ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ CRPF  ਜਵਾਨਾਂ ਦੇ ਪਰਿਵਾਰ ਨੂੰ ਗੋਦ ਲਵੇਗੀੇ ਸ਼ੇਖਪੁਰਾ ਦੀ ਡੀ.ਐਮ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੁਲਵਾਮਾ ਹਮਲੇ ਵਿਚ ਬਿਹਾਰ ਦੇ ਦੋ ਜਵਾਨ ਹੈਡ ਕਾਂਸਟੇਬਲ ਸੰਜੈ ਕੁਮਾਰ ਸਿਨਹਾ ਤੇ ਰਤਨ ਕੁਮਾਰ ਠਾਕੁਰ ਵੀ ਸ਼ਹੀਦ ਹੋਏ ਸੀ।ਬਿਹਾਰ ਦੇ ਸ਼ੇਖਪੁਰਾ ਜਿਲ੍ਹੇ ਦੀ ਜਿਲਾ ਅਧਿਕਾਰੀ..

Shekhupur DM Inayat Khan

ਪੁਲਵਾਮਾ ਹਮਲੇ ਵਿਚ ਬਿਹਾਰ ਦੇ ਦੋ ਜਵਾਨ ਹੈਡ ਕਾਂਸਟੇਬਲ ਸੰਜੈ ਕੁਮਾਰ ਸਿਨਹਾ ਤੇ ਰਤਨ ਕੁਮਾਰ ਠਾਕੁਰ ਵੀ ਸ਼ਹੀਦ ਹੋਏ ਸੀ। ਬਿਹਾਰ ਦੇ ਸ਼ੇਖਪੁਰਾ ਜਿਲ੍ਹੇ ਦੀ ਅਧਿਕਾਰੀ ਇਨਾਇਤ ਖਾਨ ਨੇ ਦੋਨਾਂ ਸ਼ਹੀਦਾਂ ਦੇ ਪਰਿਵਾਰ ਦੀ ਮਦਦ ਲਈ ਇਕ ਫੈਸਲਾ ਲਿਆ ਹੈ। ਉਨ੍ਹਾਂ ਨੇ ਦੋਨਾਂ ਸ਼ਹੀਦ ਵਿੱਚੋਂ ਇੱਕ ਦੇ ਪਰਵਾਰ ਨੂੰ ਗੋਦ ਲੈਣ ਦੀ ਇੱਛਾ ਜਤਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋਨਾਂ ਪਰਿਵਾਰਾਂ ਦੀ ਮਦਦ ਲਈ ਖਾਤਾ ਖੋਲ੍ਹਣ ਦੇ ਆਦੇਸ਼ ਵੀ ਦਿੱਤੇ ਹਨ। ਇਸਦੇ ਜ਼ਰੀਏ ਸ਼ਹੀਦਾਂ ਦੇ ਪਰਿਵਾਰਾਂ ਲਈ ਫੰਡ ਇਕੱਠਾ ਕੀਤਾ ਜਾਵੇਗਾ।

ਉਨ੍ਹਾਂ ਨੇ ਦੱਸਿਆ ਕਿ 10 ਮਾਰਚ ਤੱਕ ਜਿੰਨੀ ਵੀ ਰਾਸ਼ੀ ਇਕੱਠੀ ਕੀਤੀ ਜਾਵੇਗੀ, ਉਸ ਨੂੰ ਬਰਾਬਰ-ਬਰਾਬਰ ਦੋਵੇਂ ਸ਼ਹੀਦਾਂ ਦੇ ਪਰੀਜਨਾਂ ਨੂੰ ਸੌਂਪ ਦਿੱਤਾ  ਜਾਵੇਗਾ ਇਨਾਇਤ ਖਾਨ ਨੇ ਇਹ ਵੀ ਕਿਹਾ ਹੈ, ‘ਵਿਅਕਤੀਗਤ ਰੂਪ ‘ਚ ਮੈਂ ਦੋਨਾਂ ਸ਼ਹੀਦ ਦੇ ਪਰਿਵਾਰਾਂ ਵਿੱਚੋਂ ਕਿਸੇ ਇੱਕ ਨੂੰ ਗੋਦ ਲੈਣਾ ਚਾਵਾਂਗੀ। ਦੱਸ ਦਈਏ ਕਿ ਵੀਰਵਾਰ ਨੂੰ ਪੁਲਵਾਮਾ ਵਿਚ ਸੀ.ਆਰ.ਪੀ.ਐਫ. ਦੇ ਕਾਫਲੇ ਤੇ ਹੋਏ ਆਤਮਘਾਤੀ ਹਮਲੇ ਵਿਚ 40 ਜਵਾਨ ਸ਼ਹੀਦ ਹੋਏ ਸੀ।

ਜੈਸ਼-ਏ-ਮੁਹੰਮਦ ਦੇ ਆਤਮਘਾਤੀ ਹਮਲਾਵਰ ਨੇ ਸੀ.ਆਰ.ਪੀ.ਐਫ ਦੇ ਕਾਫਲੇ ਦੀ ਇਕ ਕਾਰ ਨੂੰ ਨਿਸ਼ਾਨਾ ਬਣਾਇਆ ਸੀ । ਇਸ ਸਾਕੇ ਤੋਂ ਬਾਅਦ ਕੇਂਦਰ ਤੇ ਰਾਜ  ਦੀਆਂ ਸਰਕਾਰਾਂ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਦਦ ਭੇਜੀ ਜਾ ਰਹੀ ਹੈ। ਇਹੀ ਨਹੀਂ ਆਮ  ਜਨਤਾ ਵੀ ਸ਼ਹੀਦਾਂ ਦੇ ਪਰੀਜਨਾਂ ਲਈ ਫੰਡ ਇਕੱਠਾ ਕਰਨ ਵਿਚ ਮਦਦ ਕਰ ਰਹੀ ਹੈ ਤੇ ਹੁਣ ਪ੍ਰਬੰਧਕੀ ਅਧਿਕਾਰੀ ਵੀ ਇਸ ਨੇਕ ਕੰਮ ਲਈ ਅੱਗੇ ਆ ਰਹੇ ਹਨ।

ਪੁਲਵਾਮਾ ਹਮਲੇ ਵਿਚ ਸ਼ਹੀਦ ਹੋਣ ਵਾਲੇ ਹੈਡ ਕਾਂਸਟੇਬਲ ਸੰਜੈ ਕੁਮਾਰ ਸਿਨਹਾ ਬਿਹਾਰ ਦੇ ਪਟਨਾ ਵਿਚ ਰਾਰਗੜ੍ ਪਿੰਡ ਦਾ ਰਹਿਣ ਵਾਲਾ ਸੀ ਜਦਕਿ ਰਤਨ ਕੁਮਾਰ ਠਾਕੁਰ ਬਿਹਾਰ ਦੇ ਭਾਗਲਪੁਰ ‘ਚ ਰਤਨਪੁਰ ਪਿੰਡ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਰਾਮਨਿਰੰਜਨ ਠਾਕੁਰ ਨੇ ਕਿਹਾ ਕਿ ਉਹ ਆਪਣੇ ਦੂਜੇ ਬੇਟੇ ਨੂੰ ਵੀ ਦੇਸ਼ ਦੀ ਸੇਵਾ ਤੇ ਕੁਰਬਾਨੀ ਦੇਣ ਲਈ ਤਿਆਰ ਰਹਿਣ ਲਈ ਫੋਜ ਵਿਚ ਭੇਜਣਗੇ ਪਰ ਪਾਕਿਸਤਾਨ ਨੂੰ ਕਰਾਰਾ ਜਵਾਬ ਮਿਲਣਾ ਚਾਹੀਦਾ ਹੈ।