Lockdown : ਗਰੀਬਾਂ ਨੂੰ ਮਿਲੇ ਮੁਫ਼ਤ ਮੋਬਾਇਲ ਡਾਟਾ ਅਤੇ ਟੀਵੀ ਸੇਵਾ, ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਕਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 414 ਤੱਕ ਪਹੁੰਚ ਚੁੱਕੀ ਹੈ ਅਤੇ 12,380 ਲੋਕ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ।

Lockdown

ਨਵੀਂ ਦਿੱਲੀ : ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਦੇਸ਼ ਵਿਚ ਲੌਕਡਾਊਨ ਲਗਾਇਆ ਗਿਆ ਹੈ ਜਿਸ ਦੇ ਕਾਰਨ ਹਰ ਪਾਸੇ ਕੰਮਕਾਰ ਅਤੇ ਅਵਾਜਾਈ ਬੰਦ ਕੀਤੀ ਗਈ ਹੈ ਅਤੇ ਲੋਕ ਆਪਣੇ ਘਰਾਂ ਵਿਚ ਕੈਦੀਆਂ ਦੀ ਤਰ੍ਹਾਂ ਬੈਠੇ ਹਨ। ਅਜਿਹੇ ਸਮੇਂ ਵਿਚ ਲੋਕ ਘਰਾਂ ਵਿਚ ਟੀਵੀ ਦੇਖ ਕੇ ਜਾ ਫਿਰ ਮੋਬਾਇਲ ਤੇ ਵੀਡੀਓ ਦੇਖ ਕੇ ਸਮਾਂ ਬਤੀਤ ਕਰ ਰਹੇ ਹਨ। ਇਸ ਦੇ ਨਾਲ ਹੀ ਆਪਣੇ ਸਾਕ ਸਬੰਧੀਆਂ ਨਾਲ ਜਾ ਤਾਂ ਫੋਨ ਕਰਕੇ ਜਾ ਫਿਰ ਵੀਡੀਓ ਕਾਲਿੰਗ ਦੇ ਜ਼ਰੀਏ ਉਨ੍ਹਾਂ ਦਾ ਹਾਲ-ਚਾਲ ਪੁੱਛ ਰਹੇ ਹਨ।

ਅਜਿਹੇ ਸਮੇਂ ਵੀ ਹੁਣ ਮੋਬਾਇਲ ਫੋਨ ਦੇ ਡਾਟੇ ਦੀ ਖਪਤ ਵੀ ਜ਼ਿਆਦਾ ਹੋਣ ਲੱਗੀ ਹੈ ਪਰ ਨਾਲ ਹੀ ਇਹ ਵੀ ਦੱਸ ਦੱਈਏ ਕਿ ਅਜਿਹੇ ਵਿਚ ਗਰੀਬ ਲੋਕ ਇਸ ਡਾਟੇ ਅਤੇ ਟੀਵੀ ਦਾ ਖਰਚ ਨਹੀਂ ਚੁੱਕ ਪਾ ਰਹੇ। ਦੱਸ ਦੱਈਏ ਕਿ ਹੁਣ ਇਸੇ ਤਹਿਤ ਸੁਪਰੀਮ ਕੋਰਟ ਦੇ ਵੀ ਇਕ ਪਟੀਸ਼ਨ ਦਰਜ਼ ਕੀਤੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜਿਸ ਵਿਚ ਗਰੀਬ ਲੋਕਾਂ ਨੂੰ ਮੁਫਤ ਮੋਬਾਇਲ ਡਾਟਾ ਅਤੇ ਮੁਫ਼ਤ ਟੀਵੀ ਸਰਵਿਸ ਡੀਟੀਐੱਚ ਅਤੇ ਸੈਟੀਲਾਈਟ ਟੀਵੀ ਦੀ ਸੇਵਾ ਮੁਫਤ ਮੁਹੱਈਆ ਕਰਵਾਉਂਣ ਲਈ ਕਿਹਾ ਗਿਆ ਹੈ।

ਇਸ ਪਟੀਸ਼ਨ ਵਿਚ ਕੇਂਦਰ ਅਤੇ ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦੇ ਕਾਰਨ ਸਾਰੇ ਸਕੂਲ,ਕਾਲਜ,ਯੂਨੀਵਰਸਿਟੀਆਂ, ਸਰਭਜਨਕ ਖੇਤਰਾਂ ਦੇ ਨਾਲ-ਨਾਲ ਬਜ਼ਾਰਾਂ ਨੂੰ ਬੰਦ ਕੀਤਾ ਗਿਆ ਹੈ। ਪਰ ਇਸ ਲੌਕਡਾਊਨ ਦੇ ਬਾਵਜੂਦ ਵੀ ਕਰੋਨਾ ਵਾਇਰਸ ਦੇ ਆਏ ਦਿਨ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਹੁਣ ਤੱਕ ਭਾਰਤ ਵਿਚ ਕਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 414 ਤੱਕ ਪਹੁੰਚ ਚੁੱਕੀ ਹੈ ਅਤੇ 12,380 ਲੋਕ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ। ਇਸ ਤੋਂ ਇਲਾਵਾ 1,489 ਲੋਕ ਅਜਿਹੇ ਵੀ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਪਾ ਕੇ ਠੀਕ ਹੋ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।