ਰਾਜਸਥਾਨ ਦੇ ਸਰਕਾਰੀ ਸਕੂਲਾਂ ਚ 5ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੇ ਲਈ ਨਹੀਂ ਹੋਣਗੀਆਂ ਪ੍ਰੀਖਿਆਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਸਰਕਾਰੀ....

Student

ਨਵੀਂ ਦਿੱਲੀ: ਰਾਜਸਥਾਨ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਸਰਕਾਰੀ ਸਕੂਲਾਂ ਵਿਚ ਪੰਜਵੀ ਜਮਾਤ ਤੱਕ ਮੌਜੂਦਾ ਸਿੱਖਿਆ ਪੱਧਰ ਵਿਚ ਕੋਈ ਪ੍ਰੀਖਿਆ ਨਾ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਜਮਾਤਾਂ ਦੇ ਬੱਚਿਆਂ ਨੂੰ ਅੰਕਾਂ ਦੇ ਆਧਾਰ ਉਤੇ ਅਗਲੀ ਜਮਾਤ ਵਿਚ ਪ੍ਰਮੋਟ ਕੀਤਾ ਜਾਵੇਗਾ। ਸਿਖਿਆ ਵਿਭਾਗ ਨੇ ਬੁੱਧਵਾਰ ਨੂੰ ਇਸ ਬਾਰੇ ਹੁਕਮ ਜਾਰੀ ਕੀਤਾ ਹੈ।

ਇਸਦੇ ਅਨੁਸਾਰ ਜਮਾਤ ਪਹਿਲੀ ਤੋਂ ਪੰਜਵੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸਮਾਈਲ-1, ਸਮਾਈਲ-2 ਅਤੇ ‘ਆਓ ਘਰ ਤੋਂ ਸਿਖੋ ਪ੍ਰੋਗਰਾਮ’ ਦੇ ਤਹਿਤ ਕੀਤੇ ਗਏ ਅੰਕਾਂ ਦੇ ਆਧਾਰ ਉਤੇ ਅਗਲੀ ਜਮਾਤ ਵਿਚ ਪ੍ਰਮੋਟ ਕੀਤਾ ਜਾਵੇਗਾ। ਇਹ ਪ੍ਰਚਾਰ ਇਕ ਅਪ੍ਰੈਲ 2021 ਨੂੰ ਕੀਤਾ ਜਾਵੇਗਾ ਅਤੇ ਇਸਦੇ ਲਈ ਕਿਸੇ ਤਰ੍ਹਾਂ ਦੀ ਪ੍ਰੀਖਿਆ ਨਹੀਂ ਹੋਵੇਗੀ।

ਵਿਭਾਗ ਅਨੁਸਾਰ, ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ 15-22 ਅਪ੍ਰੈਲ ਤੱਕ ਸਕੂਲ ਪੱਧਰ ਤੇ, ਨੌਵੀਂ ਤੋਂ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ 6-22 ਅਪ੍ਰੈਲ ਤੱਕ ਜ਼ਿਲ੍ਹਾ ਪੱਧਰ ‘ਤੇ ਅਤੇ ਜਮਾਤ 8ਵੀਂ ਦੀ ਪ੍ਰੀਖਿਆ ਬੋਰਡ ਪੈਟਰਨ ਉਤੇ ਆਯੋਜਿਤ ਕੀਤੀ ਜਾਵੇਗੀ। ਛੇਵੀ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਜਮਾਤਾਂ ਦਾ ਨਤੀਜਾ 30 ਅਪ੍ਰੈਲ ਨੂੰ ਐਲਾਨਿਆ ਜਾਵੇਗਾ ਅਤੇ ਬੱਚਿਆਂ ਆਗਾਮੀ ਪ੍ਰੀਖਿਆਵਾਂ ਵਿਚ ਦਾਖਲ ਇਕ ਮਈ ਤੋਂ ਸ਼ੁਰੂ ਹੋਵੇਗਾ

ਸਿੱਖਿਆ ਮੰਤਰੀ ਗੋਵਿੰਦ ਸਿੰਘ ਡੋਟਾਸਰਾ ਨੇ ਟਵੀਟ ਕੀਤਾ, ਕੋਰੋਨਾ ਨਾਲ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ, ਸਰਕਾਰ ਨੇ ਸਥਾਨਕ ਪ੍ਰੀਖਿਆਵਾਂ ਮੁਲਤਵੀ ਵੀ ਕਰ ਦਿੱਤੀਆਂ ਹਨ।