ਕਿੰਨਰਾਂ ਨੇ ਕੀਤਾ ਪੁਲਵਾਮਾ ਦੇ ਸ਼ਹੀਦਾਂ ਨੂੰ ਯਾਦ, ਇਸ ਤਰ੍ਹਾਂ ਦਿੱਤੀ ਸ਼ਰਧਾਂਜ਼ਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜਿਲ੍ਹੇ ਦੇ ਪਡਰੌਨਾ ਵਿਚ ਸੋਮਵਾਰ ਨੂੰ ਕਿੰਨਰਾਂ ਨੇ ਪੁਲਵਾਮਾ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਮੋਮਬੱਤੀਆਂ ਜਲਾਕੇ ਸ਼ਰਧਾਂਜਲੀ ਦਿਤੀ...

Kinnars

ਕੁਸ਼ੀਨਗਰ : ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜਿਲ੍ਹੇ ਦੇ ਪਡਰੌਨਾ ਵਿਚ ਸੋਮਵਾਰ ਨੂੰ ਕਿੰਨਰਾਂ ਨੇ ਪੁਲਵਾਮਾ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਮੋਮਬੱਤੀਆਂ ਜਲਾਕੇ ਸ਼ਰਧਾਂਜਲੀ ਦਿਤੀ। ਇਸ ਮੌਕੇ ਉੱਤੇ ਉਨ੍ਹਾਂ ਨੇ ਘਾਟ ‘ਤੇ ਦੀਪਦਾਨ ਵੀ ਕੀਤਾ।   ਇਸ ਮੌਕੇ ‘ਤੇ ਸਾਰਿਆਂ ਨੇ ਕਿਹਾ ਕਿ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ ਅਤੇ ਅਤਿਵਾਦ ਦੇ ਵਿਰੁੱਧ ਸਾਰੇ ਇਕਜੁੱਟ ਹਨ।

ਉਥੇ ਹੀ,  ਗਰੁੜਨਗਰ ਮਹੱਲਾ ਵਿਚ ਕੁਸ਼ੀਨਗਰ ਸਿਵਲ ਸੁਸਾਇਟੀ ਦੀ ਬੈਠਕ ਵਿਚ ਪੁਲਵਾਮਾ ਘਟਨਾ ਦੇ ਮੱਦੇਨਜਰ ਪਾਕਿਸਤਾਨ ਦੀ ਸਖ਼ਤ ਨਿੰਦਿਆ ਵੀ ਕੀਤੀ ਗਈ। ਕੁਬੇਰਸਥਾਨ ਖੇਤਰ  ਦੇ ਰਘੂਨਾਥ ਤਿਵਾਰੀ ਹਾਇਰ ਸੈਕੰਡਰੀ ਸਕੂਲ ਵਿਚ ਵੀ ਵਿਦਿਆਰਥੀਆਂ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।