Lockdown 4.0 : CM ਕੇਜਰੀਵਾਲ ਨੇ ਜ਼ਾਰੀ ਕੀਤੀਆਂ ਨਵੀਆਂ ਗਾਈਡ ਲਾਈਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੌਕਡਾਊਨ ਨੂੰ ਲੈ ਕੇ ਦਿੱਲੀ ਸਰਕਾਰ ਦੇ ਵੱਲੋਂ ਨਵੀਂਆਂ ਗਾਈਡ ਲਾਈਨ ਜ਼ਾਰੀ ਕਰ ਦਿੱਤੀਆਂ ਗਈਆਂ ਹਨ।

Lockdown

ਨਵੀਂ ਦਿੱਲੀ : ਲੌਕਡਾਊਨ ਨੂੰ ਲੈ ਕੇ ਦਿੱਲੀ ਸਰਕਾਰ ਦੇ ਵੱਲੋਂ ਨਵੀਂਆਂ ਗਾਈਡ ਲਾਈਨ ਜ਼ਾਰੀ ਕਰ ਦਿੱਤੀਆਂ ਗਈਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਲੌਕਡਾਊਨ ਦਾ ਇਸਤੇਮਾਲ ਤਿਆਰੀ ਲਈ ਕੀਤਾ ਗਿਆ, ਹੁਣ ਲੌਕਡਾਊਨ ਦੇ ਦਿਸ਼ਾ-ਨਿਰਦੇਸ਼ ਵਿਚ ਅੱਗੇ ਵੱਧਣਾ ਹੈ। ਸਾਨੂੰ ਕਰੋਨਾ ਵਾਇਰਸ ਨਾਲ ਜੀਉਂਣ ਦੀ ਆਦਤ ਪਾਉਂਣੀ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਾਨੂੰ ਆਪਣੀ ਅਰਥਵਿਵਸਥਾ ਨੂੰ ਹੋਲੀ-ਹੋਲੀ ਖੋਲ੍ਹਣ ਦੀ ਦਿਸ਼ਾ ਵਿਚ ਵਧਣਾ ਚਾਹੀਦਾ ਹੈ। ਕੱਲ ਕੇਂਦਰ ਸਰਕਾਰ ਵੱਲੋਂ ਵੀ ਇਸ ਲੌਕਡਾਊਨ ਸਬੰਧੀ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ। ਜਿਸ ਤੋਂ ਬਾਅਦ ਸਰਕਾਰ ਨੇ ਲੌਕਡਾਊਨ ਨੂੰ 31 ਮਈ ਤੱਕ ਵਧਾ ਦਿੱਤਾ ਹੈ ਪਰ ਇਸ ਬਾਰ ਇਸ ਵਿਚ ਕੁਝ ਢਿੱਲਾ ਵੀ ਦਿੱਤੀਆਂ ਗਈਆਂ ਹਨ। ਕਰੋਨਾ ਮਹਾਂਮਾਰੀ ਕੋਈ ਇਕ ਮਹੀਨੇ ਵਿਚ ਖ਼ਤਮ ਹੋਣ ਵਾਲੀ ਨਹੀਂ ਹੈ।

ਜਿੰਨੀ ਦੇਰ ਤੱਕ ਇਸ ਦੀ ਵੈਕਸੀਨ ਤਿਆਰ ਨਹੀਂ ਹੁੰਦੀ ਉਨੀ ਦੇਰ ਇਹ ਮਹਾਂਮਾਰੀ ਖ਼ਤਮ ਨਹੀਂ ਹੋ ਸਕਦੀ ਹੈ। ਭਾਵੇਂ ਕਿ ਦੁਨੀਆਂ ਭਰ ਦੇ ਵੱਡੇ-ਵੱਡੇ ਵਿਗਿਆਨੀ ਅਤੇ ਡਾਕਟਰ ਇਸ ਵਾਇਰਸ ਦਾ ਟੀਕਾ ਤਿਆਰ ਕਰਨ ਵਿਚ ਲੱਗੇ ਹੋਏ ਹਨ ਪਰ ਕਿਸੇ ਵੀ ਦੇਸ਼ ਨੂੰ ਹਾਲੇ ਤੱਕ ਸਫ਼ਲਤਾ ਨਹੀਂ ਮਿਲੀ। ਇਸ ਲਈ ਹੁਣ ਸਾਨੂੰ ਕਰੋਨਾ ਵਾਇਰਸ ਦੇ ਨਾਲ ਹੀ ਆਪਣੀ ਜਿੰਦਗੀ ਨੂੰ ਚਲਾਉਂਣਾ ਸਿਖਣਾ ਹੋਵੇਗਾ

ਕਿਉਂਕਿ ਲੌਕਡਾਊਨ ਨੂੰ ਹਮੇਸ਼ਾ ਜ਼ਾਰੀ ਰੱਖਣਾ ਮੁਸ਼ਕਿਲ ਹੈ। ਦੱਸ ਦੱਈਏ ਕਿ ਦੇਸ਼ ਵਿਚ ਕਰੋਨਾ ਵਾਇਰਸ ਦੇ 96,169 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 3,029 ਲੋਕਾਂ ਦੀ ਇਸ ਮਹਾਂਮਾਰੀ ਕਾਰਨ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 56,316 ਦੇ ਕਰੀਬ ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।