ਲੋਕਾਂ ਨੇ ਲਿਆ ਸੁੱਖ ਦਾ ਸਾਹ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਗਿਰਾਵਟ  

ਏਜੰਸੀ

ਖ਼ਬਰਾਂ, ਵਪਾਰ

ਅੰਤਰਰਾਸ਼ਟਰੀ ਬਜਾਰਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ  ਲਗਾਤਾਰ  ਗਿਰਾਵਟ ਆ ਰਹੀ ਹੈ । ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ  ਗਿਰਾਵਟ ਦਾ ਅਸਰ ਘਰੇਲੂ

File Photo

ਨਵੀਂ ਦਿੱਲੀ- ਅੰਤਰਰਾਸ਼ਟਰੀ ਬਜਾਰਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ  ਲਗਾਤਾਰ  ਗਿਰਾਵਟ ਆ ਰਹੀ ਹੈ । ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ  ਗਿਰਾਵਟ ਦਾ ਅਸਰ ਘਰੇਲੂ ਬਜ਼ਾਰਾਂ ਵਿੱਚ ਆਮ ਹੀ ਵੇਖਣ ਨੂੰ ਮਿਲ ਰਿਹਾ ਹੈ। ਦੇਸ਼ ਵਿੱਚ ਲਗਾਤਾਰ  ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਰਹੀਆਂ ਹਨ।

ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਨਾਲ ਤੇਲ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ 11-12 ਪੈਸੇ ਦੀ ਕਟੌਤੀ ਕੀਤੀ ਹੈ ਜਦਕਿ ਡੀਜ਼ਲ 13-14 ਪੈਸੇ ਸਸਤਾ ਹੋਇਆ ਇਸ ਕਟੌਤੀ ਤੋਂ ਬਾਅਦ ਦਿੱਲੀ ਵਿੱਚ ਇੱਕ ਲੀਟਰ  ਪੈਟਰੋਲ ਲਈ 73.60 ਜਦਕਿ ਡੀਜ਼ਲ ਲਈ 66.58 ਖਰਚਣੇ ਪੈਣਗੇ।

ਚਾਰ ਵੱਡੇ ਸ਼ਹਿਰਾਂ ਵਿੱਚ  ਪੈਟਰੋਲ ਅਤੇ ਡੀਜ਼ਲ ਦੀਆਂ ਵੱਖੋ-ਵੱਖ ਕੀਮਤਾਂ 

ਇੰਡੀਅਨ ਤੇਲ ਦੀ ਵੈਬਸਾਈਟ ਅਨੁਸਾਰ ਦਿੱਲੀ, ਮੁੰਬਈ, ਕਲਕੱਤਾ ਅਤੇ ਚੇਨਈ ਵਿੱਚ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ 73.60ਰੁਪਏ, 79.21 ਰੁਪਏ, 76.22ਰੁਪਏ ਅਤੇ 76.44ਰੁਪਏ ਪ੍ਰਤੀ ਲੀਟਰ ਰਹੀਆਂ  ਜਦਕਿ ਦੂਜੇ ਪਾਸੇ ਚਾਰੇ ਸ਼ਹਿਰਾਂ ਵਿੱਚ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 66.58ਰੁਪਏ, 69.79ਰੁਪਏ , 68.94ਰੁਪਏ ਅਤੇ 70.33 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ । 

3 ਮਹੀਨਿਆਂ  ਵਿੱਚ ਹੇਠਲੇ ਕੱਚੇ ਤੇਲ ਦਾ ਸਤਰ
ਚੀਨ ਵਿੱਚ ਕਰੋਨਾਵਾਇਰਸ (CORONAVIRUS)ਦੇ ਚਲਦੇ ਮੰਗਾਂ ਘਟਣ ਨਾਲ ਕੱਚੇ ਤੇਲ ਦੀਆਂ ਕੀਮਤਾਂ  ਵਿੱਚ ਕਟੌਤੀ ਆਈ ਹੈ।  ਸੋਮਵਾਰ ਨੂੰ ਕੱਚੇ ਤੇਲ ਦਾ ਰੇਟ 3  ਮਹੀਨਿਆਂ ਦੇ ਹੇਠਲੇ ਸਤਰ  ਨਾਲ ਜੁੜ  ਗਿਆ। ਕਰੋਨਾਵਾਇਰਸ ਦੇ ਚਲਦੇ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਵਿੱਚ ਹੋਰ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬਰੈਟ ਕਰੂਡ 0.30ਫੀਸਦੀ ਤੋਂ ਵੱਧ ਕਿ 59.14 ਡਾਲਰ ਪ੍ਰਤੀ ਬੈਰਲ ਦੇ ਸਤਰ ਉੱਤੇ ਆ ਗਿਆ।

ਇਸ ਤਰ੍ਹਾਂ ਤੈਅ ਕੀਤੀਆਂ ਜਾਂਦੀਆਂ ਨੇ ਪੈਟਰੋਲ- ਡੀਜ਼ਲ ਦੀਆਂ ਕੀਮਤਾਂ
ਜਿਸ ਕੀਮਤਾਂ ਤੇ ਅਸੀਂ ਪੈਟਰੋਲ ਪੰਪ ਤੋਂ ਪੈਟਰੋਲ  ਖਰੀਦਦੇ ਹਾਂ ਉਸਦਾ ਕਰੀਬ 48 ਫੀਸਦੀ ਰੇਟ ਆਧਾਰ ਮੁੱਲ ਹੁੰਦਾ ਹੈ ।ਉਸ ਤੋਂ ਬਾਅਦ ਆਮ ਮੁੱਲ ਤੇ ਕਰੀਬ 35 ਫੀਸਦੀ ਐਕਸਾਈਜ਼ ਡਿਊਟੀ ,15 ਫੀਸਦੀ ਸੇਲਜ਼ ਟੈਕਸ ਅਤੇ 2 ਫੀਸਦੀ ਕਸਟਮ ਡਿਊਟੀ ਲਗਾਈ ਜਾਂਦੀ ਹੈ ।ਤੇਲ ਦੇ ਆਮ ਮੁੱਲ ਵਿੱਚ ਕੱਚੇ ਤੇਲ ਦੀ ਕੀਮਤ ,ਪ੍ਰੋਸੈਸਿੰਗ ਚਾਰਜ ਅਤੇ ਕੱਚੇ ਤੇਲ ਨੂੰ ਰਿਫਾਇਨ ਕਰਨ ਵਾਲੀਆਂ ਰਿਫਾਇਨਰਾਂ ਦਾ ਚਾਰਜ ਸ਼ਾਮਿਲ ਹੁੰਦਾ ਹੈ।

ਹੁਣ ਤਕ ਫੀਊਲ ਮੁੱਲ ਨੂੰ GST ਵਿੱਚ ਸ਼ਾਮਿਲ ਨਹੀ ਕੀਤਾ ਗਿਆ ਇਸ ਕਰਕੇ ਇਸ ਉੱਤੇ ਐਕਸਾਈਜ਼ ਡਿਊਟੀ ਵੀ ਲੱਗਦੀ ਹੈ । ਕੇਂਦਰ ਸਰਕਾਰ ਪੈਟਰੋਲ ਦੀ ਵਿਕਰੀ ਤੇ ਐਕਸਾਈਜ਼ ਡਿਊਟੀ ਵਸੂਲਦੀ ਹੈ ਜਦਕਿ ਰਾਜ ਸਰਕਾਰ ਵੈਟ ਵਸੂਲਦੀ ਹੈ ।