ਲੋਕ ਨਿਰਮਾਣ ਵਿਭਾਗ ਵਲੋਂ ਪ੍ਰਕਾਸ਼ ਪੁਰਬ ਮੌਕੇ ਸੂਬਾ ਪੱਧਰ 'ਤੇ ਲਗਾਏ ਜਾਣਗੇ ਫ਼ਲਾਂ ਦੇ ਬੂਟੇ: ਸਿੰਗਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ...

Vijay Inder Singla

ਚੰਡੀਗੜ੍ਹ (ਸਸਸ) : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮੁੱਚਾ ਲੋਕ ਨਿਰਮਾਣ ਵਿਭਾਗ ਵਾਤਾਵਰਣ ਦੀ ਸੰਭਾਲ ਬਾਰੇ ਸੂਬਾ ਪੱਧਰੀ ਮਿਸ਼ਨ ਨੂੰ ਪ੍ਰਫੁਲੱਤ ਕਰਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਭੇਂਟ ਕਰਨ ਲਈ ਫ਼ਲਾਂ ਵਾਲੇ ਬੂਟੇ ਲਗਾਉਣ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਵਿਭਾਗ ਦੇ ਹਰ ਦਫ਼ਤਰ ਜਿਵੇਂ ਮੁੱਖ ਦਫ਼ਤਰ, ਉਪ-ਮੰਡਲ, ਮੰਡਲ ਅਤੇ ਸਰਕਲ ਪੱਧਰ ਦੇ ਦਫ਼ਤਰਾਂ, ਸਟੋਰ ਅਤੇ ਵਰਕਸ਼ਾਪਾਂ ਦੇ ਪੱਧਰ ਤੇ ਬੂਟੇ ਲਾਉਣ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਸਬੰਧੀ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਸਰਕਾਰੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ ਬੂਟੇ ਲਗਾਉਣ ਦੀ ਇਸ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਨਾਲ ਹੀ ਇਹਨਾਂ ਬੂਟਿਆਂ ਦੀ ਰਾਖੀ ਲਈ ਟ੍ਰੀ ਗਾਰਡ ਲਗਾਏ ਜਾਣਗੇ।

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਮੰਤਰੀ ਵਲੋਂ ਪਟਿਆਲਾ ਵਿਚ ਵਿਭਾਗ ਦੀ ਕੁਆਲਿਟੀ ਕੰਟਰੋਲ ਲੈਬ ਵਿਖੇ ਬੂਟੇ ਲਾਉਣ ਦੀ ਇਸ ਮੁਹਿੰਮ ਅਧੀਨ ਨਿੱਜੀ ਤੌਰ ਤੇ ਬੂਟੇ ਲਗਾਏ ਜਾਣਗੇ।

Related Stories