ਇੰਦਰਾ ਗਾਂਧੀ ਦੀ ਤਰ੍ਹਾਂ ਮੇਰੀ ਵੀ ਹੋ ਸਕਦੀ ਹੈ ਦੋ ਮਿੰਟਾਂ ‘ਚ ਹੱਤਿਆ: ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਣੀ ਸਿਆਸੀ ਹੱਤਿਆ ਦਾ ਡਰ ਬਿਆਨ ਕੀਤਾ ਹੈ।

Arvind Kejriwal

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਣੀ ਸਿਆਸੀ ਹੱਤਿਆ ਦਾ ਡਰ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤਰ੍ਹਾਂ ਦੋ ਮਿੰਟਾਂ ਵਿਚ ਉਹਨਾਂ ਦੀ ਹੱਤਿਆ ਹੋ ਸਕਦੀ ਹੈ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਸੁਰੱਖਿਆ ਗਾਰਡਾਂ ਨੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।

ਇਕ ਨਿਊਜ਼ ਚੈਨਲ ਨੇ ਕੇਜਰੀਵਾਲ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਉਹਨਾਂ ਦੇ ਸੁਰੱਖਿਆ ਕਰਮਚਾਰੀ ਭਾਰਤੀ ਜਨਤਾ ਪਾਰਟੀ ਨੂੰ ਰਿਪੋਰਟ ਕਰਦੇ ਹਨ। ਇਸ ਤੋਂ ਬਾਅਧ ਸੀਐਮ ਨੇ ਕਿਹਾ ਕਿ ਉਹਨਾਂ ਨੂੰ ਅਪਣੀ ਸਿਆਸੀ ਮੌਤ ਦਾ ਡਰ ਹੈ ਕਿਉਂਕਿ ਉਹਨਾਂ ਦੇ ਪੀਐਸਓ ਯਾਨੀ ਨਿੱਜੀ ਸੁਰੱਖਿਆ ਅਧਿਕਾਰੀ ਭਾਜਪਾ ਨੂੰ ਰਿਪੋਰਟ ਕਰਦੇ ਹਨ।

ਸੀਐਮ ਕੇਜਰੀਵਾਲ ਨੇ ਕਿਹਾ ਕਿ ਸੁਰੱਖਿਆ ਲਈ ਉਹਨਾਂ ਦੇ ਆਲੇ ਦੁਆਲੇ ਚੱਲ ਰਹੇ ਪੁਲਿਸ ਵਾਲੇ ਭਾਜਪਾ ਨੂੰ ਰਿਪੋਰਟ ਕਰਦੇ ਹਨ। ਉਹਨਾਂ ਕਿਹਾ ਕਿ ਕੱਲ ਨੂੰ ਉਹ ਇੰਦਰਾ ਗਾਂਧੀ ਦੀ ਤਰ੍ਹਾਂ ਉਸ ਨੂੰ ਵੀ ਖਤਮ ਕਰ ਦੇਣਗੇ। ਦੱਸ ਦਈਏ ਕਿ 4 ਮਈ ਨੂੰ ਦਿੱਲੀ ਦੇ ਮੋਤੀ ਨਗਰ ਵਿਚ ਰੋਡ ਸ਼ੋਅ ਦੌਰਾਨ ਕੇਜਰੀਵਾਲ ‘ਤੇ ਹਮਲਾ ਹੋਇਆ ਸੀ। ਇਸ ਤੋਂ ਪਹਿਲਾਂ ਵੀ ਕੇਜਰੀਵਾਲ ਖੁਦ ਦੀ ਹੱਤਿਆ ਦਾ ਡਰ ਜ਼ਾਹਿਰ ਕਰ ਚੁਕੇ ਹਨ, ਉਸ ਸਮੇਂ ਉਹਨਾਂ ਨੇ ਕਿਹਾ ਸੀ ਕਿ ਪੀਐਮ ਮੋਦੀ ਉਹਨਾਂ ਦੀ ਹੱਤਿਆ ਕਰ ਸਕਦੇ ਹਨ।