Earthquake in Ladakh
ਲੱਦਾਖ: ਅੱਜ ਸਵੇਰੇ ਲੱਦਾਖ ਵਿਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 3.7 ਮਾਪੀ ਗਈ। ਇਹ ਭੂਚਾਲ ਅੱਜ ਸਵੇਰੇ ਕਰੀਬ 7.39 ਮਿੰਟ ‘ਤੇ ਆਇਆ। ਇਸ ਦੌਰਾਨ ਕਿਸੇ ਤਰ੍ਹਾਂ ਦੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਆਈ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਲੱਦਾਖ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ। ਇਸ ਦੌਰਾਨ ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 3.5 ਮਾਪੀ ਗਈ। ਭੂਚਾਲ ਦੇ ਝਟਕੇ ਰਾਤ 10 ਵਜੇ ਮਹਿਸੂਸ ਕੀਤੇ ਗਏ ਸੀ।