36 ਫੀਸਦੀ ਮਹਿਲਾ ਉਮੀਦਵਾਰ ਕਰੋੜਪਤੀ,15 ਫੀਸਦੀ ‘ਤੇ ਦਰਜ ਅਪਰਾਧਿਕ ਮਾਮਲੇ - ਐਨਡੀਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੌਮੀ ਚੋਣ ਨਿਗਰਾਨ ਅਤੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਨੇ 724 ਮਹਿਲਾ ਉਮੀਦਵਾਰਾਂ ਵਿਚੋਂ 716 ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ।

women candidates

ਨਵੀਂ ਦਿੱਲੀ: ਕੌਮੀ ਚੋਣ ਨਿਗਰਾਨ ਅਤੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (Election Watch Reporter and Association for Democratic Reforms) ਨੇ 724 ਮਹਿਲਾ ਉਮੀਦਵਾਰਾਂ ਵਿਚੋਂ 716 ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਗੰਭੀਰ ਅਪਰਾਧਿਕ ਮਾਮਲਿਆਂ ਵਾਲੀਆਂ ਉਮੀਦਵਾਰਾਂ ਵਿਚ ਕਾਂਗਰਸ ਦੀਆਂ 54 ਉਮੀਦਵਾਰਾਂ ਵਿਚੋਂ 10 (19ਫੀਸਦੀ), ਭਾਜਪਾ ਦੀਆਂ 53 ਵਿਚੋਂ 13 (25 ਫੀਸਦੀ), ਬਸਪਾ ਦੀਆਂ 24 ਵਿਚੋਂ 2 (ਫੀਸਦੀ), ਟੀਐਮਸੀ ਦੀਆਂ 23 ਵਿਚੋਂ 4 (17ਫੀਸਦੀ) ਅਤੇ 222 ਅਜ਼ਾਦ ਉਮੀਦਵਾਰਾਂ ਵਿਚੋਂ 21 (10ਫੀਸਦੀ) ਔਰਤਾਂ ਸ਼ਾਮਿਲ ਹਨ।

78 (11ਫੀਸਦੀ) ਮਹਿਲਾ ਉਮੀਦਵਾਰਾਂ ਨੇ ਦੱਸਿਆ ਹੈ ਕਿ ਉਹਨਾਂ ਵਿਰੁੱਧ ਬਲਾਤਕਾਰ, ਹੱਤਿਆ, ਔਰਤਾਂ ਪ੍ਰਤੀ ਅਪਰਾਧ ਆਦਿ ਦੇ ਕੇਸ ਦਰਜ ਹਨ। ਐਨਡੀਆਰ ਨੇ ਦੱਸਿਆ ਕਿ ਜਿਨ੍ਹਾਂ 716 ਔਰਤਾਂ ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਉਹਨਾਂ ਵਿਚੋਂ 255 ਔਰਤਾਂ (36ਫੀਸਦੀ) ਕਰੋੜਪਤੀ ਹਨ।

ਰਿਪੋਰਟ ਮੁਤਾਬਿਕ ਕਾਂਗਰਸ ਦੀਆਂ 54 ਉਮੀਦਵਾਰਾਂ ਵਿਚੋਂ 44 (82 ਫੀਸਦੀ), ਭਾਜਪਾ ਦੀਆਂ 53 ਵਿਚੋਂ 44 (83ਫੀਸਦੀ), ਬਸਪਾ ਦੀਆਂ 24 ਵਿਚੋਂ 9 (38ਫੀਸਦੀ), ਟੀਐਮਸੀ ਦੀਆਂ 23 ਵਿਚੋਂ 15 (65ਫੀਸਦੀ) ਅਤੇ 222 ਅਜ਼ਾਦ ਉਮੀਦਵਾਰਾਂ ਵਿਚੋਂ 43 (19 ਫੀਸਦੀ) ਔਰਤਾਂ ਨੇ ਅਪਣੇ ਹਲਫਨਾਮਿਆਂ ਵਿਚੋਂ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਬਾਰੇ ਜਾਣਕਾਰੀ ਦਿੱਤੀ ਹੈ।

ਰਿਪੋਰਟ ਅਨੁਸਾਰ, ਕਾਂਗਰਸ ਦੀਆਂ 54 ਉਮੀਦਵਾਰਾਂ ਵਿਚੋਂ ਹਰ ਉਮੀਦਵਾਰ ਦੀ ਔਸਤ ਜਾਇਦਾਦ 18.81 ਕਰੋੜ, ਭਾਜਪਾ ਦੀਆਂ 53 ਉਮੀਦਵਾਰਾਂ ਦੀ ਔਸਤ ਆਮਦਨ 22.09 ਕਰੋੜ ਰੁਪਏ, ਬਸਪਾ ਦੀਆਂ 24 ਉਮੀਦਵਾਰਾਂ ਦੀ ਔਸਤ ਆਮਦਨ 3.03 ਕਰੋੜ ਰੁਪਏ, ਟੀਐਮਸੀ ਦੀਆਂ 23 ਉਮੀਦਵਾਰਾਂ ਦੀ ਔਸਤ ਆਮਦਨ 1.33 ਕਰੋੜ ਰੁਪਏ, ਸਪਾ ਦੀਆਂ ਛੇ ਉਮੀਦਵਾਰਾਂ ਦੀ ਔਸਤ ਆਮਦਨ 2,92 ਕਰੋੜ ਰੁਪਏ ਅਤੇ 222 ਅਜ਼ਾਦ ਉਮੀਦਵਾਰਾਂ ਦੀ ਔਸਤ ਆਮਦਨ 1.63 ਕਰੋੜ ਰੁਪਏ ਹੈ

ਮਥੁਰਾ ਤੋਂ ਭਾਜਪਾ ਉਮੀਦਵਾਰ ਹੇਮਾ ਮਾਲਿਨੀ ਕੋਲ ਸਾਰੇ ਉਮੀਦਵਾਰਾਂ ਨਾਲੋਂ ਜ਼ਿਆਦਾ 250 ਕਰੋੜ ਦੀ ਜਾਇਦਾਦ ਹੈ। ਦੂਜੇ ਨੰਬਰ ‘ਤੇ ਤੇਲੁਗੂ  ਦੇਸ਼ਮ ਦੀ ਆਂਧਰਾ ਪ੍ਰਦੇਸ਼ ਦੀ ਉਮੀਦਵਾਰ ਡੀਏ ਸੱਤਿਆ ਪ੍ਰਭਾ ਕੋਲ 220 ਕਰੋੜ ਦੀ ਜਾਇਦਾਦ ਹੈ ਅਤੇ ਤੀਜੇ ਨੰਬਰ ‘ਤੇ ਪੰਜਾਬ ਦੇ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਕੋਲ 217 ਕਰੋੜ ਦੀ ਜਾਇਦਾਦ ਹੈ।