‘Nike’ ਨੇ ਲਿਆਂਦੇ ਸਮਾਰਟ ਬੂਟ, ਅਪਣੇ ਆਪ ਖੁੱਲ੍ਹਣਗੇ ਤੇ ਬੱਝਣਗੇ ਫੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਹਰ ਕੋਈ ਨਾਈਕੀ ਦੇ ਬੂਟ ਪਹਿਨਣੇ ਪਸੰਦ ਕਰਦਾ ਹੈ, ਪਰ ਹੁਣ ਜੁੱਤੀਆਂ ਬਣਾਉਣ ਵਾਲੀ ਵਿਸ਼ਵ ਦੀ ਇਸ ਮਸ਼ਹੂਰ ਕੰਪਨੀ ਨੇ ਅਪਣੇ ਗਾਹਕਾਂ ਲਈ ਅਜਿਹੇ...

Nike Shoes

ਨਵੀਂ ਦਿੱਲੀ  : ਅੱਜ ਹਰ ਕੋਈ ਨਾਈਕੀ ਦੇ ਬੂਟ ਪਹਿਨਣੇ ਪਸੰਦ ਕਰਦਾ ਹੈ, ਪਰ ਹੁਣ ਜੁੱਤੀਆਂ ਬਣਾਉਣ ਵਾਲੀ ਵਿਸ਼ਵ ਦੀ ਇਸ ਮਸ਼ਹੂਰ ਕੰਪਨੀ ਨੇ ਅਪਣੇ ਗਾਹਕਾਂ ਲਈ ਅਜਿਹੇ ਬੂਟ ਤਿਆਰ ਕੀਤੇ ਹਨ, ਜਿਨ੍ਹਾਂ ਨੂੰ ਅਪਣੇ ਸਮਾਰਟ ਫੋਨ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ, ਹੈ ਨਾ ਹੈਰਾਨ ਕਰਨ ਵਾਲੀ ਗੱਲ ਜੀ ਹਾਂ, ਸੂਜ਼ ਬਣਾਉਣ ਵਾਲੀ ਕੰਪਨੀ ਨਾਈਕੀ ਦੇ ਇਨ੍ਹਾਂ ਬੂਟਾਂ ਨੂੰ ਟਾਈਟ ਤੇ ਖੁੱਲ੍ਹਾ ਕਰਨ ਲਈ ਹੁਣ ਤੁਹਾਨੂੰ ਝੁਕਣ ਦੀ ਲੋੜ ਨਹੀਂ ਪਵੇਗੀ,

ਬਲਕਿ ਨਾਈਕੀ ਦੇ ਇਹ ਬੂਟ ਪੈਰ ਵਿਚ ਪਾਉਣ ਤੋਂ ਬਾਅਦ ਆਪਣੇ ਆਪ ਅਡਜੈਸਟ ਹੋ ਜਾਣਗੇ। ਇਨ੍ਹਾਂ ਖ਼ਾਸ ਕਿਸਮ ਦੇ ਬੂਟਾਂ ਵਿਚ ਆਟੋਮੈਟਿਕ ਸੈਂਸਰ ਲੱਗੇ ਹੋਏ ਹਨ। ਜਿਸ ਨਾਲ ਤੁਹਾਨੂੰ ਬੂਟਾਂ ਦੇ ਫੀਤੇ ਕੱਸਣ ਦੀ ਲੋੜ ਨਹੀਂ ਪਵੇਗੀ ਬਲਕਿ ਇਸ ਦੇ ਸੈਂਸਰ ਇਸ ਨੂੰ ਆਟੋਮੈਟਿਕ ਫਿਟਿੰਗ ਵਾਲੇ ਮੋਡ 'ਤੇ ਰੱਖਦੇ ਹਨ। ਸਿਰਫ਼ ਇਹੀ ਨਹੀਂ ਇਹ ਬੂਟ ਕਾਫ਼ੀ ਦਬਾਅ ਝੱਲਣ ਦੀ ਤਾਕਤ ਵੀ ਰੱਖਦੇ ਹਨ। ਅਜੇ ਇਸ ਨੂੰ ਬਾਕਸਕਟ ਬਾਲ ਮੈਚ ਨੂੰ ਧਿਆਨ ਵਿਚ ਰੱਖ ਕੇ ਡਿਜ਼ਾਇਨ ਕੀਤਾ ਗਿਆ ਹੈ।

ਇਸ ਨਾਲ ਮੈਚ ਦੌਰਾਨ ਜੁੱਤੇ ਨੂੰ ਟਾਈਟ ਤੇ ਬ੍ਰੇਕ ਦੌਰਾਨ ਲੂਜ਼ ਕੀਤਾ ਜਾ ਸਕਦਾ ਹੈ। ਨਾਈਕੀ ਅਡੇਪਟ ਨਾਂਅ ਦੇ ਇਨ੍ਹਾਂ ਬੂਟਾਂ ਦੀ ਕੀਮਤ 350 ਡਾਲਰ ਯਾਨੀ ਕਰੀਬ 25 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ। ਇਨ੍ਹਾਂ ਬੂਟਾਂ ਦੇ ਲਾਂਚਿੰਗ ਇਵੈਂਟ ਨੂੰ ਲਾਈਵ ਸਟ੍ਰੀਮਿੰਗ ਪਲੇਟਫਾਰਮ 'ਤੇ ਕੀਤਾ ਗਿਆ। ਉਮੀਦ ਹੈ ਕਿ ਨਾਈਕੀ ਦੇ ਨਵੇਂ ਆਟੋਮੈਟਿਕ ਬੂਟ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ।