5 ਭਾਸ਼ਾਵਾਂ ’ਚ ‘ਕੇਸਰੀਆ’ ਗੀਤ ਗਾਉਣ ਵਾਲੇ ਸਿੱਖ ਨੌਜਵਾਨ ਦੇ ਮੁਰੀਦ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, Video

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਨੇਹਦੀਪ ਸਿੰਘ ਦਾ ਵੀਡੀਓ ਸ਼ੇਅਰ ਕੀਤਾ

PM Modi Praises Snehdeep Singh

 

ਨਵੀਂ ਦਿੱਲੀ: ਬਾਲੀਵੁੱਡ ਦੀ ਹਿੱਟ ਫਿਲਮ 'ਬ੍ਰਹਮਾਸਤਰ' ਦੇ ਗੀਤ 'ਕੇਸਰੀਆ ਤੇਰਾ ਇਸ਼ਕ ਹੈ ਪੀਆ' ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹੁਣ ਇਹ ਗੀਤ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਿਆ ਹੈ। ਦਰਅਸਲ ਇਕ ਸਿੱਖ ਨੌਜਵਾਨ ਨੇ 'ਕੇਸਰੀਆ ਤੇਰਾ ਇਸ਼ਕ ਹੈ ਪੀਆ' ਗੀਤ ਨੂੰ 5 ਵੱਖ-ਵੱਖ ਭਾਸ਼ਾਵਾਂ 'ਚ ਗਾਇਆ ਹੈ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਨੌਜਵਾਨ ਦੀ ਤਾਰੀਫ ਕੀਤੀ ਹੈ।

ਇਹ ਵੀ ਪੜ੍ਹੋ: ਲਾਰੈਂਸ ਦੇ ਜੇਲ੍ਹ ਤੋਂ ਨਵੇਂ ਇੰਟਰਵਿਊ ਨੇ ਖੜ੍ਹੇ ਕੀਤੇ ਸਵਾਲ, ਬਠਿੰਡਾ ਜੇਲ੍ਹ ਦੀ ਫੋਟੋ ਵਾਲੀ ਲੁੱਕ ’ਚ ਨਜ਼ਰ ਆਇਆ ਗੈਂਗਸਟਰ

ਨੌਜਵਾਨ ਗਾਇਕ ਸਨੇਹਦੀਪ ਸਿੰਘ ਨੇ 'ਕੇਸਰੀਆ ਤੇਰਾ ਇਸ਼ਕ ਹੈ ਪਿਆ' ਗੀਤ ਨੂੰ ਇਕ ਨਹੀਂ ਸਗੋਂ 5 ਭਾਸ਼ਾਵਾਂ ਵਿਚ ਗਾਇਆ ਹੈ। ਮਲਿਆਲਮ, ਤਾਮਿਲ, ਤੇਲਗੂ, ਕੰਨੜ ਅਤੇ ਹਿੰਦੀ ਭਾਸ਼ਾਵਾਂ 'ਚ 'ਕੇਸਰੀਆ’ ਗੀਤ ਗਾ ਕੇ ਸਨੇਹਦੀਪ ਸੁਰਖੀਆਂ 'ਚ ਆ ਗਿਆ ਹੈ। ਇਸ ਵੀਡੀਓ ਨੂੰ ਕਾਫੀ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਨੇਹਦੀਪ ਦੀ ਖੂਬ ਤਾਰੀਫ ਕੀਤੀ ਹੈ। ਉਹਨਾਂ ਨੇ ਸਨੇਹਦੀਪ ਦੀ ਵੀਡੀਓ ਟਵਿਟਰ 'ਤੇ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ: ਮੋਮੋਜ਼ ਦੀ ਲਾਲ ਚਟਣੀ ਬਣ ਸਕਦੀ ਹੈ ਕਈ ਬੀਮਾਰੀਆਂ ਦਾ ਕਾਰਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਨੇਹਦੀਪ ਸਿੰਘ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ, 'ਇਹ ਸ਼ਾਨਦਾਰ ਪ੍ਰਦਰਸ਼ਨ ਦੇਖਿਆ। ਸਨੇਹਦੀਪ ਸਿੰਘ ਦੀ ਸੁਰੀਲੀ ਆਵਾਜ਼ ਤੋਂ ਇਲਾਵਾ, ਇਹ ਇਕ ਭਾਰਤ ਸ੍ਰੇਸ਼ਠ ਭਾਰਤ ਦੀ ਭਾਵਨਾ ਦਾ ਸ਼ਾਨਦਾਰ ਪ੍ਰਗਟਾਵਾ ਹੈ। ਸ਼ਾਨਦਾਰ!'

ਇਸ ਤੋਂ ਇਲਾਵਾ ਮਸ਼ਹੂਰ ਉਦਯੋਗਪਤੀ ਆਨੰਦ ਮਹਿੰਦਰਾ ਨੇ ਵੀ ਇਸ ਵੀਡੀਓ ਨੂੰ ਰੀਟਵੀਟ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਆਨੰਦ ਮਹਿੰਦਰਾ ਨੇ ਲਿਖਿਆ, 'ਬਹੁਤ ਖੂਬਸੂਰਤ। ਭਾਰਤ ਦੀ ਆਵਾਜ਼ ਬਿਲਕੁਲ ਇਸ ਤਰ੍ਹਾਂ ਹੈ’।