Lockdown 4.0: ਅੱਜ ਤੋਂ Office ’ਚ ਬਦਲ ਜਾਵੇਗਾ ਕੰਮ ਕਰਨ ਦਾ ਤਰੀਕਾ, ਲਾਗੂ ਹੋਣਗੇ ਇਹ ਨਿਯਮ
ਗ੍ਰਹਿ ਵਿਭਾਗ ਦੀਆਂ ਨਵੀਆਂ ਗਾਈਡਲਾਈਨਾਂ ਮੁਤਾਬਕ ਆਫਿਸ ਆਉਣ ਵਾਲੇ...
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਸਰਕਾਰ ਨੇ ਲਾਕਡਾਊਨ 31 ਮਈ ਤਕ ਵਧਾ ਦਿੱਤਾ ਹੈ। ਸਰਕਾਰ ਨੇ ਲਾਡਾਊਨ-4 ਵਿਚ ਕੁੱਝ ਸ਼ਰਤਾਂ ਨਾਲ ਆਫਿਸ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਗ੍ਰਹਿ ਵਿਭਾਗ ਨੇ ਅਪੀਲ ਕੀਤੀ ਹੈ ਕਿ ਜੇ ਸੰਭਵ ਹੈ ਤਾਂ ਘਰ ਤੋਂ ਕੰਮ ਜਾਰੀ ਰੱਖੋ। ਇਹ ਜ਼ਿੰਮੇਵਾਰੀ ਕੰਪਨੀ ਅਤੇ ਕਰਮਚਾਰੀ ਦੀ ਹੈ ਕਿ ਉਹ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿਚ ਰੱਖਦੇ ਹੋਏ ਆਫਿਸ ਜਾਣ ਤੋਂ ਬਚਣ ਅਤੇ ਘਰ ਤੋਂ ਕੰਮ ਕਰਦੇ ਰਹਿਣ।
ਗ੍ਰਹਿ ਵਿਭਾਗ ਦੀਆਂ ਨਵੀਆਂ ਗਾਈਡਲਾਈਨਾਂ ਮੁਤਾਬਕ ਆਫਿਸ ਆਉਣ ਵਾਲੇ ਕਰਮਚਾਰੀਆਂ ਦੀ ਥਰਮਲ ਸਕੈਨਿੰਗ ਜ਼ਰੂਰੀ ਹੈ। ਆਫਿਸ ਵਿਚ ਵੀ ਹੈਂਡ ਵਾਸ਼ ਅਤੇ ਸੈਨੇਟਾਈਜ਼ਰ ਦੀ ਸੁਵਿਧਾ ਹੋਣਾ ਲਾਜ਼ਮੀ ਹੈ। ਗਾਈਡਲਾਈਨ ਮੁਤਾਬਕ ਆਫਿਸ ਖੋਲ੍ਹਣ ਤੇ ਸਾਰੇ ਕਰਮਚਾਰੀਆਂ ਨੂੰ ਇਕੱਠੇ ਨਹੀਂ ਬੁਲਾਇਆ ਜਾ ਸਕਦਾ।
ਕਰਮਚਾਰੀਆਂ ਨੂੰ ਦੋ ਸ਼ਿਫਟਾਂ ਵਿਚ ਆਉਣਾ ਪਵੇਗਾ। ਦੋ ਸ਼ਿਫਟਾਂ ਵਿਚ ਗੈਪ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ ਅਤੇ ਕਾਮਨ ਏਰੀਏ ਨੂੰ ਲਗਾਤਾਰ ਸੈਨੇਟਾਈਜ਼ੇਸ਼ਨ ਕਰਨਾ ਜ਼ਰੂਰੀ ਹੈ। ਕਰਮਚਾਰੀ ਵੱਖ-ਵੱਖ ਟਾਇਮਿੰਗ ਤੇ ਆਉਣਗੇ ਅਤੇ ਛੁੱਟੀ ਵੀ ਉਸ ਦੇ ਹਿਸਾਬ ਨਾਲ ਮਿਲੇਗੀ। ਇਸ ਤੋਂ ਇਲਾਵਾ ਸਿਟਿੰਗ ਅਰੇਂਜ਼ਮੈਂਟ ਇਸ ਤਰ੍ਹਾਂ ਹੋਵੇ ਕਿ ਦੋ ਕਰਮਚਾਰੀਆਂ ਵਿਚ ਦੂਰੀ ਰਹੇ। ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਵੱਖ-ਵੱਖ ਲੰਚ ਬ੍ਰੇਕ ਤੇ ਭੇਜਿਆ ਜਾਵੇ।
ਅਜਿਹਾ ਕਰਨ ਨਾਲ ਕਰਮਚਾਰੀਆਂ ਵਿਚ ਭੀੜ ਨਹੀਂ ਹੋਵੇਗੀ ਤੇ ਸੋਸ਼ਲ ਡਿਸਟੈਂਸਿੰਗ ਬਣੀ ਰਹੇਗੀ। ਇਸ ਤੋਂ ਇਲਾਵਾ ਹਰ ਕਰਮਚਾਰੀ ਦੇ ਫੋਨ ਵਿਚ ਆਰੋਗਿਆ ਸੇਤੁ ਐਪ ਹੋਣਾ ਲਾਜ਼ਮੀ ਹੈ। ਵਰਕਪਲੇਸ ਦਾ ਲਗਾਤਾਰ ਸੈਨੇਟਾਈਜ਼ੇਸ਼ਨ ਹੁੰਦਾ ਰਹੇਗਾ। ਦਫ਼ਤਰ ਵਿਚ ਸਫ਼ਾਈ ਦਾ ਵੀ ਖ਼ਾਸ ਧਿਆਨ ਰੱਖਿਆ ਜਾਵੇਗਾ ਕਿਉਂ ਕਿ ਕਈ ਪ੍ਰਕਾਰ ਦੇ ਕਰਮਚਾਰੀ ਹੁੰਦੇ ਹਨ ਅਤੇ ਉਹਨਾਂ ਦੇ ਹੱਥ ਕਈ ਜਗ੍ਹਾ ਤੇ ਲੱਗਦੇ ਹਨ। ਇਸ ਲਈ ਹਰ ਇਕ ਚੀਜ਼ ਨੂੰ ਸੈਨੇਟਾਈਜ਼ ਕੀਤਾ ਜਾਵੇਗਾ।
ਦਸ ਦਈਏ ਕਿ ਦੇਸ਼ ਭਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 5242 ਨਵੇਂ ਕੇਸ ਸਾਹਮਣੇ ਆਏ ਹਨ ਅਤੇ 157 ਲੋਕਾਂ ਦੀ ਮੌਤ ਹੋ ਗਈ ਹੈ। ਇਹ ਇਕ ਦਿਨ ਵਿਚ ਸਭ ਤੋਂ ਵੱਧ ਕੇਸ ਹਨ।
ਇਸ ਤੋਂ ਬਾਅਦ ਦੇਸ਼ ਭਰ ਵਿਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਕੁੱਲ ਸੰਖਿਆ 96,169 ਹੋ ਗਈ ਹੈ ਜਿਨ੍ਹਾਂ ਵਿਚੋਂ 56,316 ਐਕਟਿਵ ਹਨ, 36,824 ਲੋਕ ਠੀਕ ਹੋ ਗਏ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਦਿੱਤੀ ਗਈ ਹੈ ਅਤੇ 3,029 ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਰਾਜਸਥਾਨ ਵਿਚ 140, ਗੋਆ ਵਿਚ 9 ਅਤੇ ਬਿਹਾਰ ਵਿਚ ਛੇ ਨਵੇਂ ਕੇਸ ਦਰਜ ਕੀਤੇ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।