Box Office 'ਤੇ 'ਭਾਰਤ' ਨੇ ਕੀਤੀ ਤਾਬੜਤੋੜ ਕਮਾਈ, ਦੋ ਦਿਨਾਂ 'ਚ ਕਮਾਏ 73 ਕਰੋੜ

ਏਜੰਸੀ

ਮਨੋਰੰਜਨ, ਬਾਲੀਵੁੱਡ

ਸਲਮਾਨ ਖਾਨ ਦੀ ਇਸ ਸਾਲ ਦੀ ਈਦ 'ਬਾਕਸ ਆਫਿਸ' 'ਤੇ ਹਿਟ ਰਹੀ ਹੈ। ਸਲਮਾਨ ਦੀ 'ਭਾਰਤ' ਨੇ ਪਹਿਲੇ ਹੀ ਦਿਨ ਆਪਣੇ ਐਕਟਰ ਦੀਆਂ ਪਿਛਲੀਆਂ ਫਿਲਮਾਂ ਦਾ ਰਿਕਾਰਡ ਤੋੜਦੇ ਹੋਏ....

Bharat box office collection Day 2

ਨਵੀਂ ਦਿੱਲੀ :  ਸਲਮਾਨ ਖਾਨ ਦੀ ਇਸ ਸਾਲ ਦੀ ਈਦ 'ਬਾਕਸ ਆਫਿਸ' 'ਤੇ ਹਿਟ ਰਹੀ ਹੈ। ਸਲਮਾਨ ਦੀ 'ਭਾਰਤ' ਨੇ ਪਹਿਲੇ ਹੀ ਦਿਨ ਆਪਣੇ ਐਕਟਰ ਦੀਆਂ ਪਿਛਲੀਆਂ ਫਿਲਮਾਂ ਦਾ ਰਿਕਾਰਡ ਤੋੜਦੇ ਹੋਏ ਸਭ ਤੋਂ ਜ਼ਿਆਦਾ ਓਪਨਿੰਗ ਕਰਨ ਵਾਲੀ ਲਿਸਟ ਵਿਚ ਟਾੱਪ ਕੀਤਾ। ਉਥੇ ਹੀ ਫਿਲਮ ਦੂਜੇ ਦਿਨ ਵੀ ਕਮਾਈ ਦਾ ਆਂਕੜਾ ਬਣਾਏ ਰੱਖਣ ਵਿੱਚ ਕਾਮਯਾਬ ਰਹੀ ਅਤੇ ਫਿਲਮ ਨੇ ਦੋ ਦਿਨ ਵਿਚ ਟੋਟਲ 73.30 ਕਰੋੜ ਦੀ ਕਮਾਈ ਕੀਤੀ। ਦਸ ਦਈਏ ਕਿ ਦੇਸ਼ ਦੇ ਇਲਾਵਾ ਫਿਲਮ ਨੂੰ 70 ਦੇਸ਼ਾਂ ਵਿਚ ਲਗਭਗ 1300 ਸਕਰੀਨਜ਼ 'ਤੇ ਰਿਲੀਜ ਕੀਤਾ ਗਿਆ ਹੈ। ਫਿਲਮ ਨੂੰ ਡਾਇਰੈਕਟਰ ਅਲੀ ਅੱਬਾਸ ਜਫ਼ਰ ਨੇ ਨਿਰਦੇਸ਼ਿਤ ਕੀਤਾ ਹੈ।

ਟ੍ਰੇਂਡ ਐਨਾਲਿਸਟ ਤਰਣ ਆਦਰਸ਼ ਨੇ 'ਭਾਰਤ' ਦੀ ਕਲੈਕਸ਼ਨ ਦੇ ਆਂਕੜੇ ਟਵੀਟ ਕਰਦੇ ਹੋਏ ਦੱਸਿਆ ਕਿ ਫਿਲਮ ਨੇ ਪਹਿਲੇ ਦਿਨ ਬੁੱਧਵਾਰ ਨੂੰ 42.30 ਕਰੋੜ ਕੀਤਾ ਤਾਂ ਉਥੇ ਹੀ ਫਿਲਮ ਨੇ ਰਿਲੀਜ਼ ਦੇ ਦੂਜੇ ਦਿਨ ਵੀਰਵਾਰ ਨੂੰ 31 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਦੋ ਦਿਨਾਂ 'ਚ ਟੋਟਲ 73.30 ਕਰੋੜ ਰੁਪਏ ਦੀ ਕਮਾਈ ਸਿਰਫ 'ਭਾਰਤ' ਵਿੱਚ ਕਰ ਲਈ ਹੈ। ਇਸ ਦੇ ਨਾਲ ਇਹ ਫਿਲਮ ਬਾਲੀਵੁਡ ਦੀ ਸੈਕੰਡ ਹਾਈਐਸਟ ਓਪਨਿੰਗ ਕਰਨ ਵਾਲੀ ਫਿਲਮ ਬਣ ਗਈ ਹੈ।  ਇਸ ਤੋਂ ਪਹਿਲਾਂ ਆਮਿਰ ਖਾਨ ਦੀ ਫਿਲਮ 'ਠਗਸ ਆਫ ਹਿੰਦੁਸਤਾਨ ਦਾ ਨਾਮ' ਟਾੱਪ 'ਤੇ ਹੈ।

ਭਾਰਤ ਨੂੰ ਕਰੀਟਿਕਸ ਦੀ ਰੇਟਿੰਗ ਵਿਚ 3 ਤੋਂ 5 ਦੇ ਵਿਚ ਸਟਾਰ ਦਿੱਤੇ ਗਏ ਹਨ। ਇੰਨਾ ਹੀ ਨਹੀਂ ਭਾਰਤ ਨੇ ਸਲਮਾਨ ਦੀਆਂ ਫਿਲਮਾਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਸਲਮਾਨ ਦੀ ਹੁਣ ਤੱਕ ਦੀ ਰਿਲੀਜ਼ ਫਿਲਮਾਂ ਵਿਚ ਸਭ ਤੋਂ ਜ਼ਿਆਦਾ ਓਪਨਿੰਗ ਡੇ ਦੀ ਕਮਾਈ 'ਪ੍ਰੇਮ ਰਤਨ ਧਨ ਪਾਓ' ਦੇ ਨਾਮ ਸੀ। 'ਪ੍ਰੇਮ ਰਤਨ ਧਨ ਪਾਓ' ਨੇ ਰਿਲੀਜ਼ ਦੇ ਪਹਿਲੇ ਦਿਨ 40.35 ਕਰੋੜ ਦੀ ਕਮਾਈ ਕੀਤੀ ਸੀ।