26 ਜਨਵਰੀ ਮੌਕੇ ਅਟਾਰੀ-ਵਾਹਘਾ ਬਾਰਡਰ ‘ਤੇ ਨਹੀਂ ਹੋਵੇਗੀ ਸੰਯੁਕਤ ਪਰੇਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲਿਆ ਗਿਆ ਫੈਸਲਾ

No joint or coordinated parade this year at Attari border on Republic Day

ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਇਸ ਵਾਰ ਅਟਾਰੀ-ਵਾਹਘਾ ਬਾਰਡਰ ‘ਤੇ ਬੀਟਿੰਗ ਰੀਟਰੀਟ ਸੈਰੇਮਨੀ ਦਾ ਆਯੋਜਨ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਲੋਕਾਂ ਦੇ ਆਉਣ ‘ਤੇ ਵੀ ਪਾਬੰਦੀ ਲਗਾਈ ਗਈ ਹੈ।

ਬਾਰਡਰ ਸੁਰੱਖਿਆ ਫੋਰਸ ਦੇ ਸੂਤਰਾਂ ਮੁਤਾਬਕ, ‘ਗਣਤੰਤਰ ਦਿਵਸ ਮੌਕੇ ਇਸ ਵਾਰ ਦੈਨਿਕ ਪ੍ਰੋਗਰਾਮ ਅਨੁਸਾਰ ਝੰਡਾ ਲਹਿਰਾਉਣ ਤੇ ਉਤਾਰਨ ਦਾ ਪ੍ਰੋਗਰਾਮ ਅਯੋਜਿਤ ਕੀਤਾ ਜਾਵੇਗਾ। ਅਟਾਰੀ ਸਰਹੱਦ 'ਤੇ ਇਸ ਸਾਲ ਕੋਈ ਸੰਯੁਕਤ ਪਰੇਡ ਨਹੀਂ ਹੋਵੇਗੀ। ਕੋਵਿਡ-19 ਪਾਬੰਦੀਆਂ ਕਾਰਨ ਲੋਕਾਂ ਨੂੰ ਵੀ ਆਉਣ ਲਈ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।

ਦੱਸ ਦਈਏ ਕਿ ਹਰ ਸਾਲ 26 ਜਨਵਰੀ ਵਾਲੇ ਦਿਨ ਬਾਰਡਰ ਸੁਰੱਖਿਆ ਫੋਰਸ ਦੇ ਜਵਾਨਾਂ ਵੱਲੋਂ ਅਟਾਰੀ-ਵਾਹਘਾ ਬਾਰਡਰ ‘ਤੇ ਬੀਟਿੰਗ ਰੀਟਰੀਟ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ।