ਆਸਕਰ ਲਈ ਭਾਰਤ ਤੋਂ ਭੇਜੀਆਂ ਜਾ ਰਹੀਆਂ ਹਨ ਗ਼ਲਤ ਫਿਲਮਾਂ : ਏ. ਆਰ. ਰਹਿਮਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ- ਫ਼ਿਲਮਾਂ ਅਤੇ ਸੰਗੀਤ ਦੀ ਮੰਗ ਬਾਰੇ ਪੜਚੋਲ ਕਰਨ ਦੀ ਲੋੜ 

A R Rahman

ਹਾਲ ਹੀ ਵਿੱਚ ਆਰਆਰਆਰ ਦੇ ਗੀਤ 'ਨਟੂ-ਨਟੂ' ਅਤੇ 'ਐਲੀਫੈਂਟ ਵਿਸਪਰਰ' ਨਾਮ ਦੀ ਦਸਤਾਵੇਜ਼ੀ ਲਘੂ ਫ਼ਿਲਮ ਨੇ ਆਸਕਰ ਜਿੱਤਿਆ ਹੈ। ਪੂਰਾ ਦੇਸ਼ ਇਸ ਦਾ ਜਸ਼ਨ ਮਨਾ ਰਿਹਾ ਹੈ। ਇਸ ਦੌਰਾਨ ਦੋ ਵਾਰ ਦੇ ਆਸਕਰ ਜੇਤੂ ਏ.ਆਰ. ਰਹਿਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਆਸਕਰ ਵਰਗੇ ਵੱਡੇ ਪੁਰਸਕਾਰਾਂ ਲਈ ਸਹੀ ਫ਼ਿਲਮਾਂ ਨਹੀਂ ਭੇਜੀਆਂ ਜਾ ਰਹੀਆਂ। ਇਹੀ ਕਾਰਨ ਹੈ ਕਿ ਜ਼ਿਆਦਾ ਭਾਰਤੀ ਫ਼ਿਲਮਾਂ ਦੀ ਆਸਕਰ ਲਈ ਚੋਣ ਨਹੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮਾਂ ਅਤੇ ਸੰਗੀਦ ਦੀ ਮੰਗ ਬਾਰੇ ਸਾਨੂੰ ਹੋਰ ਪੜਚੋਲ ਕਰਨ ਦੀ ਲੋੜ ਹੈ। 

ਗਾਇਕ-ਗੀਤਕਾਰ-ਸੰਗੀਤਕਾਰ ਏ.ਆਰ. ਰਹਿਮਾਨ ਨੇ ਸੰਗੀਤ ਦੇ ਮਹਾਨ ਕਲਾਕਾਰ ਐਲ ਸੁਬਰਾਮਨੀਅਮ ਨਾਲ ਗੱਲਬਾਤ ਕਰਦਿਆਂ ਕਿਹਾ, “ਕਈ ਵਾਰ ਮੈਂ ਦੇਖਦਾ ਹਾਂ ਕਿ ਸਾਡੀਆਂ ਫਿਲਮਾਂ ਆਸਕਰ ਲਈ ਜਾਂਦੀਆਂ ਹਨ ਪਰ ਉਹ ਨਹੀਂ ਮਿਲਦੀਆਂ। ਆਸਕਰ ਲਈ ਗਲਤ ਫਿਲਮਾਂ ਭੇਜੀਆਂ ਜਾ ਰਹੀਆਂ ਹਨ।'' ਉਨ੍ਹਾਂ ਕਿਹਾ ਕਿ ਸਾਨੂੰ ਦੂਜੇ ਨਜ਼ਰੀਏ ਤੋਂ ਸੋਚਣਾ ਚਾਹੀਦਾ ਹੈ। ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਪੱਛਮੀ ਦੇਸ਼ਾਂ ਵਿਚ ਕਿਹੋ ਜਿਹੀਆਂ ਫ਼ਿਲਮਾਂ ਜਾਂ ਮਿਊਜ਼ਿਕ ਚਲ ਰਿਹਾ ਹੈ। ਇਹ ਦੇਖਣ ਦੀ ਜ਼ਰੂਰਤ ਹੈ ਕਿ ਉਥੇ ਕੀ ਚਲ ਰਿਹਾ ਹੈ ਅਤੇ ਸਾਡੇ ਦੇਸ਼ ਵਿਚ ਕਿਹੋ ਜਿਹੀਆਂ ਫ਼ਿਲਮਾਂ ਅਤੇ ਮਿਊਜ਼ਿਕ ਬਣ ਰਹੇ ਹਨ ਅਤੇ ਉਸ ਹਿਸਾਬ ਨਾਲ ਸਾਨੂੰ ਵੀ ਅੱਗੇ ਵਧਣਾ ਚਾਹੀਦਾ ਹੈ'' ਰਹਿਮਾਨ ਅਤੇ ਸੁਬਰਾਮਨੀਅਮ ਦੀ ਗੱਲਬਾਤ ਦਾ ਵੀਡੀਓ ਬੁੱਧਵਾਰ ਸ਼ਾਮ ਨੂੰ ਇਕ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਹੋਣ ਵਾਲੇ L-20 ਸਿਖਰ ਸੰਮੇਲਨ ਵਿਚ ਭਾਗ ਲੈਣ ਲਈ ਡੇਲੀਗੇਟਸ ਕੱਲ ਪਹੁੰਚਣਗੇ ਅੰਮ੍ਰਿਤਸਰ

ਐੱਸ.ਐੱਸ ਰਾਜਾਮੌਲੀ ਨੇ ਆਰਆਰਆਰ ਦੇ ਤੇਲਗੂ ਗੀਤ 'ਨਾਟੂ ਨਾਟੂ' ਲਈ ਸਰਵੋਤਮ ਮੂਲ ਗੀਤ ਦਾ ਆਸਕਰ ਜਿੱਤਣ ਤੋਂ ਕੁਝ ਦਿਨ ਬਾਅਦ ਹੀ ਵੀਡੀਓ ਨੂੰ ਅਪਲੋਡ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਰਹਿਮਾਨ ਨੇ 2009 'ਚ 'ਸਲੱਮਡਾਗ ਮਿਲੀਅਨੇਅਰ' ਦੇ ਆਪਣੇ ਗੀਤ ਜੈ ਹੋ ਲਈ ਇਸੇ ਸ਼੍ਰੇਣੀ 'ਚ ਆਸਕਰ ਜਿੱਤਿਆ ਸੀ।

ਖਾਸ ਗੱਲ ਇਹ ਹੈ ਕਿ ਇਸ ਗੱਲਬਾਤ ਦੌਰਾਨ ਰਹਿਮਾਨ ਨੇ ਆਪਣੇ ਸੰਗੀਤਕ ਸਫਰ ਬਾਰੇ ਵੀ ਗੱਲ ਕੀਤੀ। ਉਨ੍ਹਾਂ ਆਪਣੀ ਸੰਗੀਤ ਰਚਨਾ ਦੇ ਪਿੱਛੇ ਦੀ ਰਚਨਾ ਬਾਰੇ ਵੀ ਦੱਸਿਆ। ਸੁਬਰਾਮਨੀਅਮ ਨੇ ਦੱਸਿਆ ਕਿ ਕਿਵੇਂ ਰਹਿਮਾਨ ਨੇ ਆਪਣੀ ਪਹਿਲੀ ਫਿਲਮ ਵਿੱਚ ਹੀ ਵੱਖਰਾ ਕੰਮ ਕੀਤਾ। ਉਨ੍ਹਾਂ ਨੇ ਸਵਾਲ ਕੀਤਾ ਕਿ ਕਿਵੇਂ ਰਹਿਮਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ, “ਜਦੋਂ ਵੀ ਕੋਈ ਸ਼ੁਰੂਆਤ ਕਰਦਾ ਹੈ ਤਾਂ ਸਫ਼ਲ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਵੱਖੋ-ਵੱਖਰੀਆਂ ਚੀਜ਼ਾਂ ਕਰਨ ਦੀ ਚੁਣੌਤੀ ਨਹੀਂ ਲੈਂਦਾ।" ਇਸ 'ਤੇ ਰਹਿਮਾਨ ਨੇ ਕਿਹਾ, ''ਮੈਂ ਉਹ ਨਹੀਂ ਕਰਨਾ ਚਾਹੁੰਦਾ ਸੀ ਜੋ ਹਰ ਕੋਈ ਕਰ ਰਿਹਾ ਸੀ। ਮੈਂ ਇਸ ਨਾਲ ਖੁਸ਼ ਹੋਣਾ ਚਾਹੁੰਦਾ ਸੀ।"

ਰਹਿਮਾਨ ਨੇ ਸੰਗੀਤ ਵਿੱਚ ਪ੍ਰਯੋਗ ਕਰਨ ਦਾ ਵੀ ਜ਼ੋਰਦਾਰ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ, “ਸਾਨੂੰ ਸਾਰਿਆਂ ਨੂੰ ਪੈਸੇ ਮਿਲਣੇ ਚਾਹੀਦੇ ਹਨ ਪਰ ਇਸ ਤੋਂ ਇਲਾਵਾ ਮੇਰੇ ਕੋਲ ਜਨੂੰਨ ਸੀ। ਮੇਰਾ ਮਤਲਬ ਹੈ ਕਿ ਪੱਛਮ ਇਹ ਕਰ ਰਿਹਾ ਹੈ, ਅਤੇ ਅਸੀਂ ਕਿਉਂ ਨਹੀਂ ਕਰ ਸਕਦੇ? ਜਦੋਂ ਅਸੀਂ ਉਨ੍ਹਾਂ ਦਾ ਸੰਗੀਤ ਸੁਣਦੇ ਹਾਂ, ਤਾਂ ਉਹ ਸਾਡਾ ਸੰਗੀਤ ਕਿਉਂ ਨਹੀਂ ਸੁਣ ਸਕਦੇ? ਮੈਂ ਇਹ ਪੁੱਛਦਾ ਰਿਹਾ ਅਤੇ ਇਹ 'ਕਿਉਂ' ਬਿਹਤਰ ਉਤਪਾਦਨ, ਬਿਹਤਰ ਗੁਣਵੱਤਾ, ਬਿਹਤਰ ਵੰਡ ਅਤੇ ਮਾਸਟਰਿੰਗ ਸਾਬਤ ਹੋਇਆ... ਜੋ ਅਜੇ ਵੀ ਮੈਨੂੰ ਪ੍ਰੇਰਿਤ ਕਰਦਾ ਹੈ।