ਅਤਿਵਾਦੀ ਹਾਫਿਜ਼ ਸਈਦ ਬਾਰੇ ਜਾਣਕਾਰੀ ਹੋਈ ਲੀਕ ਤਾਂ ਪਾਕਿ ਬੁਖਲਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਨੇ ਸਈਦ ਦੀਆਂ ਗਤੀਵਿਧੀਆਂ ਨਾਲ ਸਬੰਧਤ ਗੁਪਤ ਸੁਚਨਾਵਾਂ ਸਮੇਤ ਵਿਸਥਾਰਤ ਸਾਂਝਾ ਕੀਤਾ

Hafiz Muhammad Saeed

ਨਵੀਂ ਦਿੱਲੀ- ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਹੈ ਕਿ ਉਹ ਜਾਂਚ ਕਰੇ ਕਿ ਜਮਾਤ ਉਦ ਦਾਅਵਾ ਪ੍ਰਮੁੱਖ ਹਾਫਿਜ ਸਈਦ ਦੀ ਪਟੀਸ਼ਨ ਵਿਸ਼ਵ ਸੰਸਥਾ ਵਿਚ ਖਾਰਜ ਹੋਣ ਦੀ ਜਾਣਕਾਰੀ ਪ੍ਰੈਸ ਟਰੱਸਟ ਆਫ ਇੰਡੀਆ (ਪੀਟੀਆਈ) ਨੂੰ ਕਿਵੇਂ ਮਿਲੀ। ਸਈਦ ਨੇ ਵਿਸ਼ਵ ਅਤਿਵਾਦੀਆਂ ਦੀ ਸੂਚੀ ਵਿਚੋਂ ਆਪਣਾ ਨਾਮ ਹਟਾਉਣ ਲਈ ਸੰਯੁਕਤ ਰਾਸ਼ਟਰ ਵਿਚ ਪਟੀਸ਼ਨ ਦਾਖਲ ਕੀਤੀ ਸੀ, ਜੋ ਖਾਰਜ ਹੋ ਗਈ ਸੀ।

 ਇਹ ਇਕ ਆਸਾਧਾਰਣ ਮੌਕਾ ਹੈ ਜਦੋਂ ਕਿਸੇ ਦੇਸ਼ ਨੇ ਸੰਯੁਕਤ ਰਾਸ਼ਟਰ ਨੂੰ ਉਸਦੇ ਘਟਨਾਕ੍ਰਮ ਦੇ ਪ੍ਰਕਾਸ਼ਨ ਦੀ ਜਾਂਚ ਲਈ ਲਿਖਿਆ ਹੈ। ਪਾਕਿਸਤਾਨ ਸਰਕਾਰ ਦੇ ਇਕ ਸੂਤਰ ਨੇ ਇਥੇ ਕਿਹਾ ਕਿ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨੀ ਰਾਜਦੂਤ ਮਲੀਹਾ ਲੋਧੀ ਨੇ ਸੰਯੁਕਤ ਰਾਸ਼ਟਰ ਨੂੰ ਇਕ ਪੱਤਰ ਲਿਖਕੇ ਇਹ ਮੰਗ ਕੀਤੀ ਹੈ। ਉਨ੍ਹਾਂ ਇਹ ਪਤਾ ਲਗਾਉਣ ਦੀ ਅਪੀਲ ਕੀਤੀ ਹੈ ਕਿ 15 ਮੈਂਬਰੀ ਕਮੇਟੀ ਵਿਚੋਂ ਕਿਸ ਨੇ ਭਾਰਤ ਦੀ ਸਰਕਾਰੀ ਸਮਾਚਾਰ ਏਜੰਸੀ ਨੂੰ ਸਈਦ ਦੀ ਪਟੀਸ਼ਨ ਖਾਰਜ ਹੋਣ ਦੀ ਜਾਣਕਾਰੀ ਦਿੱਤੀ।

ਪਾਕਿਸਤਾਨ ਰਾਜਦੂਤ ਮਲੀਹਾ ਲੋਧੀ ਨੇ ਪੀਟੀਆਈ ਨੂੰ ਗਲਤੀ ਨਾਲ ਸਰਕਾਰੀ ਏਜੰਸੀ ਦੱਸਿਆ, ਜਦੋਂ ਕਿ ਇਹ ਇਕ ਨਿੱਜੀ, ਗੈਰ ਲਾਭਕਾਰੀ ਨਿਊਜ਼ ਕੋਆਪ੍ਰੇਟਿਵ ਹੈ। ਪੀਟੀਆਈ ਨੇ 7 ਮਾਰਚ ਨੂੰ ਦੱਸਿਆ ਸੀ ਕਿ ਸੰਯੁਕਤ ਰਾਸ਼ਟਰ ਨੇ ਮੁੰਬਈ ਹਮਲਿਆਂ ਦੇ ਸਰਗਨਾ ਹਾਫਿਜ ਦਾ ਨਾਮ ਪਾਬੰਦੀ ਅਤਿਵਾਦੀਆਂ ਦੀ ਸੂਚੀ ਵਿਚੋਂ ਹਟਾਉਣ ਦੀ ਅਪੀਲ ਖਾਰਜ ਕਰ ਦਿੱਤੀ ਹੈ। ਸੂਤਰਾਂ ਨੇ  ਦੱਸਿਆ ਸੀ ਕਿ ਭਾਰਤ ਨੇ ਸਈਦ ਦੀਆਂ ਗਤੀਵਿਧੀਆਂ ਨਾਲ ਸਬੰਧਤ ਗੁਪਤ ਸੁਚਨਾਵਾਂ ਸਮੇਤ ਵਿਸਥਾਰਤ ਸਾਂਝਾ ਕੀਤਾ ਸੀ ਜਿਸ ਦੇ ਬਾਅਦ ਰਾਸ਼ਟਰ ਦਾ ਇਹ ਫੈਸਲਾ ਆਇਆ ਸੀ।