ਪੈਟਰੋਲ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਸਿਲਸਿਲਾ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਅੱਜ ਕਿੰਨੇ ਰੁਪਏ ਤਕ ਪਹੁੰਚੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

Latest petrol-diesel price petrol price down by 7 paise

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਕਟੌਤੀ ਦਾ ਸਿਲਸਿਲਾ ਜਾਰੀ ਹੈ। 18 ਮਈ ਨੂੰ ਪੈਟਰੋਲ ਦੀ ਕੀਮਤ 7 ਪੈਸੇ ਸਸਤੀ ਹੋਈ ਹੈ ਤੇ ਡੀਜ਼ਲ ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਦਸ ਦਈਏ ਕਿ ਸ਼ੁਕਰਵਾਰ ਪੈਟਰੋਲ ਦੀ ਕੀਮਤ 8-9 ਤੋਂ ਪੈਸੇ ਘੱਟ ਹੋਈ ਸੀ ਤੇ ਡੀਜ਼ਲ ਦੀ ਕੀਮਤ ਵਿਚ ਕਰੀਬ 5-6 ਪੈਸੇ ਤਕ ਵਾਧਾ ਦੇਖਣ ਨੂੰ ਮਿਲਿਆ ਸੀ।

ਅੰਤਰਰਾਸ਼ਟਰੀ ਪੱਧਰ ਤੇ ਬ੍ਰੇਂਟ ਕਰੂਡ ਦੀਆਂ ਕੀਮਤਾਂ ਤੇ 73.03 ਡਾਲਰ ਪ੍ਰਤੀ ਬੈਰਲ ਅਤੇ ਡਬਲਯੂ ਕਰੂਡ 0.76 ਫ਼ੀਸਦੀ ਦੀ ਤੇਜ਼ੀ ਨਾਲ 63.35 ਡਾਲਰ ਪ੍ਰਤੀ ਬੈਰਲ ਤੇ ਕਾਰੋਬਾਰ ਕਰ ਰਿਹਾ ਹੈ। ਇਕ ਹਫ਼ਤੇ ਦੌਰਾਨ ਕੀਮਤਾਂ 7 ਫ਼ੀਸਦੀ ਤਕ ਘਟ ਹੋ ਗਈਆਂ ਹਨ। ਇਸ ਲਈ ਭਾਰਤੀ ਬਾਜ਼ਾਰ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੀ ਘਟੀਆਂ ਹਨ।

ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਸ਼ਨੀਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ 71.03 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਕੋਲਕਾਤਾ ਵਿਚ ਪੈਟਰੋਲ 8 ਪੈਸੇ ਸਸਤਾ ਹੋਣ ਤੋਂ ਬਾਅਦ 73.11 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਮੁੰਬਈ ਵਿਚ ਪੈਟਰੋਲ 8 ਪੈਸੇ ਦੀ ਕਟੌਤੀ ਤੋਂ ਬਾਅਦ 76.64 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਚੇਨੱਈ ਵਿਚ ਪੈਟਰੋਲ 9 ਪੈਸੇ ਸਸਤਾ ਹੋ ਕੇ 73.72 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਦਿੱਲੀ ਵਿਚ ਡੀਜ਼ਲ 65.96 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਕੋਲਕਾਤਾ ਵਿਚ ਇਹ ਕੀਮਤ 67.71 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਮੁੰਬਈ ਵਿਚ ਡੀਜ਼ਲ 6 ਪੈਸੇ ਦੇ ਵਾਧੇ ਤੋਂ ਬਾਅਦ 69.11 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਚੇਨੱਈ ਵਿਚ ਡੀਜ਼ਲ 6 ਪੈਸੇ ਮਹਿੰਗਾ ਹੋਇਆ ਹੈ ਅਤੇ ਹੁਣ ਇਹ 69.72 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਦੇਸ਼ ਦੀ ਮਾਰਕਟਿੰਗ ਕੰਪਨੀ ਰੋਜ਼ਾਨਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਸਮੀਖਿਆ ਕਰਦੀ ਹੈ।

ਨਵੀਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੀਆਂ ਹਨ। ਦਸ ਦਈਏ ਕਿ ਕੀਮਤਾਂ ਨੂੰ ਤੈਅ ਕਰਨ ਲਈ 15 ਦਿਨ ਦੀ ਔਸਤ ਕੀਮਤ ਨੂੰ ਆਧਾਰ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਰੁਪਏ ਅਤੇ ਡਾਲਰ ਦੀ ਦਰ ਨਾਲ ਵੀ ਤੇਲ ਦੀ ਕੀਮਤ ਪ੍ਰਭਾਵਿਤ ਹੁੰਦੀ ਹੈ।