ਆਰਥਿਕ ਸੰਕਟ ਕਾਰਨ ਕਈ ਦੇਸ਼ 'ਲੋੌਕਡਾਊਨ' 'ਚ ਢਿੱਲ ਦੇਣ 'ਤੇ ਕਰ ਰਹੇ ਨੇ ਵਿਚਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਨਾਲ 2,287,114 ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਇਸ ਦੇ ਨਾਲ ਹੀ 157,451 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।

lockdown

ਕਰੋਨਾ ਵਾਇਰਸ ਦਾ ਪ੍ਰਭਾਵ ਪੂਰੀ ਦੁਨੀਆਂ ਵਿਚ ਲਗਾਤਰ ਵੱਧ ਰਿਹਾ ਹੈ ਪਰ ਹਾਲੇ ਤੱਕ ਇਸ ਦੀ ਕੋਈ ਦਵਾਈ ਨਹੀਂ ਤਿਆਰ ਹੋ ਸਕੀ ਇਸ ਲਈ ਕਰੋਨਾ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਵੱਖ-ਵੱਖ ਦੇਸ਼ਾਂ ਦੇ ਵੱਲੋਂ ਲੌਕਡਾਊਨ ਲਗਾਇਆ ਗਿਆ ਹੈ। ਜਿਸ ਨਾਲ ਹੁਣ ਦੇਸ਼ਾਂ ਦੀ ਅਰਥਵਿਵਸਥਾ ਵੀ ਪ੍ਰਭਾਵਿਤ ਹੋ ਰਹੀ ਹੈ ਇਸ ਤੋਂ ਇਲਾਵਾ ਇਸ ਲੌਕਡਾਊਨ ਦੇ ਕਾਰਨ ਵੱਡੀ ਗਿਣਤੀ ਵਿਚ ਲੋਕ ਬੇਰੁਜਗਾਰ ਹੋਏ ਹਨ ਅਤੇ ਕਈ ਲੋਕਾਂ ਦੀ ਨੌਕਰੀ ਚਲੀ ਗਈ ਹੈ। ਆਰਥਿਕ ਮੰਦਹਾਲੀ ਨਾਲ ਜੂਝ ਰਹੇ ਦੇਸ਼ ਹੁਣ ਇਹ ਵਿਚਾਰ ਕਰ ਰਹੇ ਹਨ

ਕਿ ਇਸ ਲੌਕਡਾਊਨ ਨੂੰ ਕਿਸ ਤਰ੍ਹਾਂ ਖੋਲ੍ਹਿਆ ਜਾਵੇ। ਦੱਸ ਦੱਈਏ ਕਿ ਕੈਨੇਡਾ, ਬ੍ਰਾਜ਼ੀਲ, ਇਟਲੀ ਅਤੇ ਜਰਮਨੀ ਸਣੇ 15 ਦੇਸ਼ਾਂ ਦੇ ਸਮੂਹ ਨੇ ਅਰਥਵਿਵਸਥਾ ਤੇ ਮਹਾਂਮਾਰੀ ਦੇ ਅਸਰ ਨੂੰ ਘੱਟ ਕਰਨ ਦੇ ਲਈ ਸ਼ਨੀਵਾਰ ਨੂੰ ਇਕ ਸੰਯੁਕਤ ਬਿਆਨ ਵਿਚ ਗਲੋਬਲ ਸਹਿਯੋਗ ਦਾ ਸੱਦਾ ਦਿੱਤਾ ਹੈ। ਇਸ ਵਿਚ ਉਨ੍ਹਾਂ ਕਿਹਾ ਹੈ ਕਿ ਇਹ ਜਰੂਰੀ ਹੈ ਕਿ ਜੀਵਨ ਅਤੇ ਰੋਜ਼ੀ-ਰੋਟੀ ਬਚਾਉਂਣ ਲਈ ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਸ ਸਮੂਹ ਦੇ ਵੱਲੋਂ ਇਹ ਕਿਹਾ ਗਿਆ ਕਿ ਉਹ ਮਹਾਂਮਾਰੀ ਨਾਲ ਪੈਦਾ ਹੋਈਆਂ ਰੁਕਾਵਟਾਂ ਨੂੰ ਘੱਟ ਕਰਨ ਤੇ ਮੁੜ ਮਜ਼ਬੂਤ ਕਰਨ ਲਈ ਜਨ-ਸਿਹਤ, ਯਾਤਰਾ, ਵਪਾਰ, ਆਰਥਿਕ ਅਤੇ ਵਿਤੀ ਉਪਾਅ ਤੇ ਸਾਰੇ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਵਿਚ ਵਚਨਵੱਧ ਹਨ।

ਇਸ ਦੇ ਨਾਲ ਹੀ ਮੈਡੀਕਲ ਉਪਕਰਨਾਂ ਤੇ ਸਹਾਇਤਾ ਸਣੇ ਸਮਾਨ ਦਾ ਲਗਾਤਾਰ ਪ੍ਰਵਾਹ ਅਤੇ ਯਾਤਰੀਆਂ ਦੀ ਘਰ ਵਾਪਸੀ ਯਕੀਨੀ ਬਣਾਉਂਣ ਲਈ ਹਵਾਈ, ਸਮੰਦਰੀ ਅਤੇ ਜ਼ਮੀਨੀ ਸੰਪਰਕ ਨੂੰ ਬਣਾਈ ਰੱਖਣ ਨੂੰ ਤਰਜੀਹ ਦਿੱਤੀ ਹੈ। ਦੱਸ ਦੱਈਏ ਕਿ ਅਮਰੀਕਾ ਵਿਚ ਰਾਸਟਰਪਤੀ ਚੋਣ ਤੋਂ ਪਹਿਲਾਂ ਲੌਕਡਾਊਨ ਵਿਚ ਢਿੱਲ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।

ਹੁਣ ਅਮਰੀਕਾ ਵਿਚ ਇਹ ਮੰਗ ਉੱਠ ਰਹੀ ਹੈ ਕਿ ਇਸ ਫੈਸਲੇ ਨੂੰ ਵਾਪਿਸ ਲਿਆ ਜਾਵੇ ਜਿਸ ਕਾਰਨ ਲੱਖਾਂ ਲੋਕ ਬੇਰੁਜਗਾਰ ਹੋ ਗਏ ਹਨ। ਪਰ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜਾਂਚ ਵਿਚ ਪ੍ਰਭਾਵਿਤ ਵਿਅਕਤੀਆਂ ਦਾ ਪਤਾ ਲਗਾਉਂਣ ਤੋਂ ਬਾਅਦ ਹੀ ਢਿੱਲ ਦਿੱਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਨਾਲ 2,287,114 ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਇਸ ਦੇ ਨਾਲ ਹੀ 157,451 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।