ਸਰਕਾਰੀ ਸਨਮਾਨਾਂ ਨਾਲ ਮਨੋਹਰ ਪਾਰੀਕਰ ਦਾ ਅੰਤਮ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਰੀਕਾਰ ਦੇ ਬੇਟੇ ਨੇ ਵਿਖਾਈ ਅਗਨੀ; ਮੋਦੀ, ਸ਼ਾਹ, ਰਾਜਨਾਥ ਸਮੇਤ ਕਈ ਵੱਡੇ ਆਗੂਆਂ ਨੇ ਦਿੱਤੀ ਸ਼ਰਧਾਂਜਲੀ

Funeral of Manohar Parrikar

ਪਣਜੀ : ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ (63) ਨੂੰ ਸੋਮਵਾਰ ਨੂੰ ਇੱਥੇ ਦੇ ਐਸ.ਏ.ਜੀ. ਮੈਦਾਨ 'ਚ ਵੱਡੇ ਪੁੱਤਰ ਉਤਪਲ ਪਾਰੀਕਰ ਨੇ ਅਗਨੀ ਵਿਖਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਗ੍ਰਹਿ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਵੱਡੇ ਆਗੂਆਂ ਨੇ ਉਨ੍ਹਾਂ ਨੂੰ ਵਿਦਾਇਗੀ ਦਿੱਤੀ। ਐਤਵਾਰ ਸ਼ਾਮ 6.40 ਵਜੇ ਪਾਰੀਕਰ ਦਾ ਉਨ੍ਹਾਂ ਦੇ ਘਰ 'ਚ ਦੇਹਾਂਤ ਹੋ ਗਿਆ ਸੀ। ਪਾਰੀਕਰ ਦਾ ਇਕ ਸਾਲ ਤੋਂ ਪੈਂਕ੍ਰਿਏਟਿਕ ਕੈਂਸਰ ਦਾ ਇਲਾਜ ਚੱਲ ਰਿਹਾ ਸੀ।

ਅੰਤਮ ਦਰਸ਼ਨ ਲਈ ਸੋਮਵਾਰ ਸਵੇਰੇ ਉਨ੍ਹਾਂ ਦੀ ਮ੍ਰਿਤਕ ਦੇਹ ਘਰ ਤੋਂ ਭਾਜਪਾ ਦਫ਼ਤਰ ਲਿਆਈ ਗਈ। ਇਸ ਮਗਰੋਂ ਕਲਾ ਅਕਾਦਮੀ 'ਚ ਵੀ ਕੁਝ ਦੇਰ ਲਈ ਰੱਖਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਆ ਪੁੱਜ ਕੇ ਪਾਰੀਕਰ ਨੂੰ ਸ਼ਰਧਾਂਜਲੀ ਦਿੱਤੀ।

ਮੁੱਖ ਮੰਤਰੀ ਬਣਨ ਤੋਂ ਪਹਿਲਾਂ ਆਈਆਈਟੀਅਨ ਸਨ ਪਾਰੀਕਰ : 13 ਦਸੰਬਰ 1955 ਨੂੰ ਗੋਆ ਦੇ ਮਾਪੁਸਾ 'ਚ ਜਨਮੇ ਪਾਰੀਕਰ ਪਹਿਲਾਂ ਅਜਿਹੇ ਮੁੱਖ ਮੰਤਰੀ ਸਨ ਜੋ ਆਈ.ਆਈ.ਟੀ. ਤੋਂ ਪਾਸ ਆਊਟ ਸਨ। ਉਹ 2000-02, 2002-05, 2012-14 ਅਤੇ 14 ਮਾਰਚ 2017 ਤੋਂ ਮਾਰਚ 2019 ਤਕ ਚਾਰ ਵਾਰ ਮੁੱਖ ਮੰਤਰੀ ਰਹੇ। 2014 'ਚ ਜਦੋਂ ਕੇਂਦਰ 'ਚ ਭਾਜਪਾ ਦੀ ਸਰਕਾਰ ਬਣੀ ਸੀ, ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਗੋਆ ਦੀ ਸਿਆਸਤ ਛੱਡ ਕੇ ਕੇਂਦਰ ਦੀ ਸਿਆਸਤ 'ਚ ਆਉਣ। ਇਸ ਤੋਂ ਬਾਅਦ ਪਾਰੀਕਰ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਸੀ।