ਬੱਕਰੀ ਨੇ ਖਾਇਆ ਗੁਆਂਢੀ ਦਾ ਪੌਦਾ, ਭੜਕੇ ਗੁਆਂਢੀ ਨੇ ਗੁਆਂਢਣ ਨਾਲ ਕਰ ਦਿੱਤਾ ਵੱਡਾ ਕਾਰਾ !

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਵੀ ਕੇਸ ਦਰਜ ਕਰਨ ਤੋਂ ਕੀਤਾ ਇਨਕਾਰ

File Photo

ਲਖਨਉ : ਉੱਤਰ ਪ੍ਰਦੇਸ਼ ਦੇ ਦਿਨਾਜਪੁਰ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਵਿਅਕਤੀ ਦੇ ਘਰ ਅੰਦਰ ਉਸ ਦੀ ਗੁਆਂਢਣ ਦੀ ਬੱਕਰੀ ਨੇ ਦਾਖਲ ਹੋ ਕੇ ਪੌਦਾ ਖਾ ਲਿਆ। ਇਸ 'ਤੇ ਦੋਵੇ ਪਰਿਵਾਰਾਂ ਵਿਚ ਲੜਾਈ ਹੋ ਗਈ ਅਤੇ ਇਕ ਵਿਅਕਤੀ ਨੇ ਆਪਣੀ ਗੁਆਂਢਣ(ਬੱਕਰੀ ਦੀ ਮਾਲਕਿਣ) ਦੇ ਦੋਵੇਂ ਕੰਨ ਕੱਟ ਦਿੱਤੇ।

ਦਰਅਸਲ ਘਟਨਾ ਦਿਨਾਜਪੁਰ ਜਿਲ੍ਹੇ ਦੇ ਅਧੀਨ ਪੈਂਦੇ ਪਿੰਡ ਰੰਗਾਮਾਟੀ ਦੀ ਹੈ ਜਿੱਥੇ ਇਸਰਾਈਲ ਹੱਕ ਦੇ ਘਰ ਦੀ ਬੱਕਰੀ ਨੇ ਗੁਆਂਢੀ ਸੋਯਾਰੁਲ ਦੇ ਘਰ ਦਾ ਇਕ ਪੌਦਾ ਖਾ ਲਿਆ। ਇਸ ਤੋਂ ਬਾਅਦ ਸੋਯਾਰੁਲ ਦੇ ਪਰਿਵਾਰ ਨੇ ਉਸ ਬੱਕਰੀ ਨੂੰ ਫੜ ਕੇ ਬੰਨ ਦਿੱਤਾ। ਜਦੋਂ ਬੱਕਰੀ ਦੇ ਮਾਲਿਕ ਇਸਰਾਇਲ ਹੱਕ ਦੀ ਘਰਵਾਲੀ ਬਿਪੁਨ ਖਾਤੁਨ ਅਤੇ ਉਸ ਦੀ ਲੜਕੀ ਸ਼ੁਕਤਾਰਾ ਖਾਤੁਨ ਆਪਣੀ ਬੱਕਰੀ ਨੂੰ ਲੈਣ ਲਈ ਗੁਆਂਢੀਆਂ ਦੇ ਘਰ ਪਹੁੰਚੇ ਤਾਂ ਸੋਯਾਰੁਲ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੋਵਾਂ ਨਾਲ ਕੁੱਟਮਾਰ ਕੀਤੀ।

ਗੁਆਂਢੀਆਂ ਨੇ ਨਾਂ ਸਿਰਫ ਉਨ੍ਹਾਂ ਨੂੰ ਕੁੱਟਿਆ ਬਲਕਿ ਦੋਵਾਂ ਦੇ ਕੰਨਾ ਦੇ ਝੁਮਕੇ ਅਤੇ ਹੋਰ ਸੋਨੇ ਦੇ ਗਹਿਣੇ ਵੀ ਲੁੱਟ ਲਏ। ਆਰੋਪੀਆਂ ਨੇ ਮਹਿਲਾ ਦੇ ਕੰਨਾਂ ਤੋਂ ਝੁੱਮਕੇ ਇਸ ਤਰ੍ਹਾਂ ਖਿੱਚ ਦਿੱਤੇ ਜਿਸ ਨਾਲ ਉਸ ਦਾ ਕੰਨ ਕੱਟ ਗਿਆ। ਪੀੜਤਾ ਦੇ ਪਤੀ ਇਸਰਾਇਲ ਹੱਕ ਨੇ ਦੱਸਿਆ ਕਿ ਬੱਕਰੀ ਨੇ ਪੌਦਾ ਖਾ ਲਿਆ ਸੀ ਇਸ ਲਈ ਗੁਆਂਢੀ ਉਸ ਨੂੰ ਮਾਰ ਕੇ ਖਾਣਾ ਚਾਹੁੰਦਾ ਸਨ ਅਤੇ ਜਦੋਂ ਮੇਰੀ ਘਰਵਾਲੀ ਅਤੇ ਬੇਟੀ ਬੱਕਰੀ ਲੈਣ ਗਈ ਤਾਂ ਉਨ੍ਹਾਂ ਨੇ ਦੋਵਾਂ 'ਤੇ ਹਮਲਾ ਕਰ ਦਿੱਤਾ।

ਇਸਰਾਇਲ ਨੇ ਦੱਸਿਆ ਕਿ ਗੁਆਂਢੀਆ ਨੇ ਪਤਨੀ ਦੇ ਝੁੱਮਕੇ ਅਤੇ ਗਹਿਣੇ ਵੀ ਖੋਅ ਲਏ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਥਾਣੇ ਗਏ ਤਾਂ ਪੁਲਿਸ ਨੇ ਕੇਸ ਲੈਣ ਤੋਂ ਹੀ ਮਨ੍ਹਾ ਕਰ ਦਿੱਤਾ ਫਿਲਹਾਲ ਪੀੜਤਾ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਜਾਰੀ ਹੈ।