ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਵਿਚ ਕਸ਼ਮੀਰ ਤੇ ਕੰਨਿਆਕੁਮਾਰੀ ਤੱਕ 95 ਸੀਟਾਂ ਤੇ ਵੋਟਿੰਗ ਜਾਰੀ ਹੈ। ਵੋਟਾਂ ਦਾ ਜੋਸ਼ ਸਾਰੇ ਲੋਕਾਂ ਵਿਚ ਵੇਖਣ ਨੂੰ ਮਿਲ ਰਿਹਾ ਹੈ। ਲੋਕਤੰਤਰ ਦੇ ਇਸ ਮਹਾਂ ਉਤਸਵ ਵਿਚ ਭਾਗ ਲੈਣ ਲਈ ਕਈ ਥਾਵਾਂ ਤੇ ਨਵ ਵਿਆਹੁਤਾ ਕੁੜੀਆਂ ਵੀ ਵੋਟਿੰਗ ਕੇਂਦਰ ਪਹੁੰਚੀਆਂ। ਕਰਨਾਟਕ ਵਿਚ ਤਾਂ ਕੁਝ ਗਰਭਵਤੀ ਔਰਤਾਂ ਵੀ ਵੋਟ ਪਾਉਂਦੀਆਂ ਵੇਖੀਆਂ ਗਈਆਂ। ਹਿੰਸਾ ਦੀਆਂ ਸਭ ਤੋਂ ਜ਼ਿਆਦਾ ਖਬਰਾਂ ਪੱਛਮ ਬੰਗਾਲ ਤੋਂ ਆਈਆਂ ਹਨ।
Voting
ਇੱਥੇ ਸੱਤਾਗੜ੍ਹ ਕਾਂਗਰਸ ਅਤੇ ਬੀਜੇਪੀ ਕਾਰਜਕਰਤਾਵਾਂ ਵਿਚ ਲੜਾਈ ਹੋਈ ਹੈ। ਯੂਪੀ ਦੇ ਬੁਲੰਦ ਸ਼ਹਿਰ ਵਿਚ ਬੀਜੇਪੀ ਉਮੀਦਵਾਰ ਭੋਲਾ ਸਿੰਘ ਡੀਐਮ ਦੁਆਰਾ ਨਜ਼ਰਬੰਦ ਹੀ ਕਰ ਦਿੱਤਾ ਗਿਆ। ਉਹਨਾਂ ਤੇ ਵੋਟਰਾਂ ਤੋਂ ਆਸ਼ੀਰਵਾਦ ਲੈਣ ਲਈ ਪੋਲਿੰਗ ਬੂਥ ਤੱਕ ਜਾਣ ਦਾ ਆਰੋਪ ਹੈ। ਯੂਪੀ ਦੇ ਬੁਲੰਦ ਸ਼ਹਿਰ ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਭੋਲਾ ਸਿੰਘ ਦਾ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ।
Voting
ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਵੋਟਿੰਗ ਦੌਰਾਨ ਉਸ ਬੂਥ ਦਾ ਹੈ ਜਿੱਥੇ ਭੋਲਾ ਸਿੰਘ ਨੂੰ ਸ਼ੁਰੂਆਤ ਵਿਚ ਅੰਦਰ ਜਾਣ ਤੋਂ ਰੋਕਿਆ ਗਿਆ ਸੀ। ਉਹਨਾਂ ਨੇ ਸੁਰੱਖਿਆ ਵਿਚ ਤੈਨਾਤ ਜਵਾਨ ਦੀ ਗੱਲ ਕਿਸੇ ਨਾਲ ਫੋਨ ਤੇ ਕਰਵਾਈ ਜਿਸ ਤੋਂ ਬਾਅਦ ਉਹਨਾਂ ਨੂੰ ਬੂਥ ਅੰਦਰ ਜਾਣ ਦਿੱਤਾ ਗਿਆ। ਅੰਦਰ ਜਾ ਕੇ ਉਹ ਵੋਟਰਾਂ ਦੇ ਪੈਰ ਛੂੰਹਦੇ ਨਜ਼ਰ ਆ ਰਹੇ ਹਨ। ਇਹ ਬੂਥ ਸ਼ਰਮਾ ਇੰਟਰ ਕਾਲਜ ਦਾ ਦੱਸਿਆ ਜਾ ਰਿਹਾ ਹੈ। ਫੋਨ ਤੇ ਗੱਲ ਕਰਨ ਤੋਂ ਬਾਅਦ ਜਵਾਨ ਚੁੱਪ ਹੋ ਗਿਆ ਅਤੇ ਉਸ ਨੇ ਭੋਲਾ ਸਿੰਘ ਨੂੰ ਮੋਬਾਇਲ ਫੜਾ ਕੇ ਅੰਦਰ ਜਾਣ ਦਿੱਤਾ।
Elections
ਬੀਜੇਪੀ ਉਮੀਦਵਾਰ ਦੇ ਗਲੇ ਵਿਚ ਭਗਵੇਂ ਰੰਗ ਦਾ ਗਮਸ਼ਾ ਪਾਇਆ ਹੋਇਆ ਸੀ ਅਤੇ ਇਸ ਵਿਚ ਉਹਨਾਂ ਦੀ ਪਾਰਟੀ ਦਾ ਚੋਣ ਨਿਸ਼ਾਨ ਕਮਲ ਵੀ ਬਣਿਆ ਹੋਇਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਡੀਐਮ ਨੇ ਸਫਾਈ ਦਿੱਤੀ ਕਿ ਬੀਜੇਪੀ ਐਮਪੀ ਭੋਲਾ ਸਿੰਘ ਨੂੰ ਨੋਟਿਸ ਜਾਰੀ ਕਰਕੇ ਪੂਰੇ ਦਿਨ ਲਈ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ। ਪੋਲਿੰਗ ਬੂਥ ਦੇ ਸਾਹਮਣੇ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।
ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹੋ ਰਹੀਆਂ ਵੋਟਾਂ ਵਿਚ ਭਾਰਤੀ ਲੋਕਤੰਤਰ ਦਾ ਹਰੇਕ ਰੰਗ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਨਵੇਂ ਵਜ਼ੀਰ-ਏ-ਆਜ਼ਮ ਨੂੰ ਚੁਣਨ ਲਈ 12 ਰਾਜਾਂ ਦੀਆਂ 95 ਸੀਟਾਂ ਤੇ ਵੋਟਿੰਗ ਜਾਰੀ ਹੈ। ਵੋਟਾਂ ਵਿਚ ਹਿੱਸਾ ਲੈਣ ਲਈ ਵੱਡੀ ਗਿਣਤੀ ਵਿਚ ਨਵੀਆਂ ਵਿਆਹੀਆਂ ਕੁੜੀਆਂ ਵੀ ਕੇਂਦਰ ਪਹੁੰਚੀਆਂ। ਜੰਮੂ ਕਸ਼ਮੀਰ ਵਿਚ ਲਾੜਾ-ਲਾੜੀ ਸਭ ਤੋਂ ਪਹਿਲਾਂ ਵੋਟ ਪਾਉਣ ਲਈ ਉਧਮਪੁਰ ਦੇ ਪੋਲਿੰਗ ਬੂਥ ਪਹੁੰਚੇ।