ਹੁਣ ਫ੍ਰੀ ‘ਚ ਘੁੰਮੋ ਲਾਲ ਕਿਲਾ, ਕੁਤਬ ਮੀਨਾਰ ਵਰਗੇ ਇਤਿਹਾਸਕ ਸਥਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਕਰ ਤੁਸੀਂ ਲਾਲ ਕਿਲਾ, ਤਾਜ ਮਹਿਲ, ਕੁਤਬ ਮੀਨਾਰ ਵਰਗੀ ਦੇਸ਼ ਦੀ ਇਤਿਹਾਸਕ ਵਿਰਾਸਤਾਂ...

Indian Heritage

ਨਵੀਂ ਦਿੱਲੀ : ਜੇਕਰ ਤੁਸੀਂ ਲਾਲ ਕਿਲਾ, ਤਾਜ ਮਹਿਲ, ਕੁਤਬ ਮੀਨਾਰ ਵਰਗੀਆਂ ਦੇਸ਼ ਦੀਆਂ ਇਤਿਹਾਸਕ ਵਿਰਾਸਤਾਂ ਅਤੇ ਸਮਾਰਕਾਂ ਨੂੰ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਅੱਜ ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈ। 18 ਅਪ੍ਰੈਲ ਯਾਨੀ ਵਿਸ਼ਵ ਅਮਾਨਤ ਦਿਨ ਦੇ ਦਿਨ ਦੇਸ਼ ਦੀ ਇਤਿਹਾਸਕ ਥਾਵਾਂ ਅਤੇ ਸਮਾਰਕਾਂ ‘ਤੇ ਘੁੰਮਣ ਲਈ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਹੋਵੇਗਾ।

ਯਾਨੀ ਕਿ ਅੱਜ ਤੁਸੀਂ ਦੁਨੀਆ ਭਰ ਵਿੱਚ ਪ੍ਰਸਿੱਧ ਤਾਜਮਹਲ, ਲਾਲ ਕਿਲਾ, ਹੁਮਾਯੂੰ ਦਾ ਮਕਬਰਾ ਸਮੇਤ ਸਾਰੇ ਇਤਿਹਾਸਕ ਵਿਰਾਸਤਾਂ ‘ਤੇ ਫਰੀ ਐਂਟਰੀ ਲੈ ਸਕਦੇ ਹੋ। ਭਾਰਤੀ ਪੁਰਾਤਤਵ ਸਰਵੇਖਣ ਵਿਭਾਗ (Archaeological Survey of India) ਦੀ ਆਧਿਕਾਰਕ ਵੈਬਸਾਈਟ ਦੇ ਮੁਤਾਬਕ 18 ਅਪ੍ਰੈਲ ਨੂੰ ਦੇਸ਼ ਵਿਚ ਇਤਿਹਾਸਕ ਸਮਾਰਕਾਂ  (ਮਾਨਿਉਮੇਂਟਸ) ਨੂੰ ਘੁੰਮਣ ਲਈ ਕੋਈ ਟਿਕਟ ਨਹੀਂ ਲੱਗੇਗੀ।

ਇਹਨਾਂ ਵਿਚ ਆਗਰਾ, ਔਰੰਗਾਬਾਦ,  ਬੈਂਗਲੋਰ, ਭੋਪਾਲ, ਭੁਵਨੇਸ਼ਵਰ, ਚੰਡੀਗੜ,  ਚੇੰਨੈ, ਦਿੱਲੀ, ਧਾਰਵਾੜ ਅਤੇ ਗੋਆ ਵਿਚ ਸਥਿਤ ਸਮਾਰਕ ਸ਼ਾਮਲ ਹਨ। ਆਮ ਦਿਨਾਂ ਵਿਚ ਇੱਥੇ ਘੁੰਮਣ ਲਈ ਪੈਸਾ ਦੇਣਾ ਹੁੰਦਾ ਹੈ। ਪਤਾ ਹੈ ਕਿ 18 ਅਪ੍ਰੈਲ ਨੂੰ ਪੂਰੀ ਦੁਨੀਆ ਵਿਸ਼ਵ ਅਮਾਨਤ ਦਿਨ ਦੇ ਤੌਰ ‘ਤੇ ਮਨਾਉਂਦੀ ਹੈ। ਇਸ ਦਿਨ ਦੀ ਸ਼ੁਰੁਆਤ 1982 ਵਿਚ ਹੋਈ ਸੀ। ਹਾਲਾਂਕਿ ਯੂਨੇਸਕੋ ਨੇ ਇਸਨੂੰ ਸਾਲ 1983 ਵਿੱਚ ਮਾਨਤਾ ਦਿੱਤੀ ਸੀ।

ਯੂਨੇਸਕੋ ਦੀ ਵਰਲਡ ਹੇਰਿਟੇਜ ਸਾਇਟ ਵਿਚ ਭਾਰਤ ਦੇ 37 ਥਾਂ ਸ਼ਾਮਲ ਹਨ। ਇਹਨਾਂ ਵਿਚ ਲਾਲ ਕਿਲਾ, ਤਾਜਮਹਿਲ, ਹੰਪੀ,  ਜੈਪੁਰ ਦਾ ਜੰਤਰ-ਮੰਤਰ, ਅਜੰਤਾ-ਐਲੋਰੋ ਦੀਆਂ ਗੁਫਾਵਾਂ ਵਰਗੀ ਪ੍ਰਾਚੀਨ ਅਤੇ ਮਹੱਤਵਪੂਰਨ ਥਾਵਾਂ ਸ਼ਾਮਲ ਹਨ। ਅੱਜ ਦੇਸ਼ ਵਿੱਚ ਦੂਜੇ ਪੜਾਅ ਦਾ ਮਤਦਾਨ  ਵੀ ਜਾਰੀ ਹੈ। ਜੇਕਰ ਤੁਹਾਡੇ ਸੰਸਦੀ ਖੇਤਰ ਵਿੱਚ ਅੱਜ ਵੋਟਿੰਗ ਹੈ ਤਾਂ ਕ੍ਰਿਪਾ ਸਭ ਤੋਂ ਪਹਿਲਾਂ ਮਤਦਾਨ  ਜ਼ਰੂਰ ਕਰੋ।