32 ਨੌਜਵਾਨ ਜਾਅਲੀ ਸਰਟੀਫ਼ਿਕੇਟ ਬਣਾ ਹੋ ਗਏ ਸੀ ਫ਼ੌਜ ‘ਚ ਭਰਤੀ, ਫ਼ੌਜ ਨੇ ਚੁੱਕਿਆ ਇਹ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੂਬੇ ਦੇ ਜਾਅਲੀ ਰਿਹਾਇਸ਼ੀ ਦਸਤਾਵੇਜ਼ ਤਿਆਰ ਕਰਕੇ ਫ਼ੌਜ ਵਿਚ ਭਰਤੀ ਹੋਣ ਵਾਲੇ 32 ਨੌਜਵਾਨਾਂ ਦੇ ਵਿਰੁੱਧ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਫਿਲਹਾਲ...

Army Requitment Rally

ਚੰਡੀਗੜ੍ਹ : ਸੂਬੇ ਦੇ ਜਾਅਲੀ ਰਿਹਾਇਸ਼ੀ ਦਸਤਾਵੇਜ਼ ਤਿਆਰ ਕਰਕੇ ਫ਼ੌਜ ਵਿਚ ਭਰਤੀ ਹੋਣ ਵਾਲੇ 32 ਨੌਜਵਾਨਾਂ ਦੇ ਵਿਰੁੱਧ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਵਿਚ ਕਿਸੇ ਮੁਲਜ਼ਮ ਨੂੰ 8ਗ੍ਰਫ਼ਤਾਰ ਨਹੀਂ ਕੀਤੀ ਗਿਆ। ਇੰਡੀਅਨ ਆਰਮੀ ਮਿਲਟਰੀ ਕੈਂਪ ਲੁਧਿਆਣਾ ਕਰਨਲ ਵਿਸ਼ਾਲ ਦੂਬੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਫ਼ੌਜ ਵਿਚ ਭਰਤੀ ਦੌਰਾਨ ਜ਼ਿਆਦਾਤਰ ਨੌਜਵਾਨ ਚੰਡੀਗੜ੍ਹ ਤੇ ਹਰਿਆਣਾ ਦੇ ਰਹਿਣ ਵਾਲੇ ਸਨ।

ਨੌਜਵਾਨਾਂ ਨੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਪਣ੍ ਰਿਹਾਇਸ਼ੀ ਪਤਾ ਪੰਜਾਬ ਦਾ ਬਣਾ ਲਿਆ। ਇਸ ਤਰ੍ਹਾਂ ਉਹ ਪੰਜਾਬ ਕੈਡਰ ਤੋਂ ਭਰਤੀ ਹੋ ਗਏ। ਨੌਜਵਾਨਾਂ ਨੇ ਅਜਿਹਾ ਕਰਕੇ ਧੋਖਾਧੜੀ ਕੀਤੀ ਹੈ। ਪੁਲਿਸ ਨੇ ਕਰਨਲ ਵਿਸ਼ਾਲ ਦੂਬੇ ਦੀ ਸ਼ਿਕਾਇਤ ‘ਤੇ ਸੰਜੇ ਸਿੰਘ ਵਾਸੀ ਪਿੰਡ ਨੰਗਲ ਮੋਹਾਲੀ, ਜਸਵਿੰਦਰ ਸਿੰਘ, ਵਿਨੋਦ ਮਾਧੋਦਾਸ ਕਲੋਨੀ ਰੂਪਨਗਰ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ ਵਾਸੀ ਨਿਊ ਸੰਧੂਰਾ ਕਲੌਨੀ ਰੂਪਨਗਰ,

ਪਿੰਡ ਗਿਆਨੀ ਜੈਲ ਸਿੰਘ ਰੂਪਨਗਰ ਵਾਸੀ ਸੋਨੂੰ ਸਿੰਘ, ਰਾਜਵੀਰ ਸਿੰਘ ਵਾਸੀ ਸੰਤ ਮਾਧੋਦਾਸ ਕਲੋਨੀ ਰੂਪਨਗਰ, ਵਿਕਰਮ ਸਿੰਘ ਵਾਸੀ ਕਰਤਪੁਰ ਸਾਹਿਬ, ਮਨਜੀਤ ਸਿੰਘ, ਮੋਬਿੰਦ ਸਿੰਘ ਵਾਸੀ, ਸ਼ਹੀਦ ਭਗਤ ਸਿੰਘ ਨਗਰ, ਸੰਨੀ ਸਿੰਘ, ਰਮੇਸ਼ ਸਿੰਘ, ਸੁਸ਼ੀਲ ਸਿੰਘ, ਜਗਦੀਪ ਸਿੰਘ, ਚਰਨਜੀਤ ਸਿੰਘ, ਅਸ਼ੋਕ ਸਿੰਘ, ਰਾਹੁਲ, ਪ੍ਰਦੀਪ ਸਿੰਘ, ਲਵਪ੍ਰੀਤ ਸਿੰਘ, ਜਗਦੀਪ ਸਿੰਘ ਨਿਵਾਸੀ ਪ੍ਰੇਮ ਨਗਰ ਲੁਧਿਆਣਾ, ਵੇਜਂਦਰ, ਪਵਨ ਸਿੰਘ, ਪਵਨਵੀਰ ਸਿੰਘ, ਮਨਜੀਤ, ਦੀਪਕ ਸਿੰਗ, ਵਿਕਾਸ ਕੁਮਾਰ, ਤਰੁਣ ਸ਼ਰਮਾ, ਕੁਲਦੀਪ ਸਿੰਘ, ਪ੍ਰਦੀਪ ਸਿੰਘ,

ਸੋਨੂੰ ਵਿਕਰਮ ਸਿੰਘ ਨਿਵਾਸੀ ਸੁੰਦਰ ਨਗਰ ਲੁਧਿਆਣਾ ਪ੍ਰੇਮਜੀਤ ਸਿੰਘ, ਪ੍ਰਦੀਪ ਸਿੰਘ ਨਿਵਾਸੀ ਮਾਡਲ ਟਾਊਨ ਲੁਧਿਆਣਾ, ਅਮਰਜੀਤ ਸਿੰਘ ਨਿਵਾਸੀ ਗੁਰਮੇਲ ਨਗਰ ਲੁਧਿਆਣਾ ਅਤੇ ਸੰਦੀਪ ਨਿਵਾਸੀ ਕੋਟਮੰਗਲ ਲੁਧਿਆਣਾ ਦੇ ਵਿਰੁੱਧ ਮਾਮਲਾ ਦਰਜ ਕੀਤੀ ਹੈ। ਆਰਮੀ ਦੇ ਕਰਨਲ ਨੇ ਦੱਸਿਆ ਕਿ ਅਜੇ ਤੱਕ ਜਾਂਚ ਵਿਚ ਕੁੱਲ 42 ਨੌਜਵਾਨਾਂ ਦੇ ਨਿਵਾਸ ਪ੍ਰਮਾਣ ਪੱਤਰ ਫ਼ਰਜ਼ੀ ਮਿਲੇ ਹਨ। ਧੋਖਾਧੜੀ ਕਰਨ ਦੇ ਹੋਰ ਨੌਜਵਾਨਾਂ ਦੇ ਨਾਂ ਪਤਾ ਵੀ ਪੁਲਿਸ ਨੂੰ ਦੱਸੇ ਜਾ ਰਹੇ ਹਨ।