ਬਿਮਾਰ ਪੁੱਤਰ ਨੂੰ ਚਾਰਪਾਈ 'ਤੇ ਪਾ 800 ਕਿਲੋਮੀਟਰ ਦਾ ਸਫ਼ਰ ਤੈਅ ਕਰ ਰਿਹਾ ਇਹ ਪ੍ਰਵਾਸੀ ਮਜ਼ਦੂਰ
ਲੌਕਡਾਊਨ ਵਿਚ ਬੱਸਾਂ ਅਤੇ ਟ੍ਰੇਨਾਂ ਦੀ ਸੇਵਾ ਬੰਦ ਹੋਣ ਕਰਕੇ ਹਜ਼ਾਰ ਦੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਘਰ ਲਈ ਤੁਰ ਪਏ ਹਨ।
ਲੌਕਡਾਊਨ ਵਿਚ ਬੱਸਾਂ ਅਤੇ ਟ੍ਰੇਨਾਂ ਦੀ ਸੇਵਾ ਬੰਦ ਹੋਣ ਕਰਕੇ ਹਜ਼ਾਰ ਦੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਘਰ ਲਈ ਤੁਰ ਪਏ ਹਨ। ਜਿਸ ਤੋਂ ਬਾਅਦ ਹੁਣ ਸੜਕਾਂ ਤੇ ਅਜਿਹੇ ਗਰੀਬ ਮਜ਼ਦੂਰਾਂ ਦੀ ਕਾਫੀ ਭੀੜ ਲੱਗੀ ਹੋਈ ਹੈ। ਇਸੇ ਵਿਚ ਇਕ ਕਾਨਪੁਰ ਹਾਈਵੇਅ ਤੇ ਦ੍ਰਿਸ਼ ਦੇਖਣ ਨੂੰ ਮਿਲਿਆ ਜਿਸ ਨੂੰ ਦੇਖਣ ਤੋਂ ਬਾਅਦ ਤੁਹਾਡੇ ਵੀ ਦਿਲ ਨੂੰ ਧੱਕਾ ਲੱਗੇਗਾ। ਜਿਸ ਵਿਚ ਇਕ ਪਿਤਾ ਆਪਣੇ ਬਿਮਾਰ ਪੁੱਤਰ ਨੂੰ ਮੰਜੇ ਤੇ ਪਾਕ ਪੈਦਲ ਹੀ ਲੁਧਿਆਣਾ ਤੋਂ ਸਿੰਗਰੋਲੀ ਦੇ ਲਈ ਨਿਕਲ ਪਿਆ ਹੈ।
ਜ਼ਿਕਰਯੋਗ ਹੈ ਕਿ ਇਹ ਪਿਤਾ ਆਪਣੇ ਬਿਮਾਰ ਪੁੱਤਰ ਨੂੰ ਮੰਜੇ ਤੇ ਪਾ ਕੇ 800 ਕਿਲੋਮੀਟਰ ਦਾ ਸਫ਼ਰ ਕਰ ਰਿਹਾ ਹੈ। ਉਧਰ ਬਿਮਾਰ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਪੈਦਲ ਚੱਲ ਕੇ 15 ਦਿਨ ਵਿਚ ਕਾਨਪੁਰ ਪਹੁੰਚਿਆ ਹੈ। ਜਿਥੇ ਪੁਲਿਸ ਵੱਲੋਂ ਉਸ ਨੂੰ ਰੋਕ ਇਕ ਟਰੱਕ ਵਿਚ ਬਿਠਾ ਦਿੱਤਾ, ਜਿਸ ਨਾਲ ਉਹ ਪ੍ਰਿਆਗਰਾਜ ਤੱਕ ਪਹੁੰਚ ਜਾਏ, ਹੁਣ ਇਸ ਬੇਵਸ ਪਿਤਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਰਾਜਕੁਮਾਰ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਗਰਦਨ ਟੁੱਟੀ ਹੋਈ ਹੈ ਅਤੇ ਉਹ ਉਸ ਨੂੰ ਲੈ ਕੇ ਲਗਾਤਾਰ 15 ਦਿਨ ਤੋਂ ਪੈਦਲ ਚੱਲ ਰਿਹਾ ਹੈ, ਤਾਂ ਕਿ ਉਹ ਆਪਣੇ ਘਰ ਸਿੰਘਰੋਲੀ ਪਹੁੰਚ ਸਕੇ।
ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਇਨੇ ਦਿਨਾਂ ਵਿਚ ਉਸ ਨੂੰ ਕਿਤੇ ਵੀ ਢਿੱਡ ਭਰ ਕੇ ਖਾਣਾ ਨਸੀਬ ਨਹੀਂ ਹੋਇਆ। ਸਿੰਗਰੋਲੀ ਨਿਵਾਸੀ ਰਾਜਕੁਮਾਰ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਲੁਧਿਆਣਾ ਵਿਚ ਕੰਮ ਕਰਦਾ ਸੀ, ਪਰ ਹੁਣ ਲੌਕਡਾਊਨ ਦੇ ਕਾਰਨ ਉਨ੍ਹਾਂ ਦਾ ਕੰਮਕਾਰ ਛੂਟ ਗਿਆ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਖਾਣ-ਪੀਣ ਤੱਕ ਦਾ ਮੁਸ਼ਕਿਲ ਹੋ ਗਿਆ ਸੀ।
ਅਜਿਹੇ ਵਿਚ ਉਸ ਦਾ ਘਰ ਜਾਣਾ ਉਸ ਸਮੇਂ ਮੁਸ਼ਕਿਲ ਹੋ ਗਿਆ ਜਦੋਂ ਉਸ ਦਾ 15 ਸਾਲ ਦੇ ਬੇਟੇ ਨੂੰ ਗਰਦ ਵਿਚ ਸੱਟ ਲੱਗ ਗਈ ਅਤੇ ਉਹ ਤੁਰਨ ਤੋਂ ਵੀ ਮਹਤਾਜ਼ ਹੋ ਗਿਆ। ਇਸ ਤੋਂ ਬਾਅਦ ਪਿਤਾ ਮਜ਼ਬੂਰੀ ਵਿਚ ਆਪਣੇ ਬੇਟੇ ਨੂੰ ਚਾਰਪਾਈ ਤੇ ਲਿਟਾ ਕੇ ਰੱਸੀ ਦੇ ਸਹਾਰੇ ਘਰ ਵੱਲ ਤੁਰ ਪਿਆ। ਜ਼ਿਕਰਯੋਗ ਹੈ ਕਿ ਰਾਜਕੁਮਾਰ ਦੇ ਨਾਲ ਉਸ ਦੇ ਪਿੰਡ ਦੇ 15 ਲੋਕ ਹੋਰ ਵੀ ਸਨ। ਜਿਹੜੇ ਵਾਰੀ-ਵਾਰੀ ਨਾਲ ਉਸ ਦੇ ਬੇਟੇ ਨੂੰ ਮੋਢੇ ਤੇ ਚੁੱਕ ਕੇ ਸਫ਼ਰ ਤੈਅ ਕਰ ਰਹੇ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।