ਟਿਕਟ ਨਹੀਂ ਮਿਲੀ ਤਾਂ ਫੁੱਟ-ਫੁੱਟ ਕੇ ਰੋਏ BJP ਆਗੂ, 'ਗਊ ਹੱਤਿਆ ਵਾਂਗ ਮੇਰਾ ਕਤਲ ਹੋਇਆ'
ਮਾਂਟ ਵਿਧਾਨ ਸਭਾ ਸੀਟ ਤੋਂ ਟਿਕਟ ਨਾ ਮਿਲਣ 'ਤੇ ਆਗੂ ਐੱਸਕੇ ਸ਼ਰਮਾ ਨੇ ਮੰਗਲਵਾਰ ਨੂੰ ਭਾਜਪਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ।
ਮਥੁਰਾ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਥੁਰਾ ਜ਼ਿਲ੍ਹੇ ਵਿਚ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਮਾਂਟ ਵਿਧਾਨ ਸਭਾ ਸੀਟ ਤੋਂ ਟਿਕਟ ਨਾ ਮਿਲਣ 'ਤੇ ਆਗੂ ਐੱਸਕੇ ਸ਼ਰਮਾ ਨੇ ਮੰਗਲਵਾਰ ਨੂੰ ਭਾਜਪਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਇਲਜ਼ਾਮ ਲਾਇਆ ਕਿ ਭਾਜਪਾ ਵਿਚ ਰਾਮ ਨਾਮ ਦੀ ਲੁੱਟ ਹੋ ਰਹੀ ਹੈ। ਪਾਰਟੀ ਵਿਚ ਕੋਈ ਵਿਚਾਰਧਾਰਾ ਨਹੀਂ ਰਹੀ, ਇਮਾਨਦਾਰੀ ਤਾਂ ਦੂਰ ਦੀ ਗੱਲ ਹੈ। ਇਸ ਲਈ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ।
SK Sharma resigned after not getting ticket from Mant
ਉਹਨਾਂ ਕਿਹਾ ਕਿ ਉਹ 19 ਜਨਵਰੀ ਬੁੱਧਵਾਰ ਨੂੰ ਆਪਣੀ ਰਣਨੀਤੀ ਦਾ ਐਲਾਨ ਕਰਨਗੇ। ਭਾਜਪਾ ਆਗੂ ਨੇ ਕਿਹਾ ਕਿ ਜਿਸ ਤਰ੍ਹਾਂ ਗਊ ਹੱਤਿਆ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਮੇਰਾ ਕਤਲ ਹੋਇਆ ਹੈ। ਪਾਰਟੀ ਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ। ਭਾਜਪਾ ਨੂੰ ਛੱਡਣ ਦਾ ਐਲਾਨ ਕਰਨ ਮੌਕੇ ਐੱਸ ਕੇ ਸ਼ਰਮਾ ਫੁੱਟ-ਫੁੱਟ ਕੇ ਰੋਣ ਲੱਗ ਪਏ। ਐੱਸਕੇ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਪਾਰਟੀ ਲਈ ਬਹੁਤ ਕੁਝ ਕੀਤਾ ਪਰ ਪਾਰਟੀ ਨੇ ਉਹਨਾਂ ਨਾਲ ਬੇਇਨਸਾਫ਼ੀ ਕੀਤੀ।
SK Sharma resigned after not getting ticket from Mant
ਸ਼ਰਮਾ ਵੱਲੋਂ ਪਾਰਟੀ ਛੱਡਣ ਦਾ ਐਲਾਨ ਕਰਨ ਤੋਂ ਬਾਅਦ ਵਰਕਰਾਂ ਨੇ ਉਹਨਾਂ ਦੀ ਰਿਹਾਇਸ਼ ’ਤੇ ਲੱਗੇ ਭਾਜਪਾ ਦੇ ਝੰਡੇ ਨੂੰ ਉਤਾਰ ਦਿੱਤਾ। ਸਾਲ 2017 'ਚ ਐਸਕੇ ਸ਼ਰਮਾ ਨੇ ਭਾਜਪਾ ਦੀ ਟਿਕਟ 'ਤੇ ਮਾਂਟ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ ਪਰ ਉਹ ਬਸਪਾ ਦੇ ਸ਼ਿਆਮ ਸੁੰਦਰ ਸ਼ਰਮਾ ਤੋਂ ਹਾਰ ਗਏ।
SK Sharma resigned after not getting ticket from Mant
ਇਸ ਵਾਰ ਉਹਨਾਂ ਨੂੰ ਭਾਜਪਾ ਵਲੋਂ ਮੁੜ ਉਮੀਦਵਾਰ ਐਲਾਨੇ ਜਾਣ ਬਾਰੇ ਪੂਰਾ ਯਕੀਨ ਸੀ ਪਰ ਭਾਜਪਾ ਨੇ ਉਹਨਾਂ ਦੀ ਬਜਾਏ ਰਾਜੇਸ਼ ਚੌਧਰੀ ਨੂੰ ਮਾਂਟ ਤੋਂ ਉਮੀਦਵਾਰ ਐਲਾਨਿਆ ਹੈ। ਉਹਨਾਂ ਕਿਹਾ ਕਿ ਭਾਜਪਾ ਨੇ ਸਾਨੂੰ ਪਹਿਲਾਂ ਹੀ ਕਿਹਾ ਸੀ ਕਿ ਤੁਸੀਂ ਤਿਆਰੀ ਕਰੋ, ਤੁਹਾਨੂੰ ਮਾਂਟ ਤੋਂ ਚੋਣ ਲੜਾਵਾਂਗੇ ਪਰ ਪਾਰਟੀ ਨੇ ਵਿਸ਼ਵਾਸ਼ਘਾਤ ਕੀਤਾ ਹੈ।