ਸੀਏਏ ਦੇ ਪੱਖ ਵਿਚ ਹੈ ‘ਦ ਗ੍ਰੇਟ ਖਲੀ’, ਕਹੀ ਅਜਿਹੀ ਗੱਲ ਕਿ ਸੁਣ ਕੇ ਹੋ ਜਾਵੋਗੇ ਹੈਰਾਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਕਿਹਾ ਕਿ ਉਹ ਸਿਟੀਜਨ ਅਮੈਂਡਮੈਂਟ ਐਕਟ...

Dharamsala the great khali

ਨਵੀਂ ਦਿੱਲੀ: ਦ ਗ੍ਰੇਟ ਖਲੀ ਨਾਮ ਨਾਲ ਮਸ਼ਹੂਰ ਦਿਲੀਪ ਸਿੰਘ ਰਾਣਾ ਨੇ ਨਾਗਰਿਕਤਾ ਸੋਧ ਐਕਟ ਦਾ ਸਮਰਥਨ ਕੀਤਾ ਹੈ। ਰੇਸਲਿੰਗ ਸਟਾਰ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਦੇਹਰਾ ਤਹਿਸੀਲ ਪਹੁੰਚਣ ਤੇ ਇਹ ਗੱਲ ਕਹੀ। ਉਹਨਾਂ ਕਿਹਾ ਕਿ ਉਹ ਸਿਟੀਜਨ ਅਮੈਂਡਮੈਂਟ ਐਕਟ ਦਾ ਸਮਰਥਨ ਕਰਦੇ ਹਨ। ਉਹਨਾਂ ਕਿਹਾ ਕਿ ਵਿਦੇਸ਼ੀਆਂ ਨਾਲ ਘੁਸਪੈਠ ਕਰ ਕੇ ਕਈ ਲੋਕ ਭਾਰਤ ਵਿਚ ਗੈਰ ਕਾਨੂੰਨੀ ਰੂਪ ਤੋਂ ਦਾਖਲ ਹੋ ਕੇ ਰਹਿ ਰਹੇ ਹਨ।

ਸਾਡੇ ਦੇਸ਼ ਵਿਚ ਪਹਿਲਾਂ ਤੋਂ ਹੀ ਭੁੱਖਮਰੀ ਅਤੇ ਬੇਰੁਜ਼ਗਾਰੀ ਹੈ ਅਜਿਹੇ ਵਿਚ ਜੇ ਘੁਸਪੈਠੀ ਦੇਸ਼ ਵਿਚ ਆਉਣਗੇ ਤਾਂ ਕ੍ਰਾਈਮ ਹੋਰ ਵਧੇਗਾ। ਦ ਗ੍ਰੇਟ ਖਲੀ ਨੇ ਕਿਹਾ ਕਿ ਹਿੰਦੂਸਤਾਨ ਇੱਥੋਂ ਦੇ ਨਾਗਰਿਕਾਂ ਲਈ ਹੈ ਨਾ ਕਿ ਅਤਿਵਾਦੀਆਂ ਲਈ। ਉਹਨਾਂ ਕਿਹਾ ਕਿ ਜੋ ਮਾਈਨਾਰਿਟੀ ਦੂਜੇ ਦੇਸ਼ਾਂ ਵਿਚ ਪਰੇਸ਼ਾਨ ਕੀਤੇ ਜਾਂਦੇ ਹਨ ਉਹਨਾਂ ਲਈ ਇਹ ਕਾਨੂੰਨ ਬਣਿਆ ਹੈ। ਉਹਨਾਂ ਕਿਹਾ ਕਿ ਪੂਰੀ ਦੁਨੀਆ ਨੂੰ ਪਤਾ ਹੈ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਵਿਚ ਮਾਈਨਾਰਿਟੀ ਦਾ ਕੀ ਹਾਲ ਹੋ ਰਿਹਾ ਹੈ।

ਅਜਿਹੇ ਵਿਚ ਲੋਕਾਂ ਨੂੰ ਜੇ ਹਿੰਦੂਸਤਾਨ ਨਾਗਰਿਕਤਾ ਦਿੰਦਾ ਹੈ ਤਾਂ ਬਹੁਤ ਵਧੀਆ ਗੱਲ ਹੈ। ਖਲੀ ਨੇ ਕਿਹਾ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਕੋਈ ਆ ਕੇ ਅਤਿਵਾਦ ਫੈਲਾਵੇ ਅਤੇ 15-15 ਬੱਚੇ ਪੈਦਾ ਕਰੇ ਤਾਂ ਉਹ ਹਿੰਦੂਸਤਾਨ ਲਈ ਠੀਕ ਨਹੀਂ ਹੈ। ਖਲੀ ਨੇ ਅੱਗੇ ਕਿਹਾ ਕਿ ਉਹ ਅਪਣੇ ਹਿਮਾਚਲ ਵਿਚ ਆਇਆ ਹੈ ਇਸ ਲਈ ਬਹੁਤ ਵਧੀਆ ਲ ਰਿਹਾ ਹੈ। ਉਹਨਾਂ ਕਿਹਾ ਕਿ ਦੇਹਰਾ ਵਿਚ ਬਹੁਤ ਜਲਦ ਹੀ ਉਹ ਇਕ ਰੇਸਲਿੰਗ ਸ਼ੋਅ ਆਯੋਜਿਤ ਕਰਨਗੇ।

ਉਹਨਾਂ ਕਿਹਾ ਕਿ ਉਹ ਹਰ ਥਾਂ ਸ਼ੋਅ ਕਰਵਾਉਂਦੇ ਹਨ। ਉਹਨਾਂ ਨੇ ਉਤਰਾਖੰਡ, ਰਾਜਸਥਾਨ, ਪੰਜਾਬ ਅਤੇ ਹਰਿਆਣਾ ਵਿਚ ਸ਼ੋਅ ਕੀਤੇ ਹਨ। ਖਲੀ ਨੇ ਜਵਾਨਾਂ ਨੂੰ ਨਸ਼ਾ ਛੱਡ ਖੇਡਾਂ ਵਿਚ ਅੱਗੇ ਆਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਨਸ਼ਾ ਪੰਜਾਬ ਵਿਚ ਪਹਿਲਾਂ ਹੀ ਬਹੁਤ ਜ਼ਿਆਦਾ ਸੀ ਪਰ ਹੁਣ ਇਹ ਹੌਲੀ-ਹੌਲੀ ਹਿਮਾਚਲ ਵਲ ਵੀ ਵਧਦੇ ਹੋਏ ਪੂਰੇ ਹਿੰਦੂਸਤਾਨ ਵਿਚ ਅਪਣੇ ਪੈਰ ਪਸਾਰ ਰਿਹਾ ਹੈ।

ਖਲੀ ਨੇ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਕਿਸੇ ਵੀ ਖੇਡ ਵੱਲ ਲਗਾਉਣਾ ਚਾਹੀਦਾ ਹੈ ਤਾਂ ਕਿ ਬੱਚੇ ਨਸ਼ੇ ਤੋਂ ਦੂਰ ਰਹਿਣ। ਉੱਥੇ ਹੀ ਠਾਕੁਰ ਗਰੁਪ ਆਫ ਇੰਸੀਚਿਊਟਸ ਦੇ ਐਮਡੀ ਡਾ. ਰਾਜੇਸ਼ ਠਾਕੁਰ ਨੇ ਕਿਹਾ ਕਿ ਜਲਦ ਹੀ ਜੂਨ ਮਹੀਨੇ ਤੋਂ ਪਹਿਲਾਂ ਦੇਹਰਾ ਵਿਚ ਅੰਤਰਰਾਸ਼ਟਰੀ ਪੱਧਰ ਦਾ ਰੇਸਲਿੰਗ ਸ਼ੋਅ ਆਯੋਜਿਤ ਕੀਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰ

ਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।