ਡੇਂਗੂ ਨੇ ਲੋਕਾਂ ਦੀ ਕਰਾਈ ਤੋਬਾ-ਤੋਬਾ, ਵਧਾ ਦਿੱਤੇ ਬੱਕਰੀ ਦੇ ਦੁੱਧ ਤੇ ਫ਼ਲਾਂ ਦੇ ਰੇਟ

ਏਜੰਸੀ

ਖ਼ਬਰਾਂ, ਪੰਜਾਬ

ਡੇਂਗੂ ਦੇ ਰੋਗੀਆਂ ਦੇ ਕਾਰਣ ਫਲ ਆਮ ਲੋਕਾਂ ਦੀ ਪਹੁੰਚ ਤੋਂ ਹੌਲੀ-ਹੌਲੀ ਬਾਹਰ ਹੁੰਦਾ ਜਾ ਰਿਹਾ ਹੈ

Dengue raises goat s milk and fruit prices

ਬਠਿੰਡਾ: ਡੇਂਗੂ ਦਾ ਡੰਗ ਲਗਾਤਾਰ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਇਸ ਨਾਲ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਦੇ ਨਾਲ ਹੀ ਦੁੱਧ ਅਤੇ ਫਲਾਂ ਦੀਆਂ ਕੀਮਤਾਂ ਵੀ ਆਸਮਾਨ ਛੂਹਣ ਲੱਗੀਆਂ ਹਨ। ਫਲ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ।

ਇਸੇ ਕਾਰਣ ਫਲਾਂ ਦੇ ਰੇਟਾਂ ’ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਖਰੀਦਦਾਰਾਂ ਦਾ ਕਹਿਣਾ ਹੈ ਕਿ ਜਿੰਨੀ ਤੇਜ਼ੀ ਨਾਲ ਫਲਾਂ ਦੇ ਰੇਟਾਂ ਵਿਚ ਵਾਧਾ ਹੋ ਰਿਹਾ ਹੈ ਅਤੇ ਇਸ ਨੂੰ ਦੇਖਦੇ ਹੋਏ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ’ਚ ਇਹ ਫਲ ਸਸਤੇ ਹੋਣ ਵਾਲੇ ਹਨ। ਡੇਂਗੂ ਦੇ ਰੋਗੀਆਂ ਦੇ ਕਾਰਣ ਫਲ ਆਮ ਲੋਕਾਂ ਦੀ ਪਹੁੰਚ ਤੋਂ ਹੌਲੀ-ਹੌਲੀ ਬਾਹਰ ਹੁੰਦਾ ਜਾ ਰਿਹਾ ਹੈ ਇਸ ਕਰ ਕੇ ਰੋਗੀ ਜਾਂ ਆਮ ਲੋਕ ਇੰਨੇ ਮਹਿੰਗੇ ਫਲ ਖਰੀਦ ਹੀ ਨਹੀਂ ਸਕਦੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।