10ਵੀਂ ਪਾਸ ਲਈ India Post 'ਚ ਕੱਢੀਆਂ ਅਸਾਮੀਆਂ, ਹਜ਼ਾਰਾਂ 'ਚ ਹੋਵੇਗੀ ਤਨਖ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

20 ਜਨਵਰੀ, 2020 ਹੈ ਆਖਰੀ ਤਾਰੀਕ

File

ਮੁੰਬਈ- India Post Office Recruitment 2020: ਭਾਰਤੀ ਸੰਚਾਰ ਤੇ ਆਈਟੀ ਵਿਭਾਗ ਨੇ ਭਾਰਤੀ ਡਾਕਘਰ 'ਚ Post Office Recruitment 2020 ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਯੋਗ ਤੇ ਚਾਹਵਾਨ ਉਮੀਦਵਾਰ ਇਸ ਸਰਕਾਰੀ ਨੌਕਰੀ ਲਈ ਅਪਲਾਈ ਕਰ ਸਕਦੇ ਹਨ। ਭਾਰਤੀ ਡਾਕ ਭਰਤੀ ਲਈ ਅਪਲਾਈ ਤੇ ਫੀਸ ਜਮ੍ਹਾਂ ਕਰਨ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। 

ਉਮੀਦਵਾਰ ਵਿਭਾਗ ਦੀ ਅਧਿਕਾਰਤ ਵੈੱਬਸਾਈਟ indiapost.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਇੰਡੀਆ ਪੋਸਟ ਨੇ ਦਿੱਲੀ, ਨਾਗਪੁਰ ਆਦਿ ਸਮੇਤ ਕਈ ਸੂਬਿਆਂ 'ਚ ਵੱਖ-ਵੱਖ ਅਹੁਦਿਆਂ ਲਈ ਭਰਤੀਆਂ ਨਿਕਲੀਆਂ ਹਨ। ਦੱਸ ਦਈਏ ਕਿ ਇਹ ਭਰਤੀਆਂ ਸਟਾਫ ਕਾਰ ਡਰਾਈਵਰ ਅਹੁਦਿਆਂ ਲਈ ਹਨ। ਡਰਾਈਵਰ ਦੀ ਇਹ ਭਰਤੀ 21 ਅਹੁਦਿਆਂ ਲਈ ਕੀਤੀ ਜਾ ਰਹੀ ਹੈ। 

ਇਸ ਦੇ ਲਈ ਉਹੀ ਵਿਅਕਤੀ ਅਪਲਾਈ ਕਰ ਸਕਦੇ ਹਨ ਜਿਹੜੇ 20 ਜਨਵਰੀ, 2020 ਤਕ 56 ਸਾਲ ਤਕ ਦੀ ਉਮਰ ਦੇ ਹੋਣ। ਇਸ ਤੋਂ ਵੱਧ ਦੀ ਉਮਰ ਨਹੀਂ ਮੰਨੀ ਜਾਵੇਗੀ। ਇਨ੍ਹਾਂ ਅਹੁਦਿਆਂ ਲਈ 10ਵੀਂ ਪਾਸ ਅਪਲਾਈ ਕਰ ਸਕਦੇ ਹਨ ਤੇ ਸਰਕਾਰੀ ਨੌਕਰੀ ਦਾ ਬਿਹਤਰੀਨ ਮੌਕਾ ਹਾਸਿਲ ਕਰ ਸਕਦੇ ਹਨ। ਭਰਤੀ ਸਬੰਧੀ ਵੇਰਵਾ- ਅਸਾਮੀਆਂ ਦੀ ਗਿਣਤੀ-21, ਅਹੁਦਾ: ਸਟਾਫ ਕਾਰ ਡਰਾਈਵਰ ਦਾ ਹੋਵੇਗਾ।

ਵਿਦਿਅਕ ਯੋਗਤਾ: ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ।. ਉਮਰ ਹੱਦ: ਵਧ ਤੋਂ ਵਧ 56 ਸਾਲ, ਜੌਬ ਲੋਕੇਸ਼ਨ: ਨੌਕਰੀ ਵਾਲੀ ਥਾਂ ਸਾਂਗਲੀ, ਮੁੰਬਈ, ਰਤਨਾਗਿਰੀ, ਪਣਜੀ ਹੋਵੇਗੀ। ਇਨ੍ਹਾਂ ਲੋਕੇਸ਼ਨ 'ਤੇ ਪੋਸਟਿੰਗ ਕੀਤੀ ਜਾਵੇਗੀ। ਉਮੀਦਵਾਰ ਨੂੰ 19,900 ਰੁਪਏ ਮਹੀਨਾ ਤਨਖ਼ਾਹ ਮਿੇਗੀ। ਅਪਲਾਈ ਕਰਨ ਦੀ ਆਖਰੀ ਤਾਰੀਕ: 20 ਜਨਵਰੀ, 2020 ਹੈ।

ਇੰਝ ਕਰੋ ਅਪਲਾਈ- ਉਮੀਦਵਾਰ ਵਿਭਾਗ ਦੀ ਅਧਿਕਾਰਤ ਵੈੱਬਸਾਈਟ indiapost.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਜ਼ਰੂਰੀ ਦਸਤਾਵੇਜ਼ਾਂ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਅਪਲਾਈ ਫਾਰਮ 20 ਜਨਵਰੀ, 2020 ਤਕ ਇਸ ਪਤੇ 'ਤੇ ਪੁਹੰਚਾਉਣਾ ਪਵੇਗਾ। ਦਫ਼ਤਰ ਆਫ ਸੀਨੀਅਰ ਮੈਨੇਜਰ, ਮੇਲ ਮੋਟਰ ਸਰਵਿਸ, ਵਰਲੀ, ਮੁੰਬਈ।