Lockdown : ਲੜਕੀ ਦੇ ਵਿਆਹ ‘ਤੇ, ਫੌਜੀ ਪਿਤਾ ਨੇ ਲੜਕੀ ਨੂੰ ਵੀਡੀਓ ਕਾਲਿੰਗ ਜ਼ਰੀਏ ਕੀਤਾ ਵਿਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਨੇ ਦੇਸ਼ ਵਿਚ ਲੌਕਡਾਊਨ ਲਗਾਇਆ ਹੋਇਆ ਹੈ

lockdown

ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਨੇ ਦੇਸ਼ ਵਿਚ ਲੌਕਡਾਊਨ ਲਗਾਇਆ ਹੋਇਆ ਹੈ ਜਿਸ ਕਾਰਨ ਕੁਝ ਜਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰਾ ਕੁਝ ਬੰਦ ਕੀਤਾ ਗਿਆ ਹੈ ਅਤੇ ਲੋਕ ਆਪਣੇ ਘਰਾਂ ਵਿਚ ਬੈਠੇ ਹਨ। ਇਸ ਲੌਕਡਾਊਨ ਦੇ ਕਾਰਨ ਤ੍ਰਿਪੁਰਾ ਵਿਚ ਅਸਾਮ ਰਾਇਫਲ ਵਿਚ ਤੈਨਾਤ ਵਿਜੈਰਾਜ ਪਰਮਾਰ ਉਤਰਾਖੰਡ ਦੇ ਚਿਨਿਆਲਿਸੌਡ ਵਿਚ ਹੋਈ ਆਪਣੀ ਬੇਟੀ ਅਨਾਮਿਕ ਦੇ ਵਿਆਹ ਵਿਚ ਸ਼ਾਮਿਲ ਨਹੀਂ ਹੋ ਸਕਿਆ।

ਅਜਿਹੇ ਵਿਚ ਉਸ ਦੇ ਛੋਟੇ ਭਰਾ ਦੇ ਵੱਲੋਂ ਲੜਕੀ ਦਾ ਕੰਨਿਆ ਦਾਨ ਕੀਤਾ ਗਿਆ ਅਤੇ ਪਿਤਾ ਦੇ ਵੱਲੋਂ ਵੀਡੀਓ ਕਾਲਿੰਗ ਦੇ ਜ਼ਰੀਏ ਆਪਣੀ ਬੇਟੀ ਨੂੰ ਵਿਧਾਈ ਦਿੱਤੀ ਗਈ। ਦੱਸ ਦੱਈਏ ਕਿ ਚਿਨਿਆਲਿਸੌਡ ਦੇ ਨਿਵਾਸੀ ਵਿਜੈਰਾਜ ਪਰਮਾਰ ਅਸਾਮ ਰਾਇਫ਼ਲ ਵਿਚ ਨੌਕਰੀ ਕਰਦੇ ਹਨ ਅਤੇ ਇਸ ਸਮੇਂ ਉਨ੍ਹਾਂ ਦੀ ਡਿਊਟੀ ਤ੍ਰਿਪੁਰਾ ਬਾਡਰ ਤੇ ਹੈ। ਉਸ ਦੀ ਬੇਟੀ ਅਨਾਮਿਕਾ ਦਾ ਵਿਆਹ ਜੁਣਗਾ ਨਿਵਾਸੀ ਧਰਮਿੰਦਰ ਨਾਲ ਤੈਅ  ਹੋਇਆ ਸੀ

ਪਰ ਕਰੋਨਾ ਵਾਇਰਸ ਕਾਰਨ ਲਗਾਏ ਲੌਕਡਾਊਨ ਦੇ ਕਾਰਨ ਵਿਜੈਰਾਜ ਆਪਣੀ ਲੜਕੀ ਦੇ ਵਿਆਹ ਤੇ ਨਹੀਂ ਪਹੁੰਚ ਸਕੇ। ਉਧਰ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਤੈਅ ਤਰੀਖ ਤੇ ਹੀ ਵਿਆਹ ਕਰਨ ਦਾ ਫੈਸਲਾ ਲਿਆ। ਦੱਸ ਦੱਈਏ ਕਿ ਪ੍ਰਸ਼ਾਸਨ ਦੀ ਮਨਜ਼ੂਰ ਲੈ ਕੇ ਬਿਨਾ ਕਿਸੇ ਬੈਂਡਵਾਜੇ ਅਤੇ ਇਕੱਠ ਦੇ ਸਿਰਫ ਪੰਜ ਵਿਅਕਤੀਆਂ ਦੀ ਮੌਜੂਦਗੀ ਵਿਚ ਵਿਆਹ ਦੀ ਇਸ ਰਸਮ ਨੂੰ ਪੂਰਾ ਕੀਤਾ ਗਿਆ।

ਉਧਰ ਵਿਦਾਈ ਦੇ ਸਮੇਂ ਕਾਫੀ ਭਾਵੁਕ ਪਲ ਸਨ ਜਦੋਂ ਛੁੱਟੀ ਨਾ ਮਿਲਣ ਕਾਰਨ ਪਿਤਾ ਨੇ ਫੋਨ ਦੇ ਜ਼ਰੀਏ ਹੀ ਆਪਣੀ ਬੇਟੀ ਦੀ ਵਿਦਾਈ ਕੀਤੀ। ਇਸ ਬਾਰੇ ਪਰਮਾਰ ਦੀ ਪਤਨੀ ਅਤੇ ਬੇਟੀ ਦਾ ਕਹਿਣਾ ਹੈ ਕਿ ਸਾਡੇ ਸਾਰਿਆਂ ਦੀ ਦਿੱਲੀ ਇੱਛਾ ਸੀ ਕਿ ਪਿਤਾ ਜੀ ਵਿਆਹ ਵਿਚ ਆਉਂਣ ਪਰ ਲੌਕਡਾਊਨ ਦੇ ਕਾਰਨ ਇਹ ਸੰਭਵ ਨਹੀਂ ਹੋ ਸਕਿਆ ਜਿਸ ਦਾ ਉਨ੍ਹਾਂ ਨੂੰ ਉਮਰ ਭਰ ਅਫਸੋਸ ਰਹੇਗਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।