ਮਨੋਹਰ ਪਾਰੀਕਰ ਨੂੰ ਸ਼ਰਧਾਂਜ਼ਲੀ ਦੇਣ ਪੁੱਜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ
ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ (Manohar Parrikar) ਦਾ ਕੈਂਸਰ ਦੇ ਰੋਗ ਨਾਲ ਜੂਝਦੇ ਹੋਏ 63 ਸਾਲ ਦੀ ਉਮਰ ਵਿਚ ਐਤਵਾਰ ਨੂੰ ਮੌਤ ਹੋ ਗਈ ਸੀ...
ਨਵੀਂ ਦਿੱਲੀ : ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ (Manohar Parrikar) ਦਾ ਕੈਂਸਰ ਦੇ ਰੋਗ ਨਾਲ ਜੂਝਦੇ ਹੋਏ 63 ਸਾਲ ਦੀ ਉਮਰ ਵਿਚ ਐਤਵਾਰ ਨੂੰ ਮੌਤ ਹੋ ਗਈ ਸੀ। ਮਨੋਹਰ ਪੱਰਿਕਰ (Manohar Parrikar) ਕੈਂਸਰ ਵਰਗੇ ਰੋਗ ਤੋਂ ਪੀੜਿਤ ਸਨ ਮਨੋਹਰ ਪਰਿਕਰ (Manohar Parrikar) ਦੀ ਮੌਤ ‘ਤੇ ਅੱਜ ਕੇਂਦਰ ਸਰਕਾਰ ਨੇ ਇੱਕ ਦਿਨ ਦਾ ਉਥੇ ਹੀ ਗੋਆ ਦੀ ਰਾਜ ਸਰਕਾਰ ਨੇ ਸੱਤ ਦਿਨਾਂ ਦਾ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ, ਗ੍ਰਹਿ ਮੰਤਰਾਲਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਰਾਜ ਦੀਆਂ ਰਾਜਧਾਨੀਆਂ ਵਿਚ ਰਾਸ਼ਟਰੀ ਝੰਡਾ ਅੱਧਾ ਝੁੱਕਿਆ ਰਹੇਗਾ।
ਮਨੋਹਰ ਪਰਿਕਰ (Manohar Parrikar) ਦਾ ਰਾਸ਼ਟਰੀ ਸਨਮਾਨ ਨਾਲ ਅੱਜ ਸ਼ਾਮ 5 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸ਼ਾਮ 4.00 ਵਜੇ ਤੱਕ ਆਮ ਲੋਕ ਆਪਣੇ ਨੇਤਾ ਨੂੰ ਸ਼ਰਧਾਂਜਲੀ ਦੇ ਸਕਣਗੇ। ਸ਼ਾਮ 4 ਵਜੇ ਕਲਾ ਅਕੈਡਮੀ ਤੋਂ ਮੀਰਾਮਾਰ ਤੱਕ ਮਨੋਹਰ ਪਰਿਕਰ ਦੀ ਅਰਥੀ ਨਿਕਲੇਗੀ ਅਤੇ 5 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।