ਪੁਲਵਾਮਾ ਹਮਲਾ: ਨਵਜੋਤ ਸਿੰਘ ਸਿੱਧੂ ਦੇ ਬਿਆਨ ਤੇ ਅਨੁਪਮ ਖੇਰ ਨੇ ਕਹੀਆਂ ਇਹ ਬੜੀਆਂ ਗੱਲਾਂ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਤੋਂ ਸਭ ਸਦਮੇ ਵਿਚ ਹੈ।ਇਸ ਹਮਲੇ ਤੇ ਨਵਜੋਤ ਸਿੰਘ  ਸਿੱਧੂ ਕਾ ਬਿਆਨ ਵੀ ਕਾਫ਼ੀ ਸੁਰਖੀਆਂ ਵਿਚ ਹੈ...

Anupam kher reaction on Navjot Singh Sidhu

14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਤੋਂ ਸਭ ਸਦਮੇ ਵਿਚ ਹੈ। ਇਸ ਹਮਲੇ ਤੇ ਨਵਜੋਤ ਸਿੰਘ  ਸਿੱਧੂ ਕਾ ਬਿਆਨ ਵੀ ਕਾਫ਼ੀ ਸੁਰਖੀਆਂ ਵਿਚ ਹੈ । ਉਨ੍ਹਾਂ ਦੇ ਬਿਆਨ ਤੋਂ ਬਾਅਦ ਇਹ ਖਬਰ ਵੀ ਸਾਹਮਣੇ ਆਈ ਹੈ ਕਿ ਉਨ੍ਹਾਂ ਨੂੰ ਕਪਿਲ ਸ਼ਰਮਾ ਦੇ ਸ਼ੌਅ ‘ਦ ਕਪਿਲ ਸ਼ਰਮਾ ਸ਼ੌਅ’ ਵਿਚੋਂ ਬਾਹਰ ਕਰ ਦਿੱਤਾ ਹੈ।

ਹੁਣ ਅਨੁਪਮ ਖੇਰ ਨੇ ਵੀ ਸਿੱਧੂ ਦੇ ਬਿਆਨ ਤੇ ਟਿੱਪਣੀ ਕੀਤੀ ਹੈ। ਦਰਅਸਲ, ਇਕ ਯੂਜ਼ਰ ਨੇ ਅਨੁਪਮ ਖੇਰ ਤੋਂ ਸਵਾਲ ਕਰਦੇ ਹੋਏ ਪੁੱਛਿਆ, ਕਿ ਕਮਿਊਨਿਸਟ ਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ? ਇਸ ਦੇ ਜਵਾਬ ਵਿਚ ਅਨੁਪਮ ਨੇ ਲਿਖਿਆ, ‘ਕਦੇ-ਕਦੇ ਜਦੋਂ ਤੁਸੀ ਬਹੁਤ ਜ਼ਿਆਦਾ ਗੱਲਾਂ ਕਰਨ ਲੱਗ ਜਾਂਦੇ ਹੋ ਤਾਂ ਗਲਤ ਵੀ ਬੋਲਣ ਲੱਗਦੇ ਹੋ’।  

 ਦਰਅਸਲ , ਸਿੱਧੂ ਨੇ ਇਸ ਹਮਲੇ ਦੀ ਬਦਖੋਈ ਕਰਦੇ ਹੋਏ ਆਖਿਆ ਸੀ, ‘ਕੁੱਝ ਲੋਕਾਂ ਦੀ ਵਜ੍ਹਾ ਤੋਂ ਕੀ ਤੁਸੀ ਪੂਰੇ ਮੁਲਕ ਨੂੰ ਗਲਤ ਠਹਿਰਾ ਸਕਦੇ ਹੋ ‘ਤੇ ਕੀ ਇਕ ਇਨਸਾਨ ਨੂੰ ਦੋਸ਼ੀ ਠਹਿਰਾ ਸਕਦੇ ਹੋ? ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਹਮਲਾ ਕਾਇਰਤਾ ਦੀ ਨਿਸ਼ਾਨੀਂ ਹੈ ਤੇ ਉਹ ਇਸ ਦੀ ਕੜੀ ਨਿੰਦਾ ਕਰਦੇ ਹਨ। ਹਿੰਸਾ ਦੀ ਹਮੇਸ਼ਾਂ ਨਿੰਦਾ ਹੋਣੀ ਚਾਹੀਦੀ ਹੈ ਤੇ ਜਿਨ੍ਹਾਂ ਦੀ ਗਲਤੀ ਹੈ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ।