ਸਬੰਧਤ ਦਸਤਾਵੇਜ਼ ਵੀ ਬਰਾਮਦ ਕੀਤੇ ਸਨ।  (ਏਜੰਸੀ)