Nykaa, Dhoni ਸਮੇਤ ਕਈ ਬ੍ਰਾਂਡ ਅਤੇ ਮਸ਼ਹੂਰ ਹਸਤੀਆਂ ਨੇ ਇਸ਼ਤਿਹਾਰ ਦੇ ਤੋੜੇ ਨਿਯਮ, ASCI ਨੇ ਜਾਰੀ ਕੀਤੀ ਰਿਪੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ASCI ਨੇ 2022-23 ਲਈ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ 7,928 ਇਸ਼ਤਿਹਾਰਾਂ ਦਾ ਵਿਸ਼ਲੇਸ਼ਣ ਕੀਤਾ ਹੈ

photo

 

ਨਵੀਂ ਦਿੱਲੀ : ਧੋਨੀ ਤੋਂ ਲੈ ਕੇ ਭੁਵਨ ਬਾਮ ਅਤੇ ਵਿਰਾਟ ਕੋਹਲੀ ਤੋਂ ਲੈ ਕੇ ਰਣਵੀਰ ਸਿੰਘ ਤੱਕ ਉਨ੍ਹਾਂ ਮਸ਼ਹੂਰ ਹਸਤੀਆਂ ਦੀ ਲੰਮੀ ਸੂਚੀ ਹੈ, ਜਿਨ੍ਹਾਂ ਖਿਲਾਫ ਇਸ਼ਤਿਹਾਰਬਾਜ਼ੀ ਦੇ ਨਿਯਮਾਂ ਦੀ ਉਲੰਘਣਾ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਇਹ ਜਾਣਕਾਰੀ ਐਡਵਰਟਾਈਜ਼ਿੰਗ ਸਟੈਂਡਰਡ ਕੌਂਸਲ ਆਫ ਇੰਡੀਆ (ਏ.ਐੱਸ.ਸੀ.ਆਈ.) ਦੀ ਤਾਜ਼ਾ ਰਿਪੋਰਟ 'ਚ ਸਾਹਮਣੇ ਆਈ ਹੈ।

ASCI ਨੇ 2022-23 ਲਈ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ 7,928 ਇਸ਼ਤਿਹਾਰਾਂ ਦਾ ਵਿਸ਼ਲੇਸ਼ਣ ਕੀਤਾ ਹੈ। ਰਿਪੋਰਟ 'ਚ ਕਈ ਮਸ਼ਹੂਰ ਹਸਤੀਆਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਨੇ ਇੰਫਲੂਐਂਸਰ ਵਜੋਂ ASCI ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਸ਼ਿਕਾਇਤ ਹੈ ਕਿ ਇਸ਼ਤਿਹਾਰ ਦੇਣ ਤੋਂ ਪਹਿਲਾਂ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਆਪਣੀ ਤਰਫੋਂ ਕੰਪਨੀ ਜਾਂ ਉਤਪਾਦ ਬਾਰੇ ਪੂਰੀ ਜਾਂਚ ਨਹੀਂ ਕੀਤੀ।

ਵਿੱਤੀ ਸਾਲ 2023 ਵਿਚ ਮਸ਼ਹੂਰ ਹਸਤੀਆਂ ਵਿਰੁੱਧ ਸ਼ਿਕਾਇਤਾਂ ਵਿਚ 803% ਦਾ ਵਾਧਾ ਹੋਇਆ ਹੈ। ਜਦੋਂ ਕਿ ਵਿੱਤੀ ਸਾਲ 2022 ਵਿਚ ਸਿਰਫ 55 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਇਸ ਵਾਰ ਇਹ ਅੰਕੜਾ ਵਧ ਕੇ 503 ਇਸ਼ਤਿਹਾਰਾਂ ਤੱਕ ਪਹੁੰਚ ਗਿਆ ਹੈ।

ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ  ਮਹਿੰਦਰ ਸਿੰਘ ਧੋਨੀ ਦਾ ਆਉਂਦਾ ਹੈ ਫਿਰ ਭੁਵਨ ਬਾਮ, ਜਿਮ ਸਰਬ, ਵਿਰਾਟ ਕੋਹਲੀ, ਵਿਸ਼ਾਲ ਮਲਹੋਤਰਾ, ਸ਼ਰਧਾ ਕਪੂਰ, ਰਣਵੀਰ ਸਿੰਘ, ਸਾਰਾ ਅਲੀ ਖਾਨ, ਰਾਹੁਲ ਦੇਵ, ਕ੍ਰਿਤੀ ਸੈਨਨ, ਮਨੋਜ ਤਿਵਾਰੀ, ਕਾਜਲ ਅਗਰਵਾਲ ਵਰਗੇ ਵੱਡੇ ਨਾਮ ਵੀ ਇਸ ਵਿਚ ਸ਼ਾਮਲ ਹਨ।

1985 ਵਿਚ ਬਣੀ ਐਡਵਰਟਾਈਜ਼ਿੰਗ ਸਟੈਂਡਰਡਜ਼ ਕਾਉਂਸਿਲ ਆਫ਼ ਇੰਡੀਆ (ASCI), ਦੇਸ਼ ਦੇ ਇਸ਼ਤਿਹਾਰ ਉਦਯੋਗ ਦੀ ਸਵੈ-ਨਿਯੰਤ੍ਰਕ ਸੰਸਥਾ ਹੈ, ਜੋ ਗੁੰਮਰਾਹਕੁੰਨ, ਤੱਥਾਂ ਵਿਚ ਗਲਤ, ਨੁਕਸਾਨਦੇਹ ਇਸ਼ਤਿਹਾਰਾਂ 'ਤੇ ਆਪਣੀਆਂ ਰਿਪੋਰਟਾਂ ਜਾਰੀ ਕਰਦੀ ਹੈ। ASCI ਨੂੰ 2022-23 ਲਈ 8,951 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚੋਂ ਇਸ ਨੇ 7,928 'ਤੇ ਕਾਰਵਾਈ ਕੀਤੀ। ਇਹਨਾਂ 7,928 ਵਿਚੋਂ, 97% ਅਜਿਹੇ ਵਿਗਿਆਪਨ ਸਨ ਜਿਹਨਾਂ ਵਿਚ ਸੁਧਾਰ ਦੀ ਲੋੜ ਸੀ।
ਇਹਨਾਂ ਵਿਚੋਂ 75% ਇਸ਼ਤਿਹਾਰ ਡਿਜੀਟਲ ਤੋਂ ਸਨ। ਇਸ ਤੋਂ ਬਾਅਦ 21% ਇਸ਼ਤਿਹਾਰ ਪ੍ਰਿੰਟ ਵਿਚ ਸਨ।

ਇੰਸਟਾਗ੍ਰਾਮ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ ਜਿੱਥੇ ਨਿਯਮਾਂ ਦੀ ਸਭ ਤੋਂ ਵੱਧ ਉਲੰਘਣਾ 33% ਸੀ। ਉਸੇ ਸਮੇਂ, 31% ਨਿਯਮ ਤੋੜਨ ਵਾਲੇ ਇਸ਼ਤਿਹਾਰ ਫੇਸਬੁੱਕ ਦੇ ਸਨ। ਵੈੱਬਸਾਈਟ ਤੋਂ 22%, YouTube ਤੋਂ 12% ਅਤੇ ਹੋਰ ਸਰੋਤਾਂ ਤੋਂ 2%ਹਨ।

ਨਿੱਜੀ ਦੇਖਭਾਲ ਦੇ ਅਧਿਕਤਮ 35.56% ਇਸ਼ਤਿਹਾਰਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ। ਇਸ ਦੇ ਨਾਲ ਹੀ ਇਸ ਤੋਂ ਬਾਅਦ ਖਾਣ-ਪੀਣ ਦੀ ਸ਼੍ਰੇਣੀ 'ਚ 14.57 ਫੀਸਦੀ ਇਸ਼ਤਿਹਾਰਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ।

Tiktok Skill Games Pvt Ltd (WinZO) ਕੋਲ ਸਭ ਤੋਂ ਵੱਧ 17 ਅਜਿਹੇ ਇਸ਼ਤਿਹਾਰ ਸਨ ਜਿਨ੍ਹਾਂ ਵਿਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ। ਇਸ ਵਿਚ 10 ਵਿਚ ਮਹਿੰਦਰ ਸਿੰਘ ਧੋਨੀ ਅਤੇ 7 ਵਿਚ ਭੁਵਨ ਬਾਮ ਇੱਕ ਪ੍ਰਭਾਵਕ ਵਜੋਂ ਸਨ। ਇਸ ਦੇ ਨਾਲ ਹੀ ਗਲੈਕਟਸ ਫਨਵੇਅਰ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਦੇ 11 ਵਿਗਿਆਪਨਾਂ 'ਚ ਨਿਯਮਾਂ ਦੀ ਉਲੰਘਣਾ ਹੋਈ ਸੀ।

ਇਸ ਵਿਚ 6 ਇਸ਼ਤਿਹਾਰ ਜਿਮ ਸਰਬ ਦੁਆਰਾ ਅਤੇ 5 ਵਿਰਾਟ ਕੋਹਲੀ ਦੁਆਰਾ ਪ੍ਰਭਾਵਕ ਵਜੋਂ ਕੀਤੇ ਗਏ ਸਨ। ਇਸ ਲਿਸਟ 'ਚ ਸਾਂਘਵੀ ਬਿਊਟੀ ਐਂਡ ਟੈਕਨਾਲੋਜੀ ਦੇ ਵਿਗਿਆਪਨ 'ਚ ਇੰਫਲੂਐਂਸਰ ਸ਼ਰਧਾ ਕਪੂਰ, ਐਡੁਆਰਾ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਦੇ ਵਿਗਿਆਪਨ 'ਚ ਇਨਫਲੂਐਂਸਰ ਰਣਵੀਰ ਸਿੰਘ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਹੋਨਾਸਾ ਕੰਜ਼ਿਊਮਰ ਪ੍ਰਾਈਵੇਟ ਲਿਮਟਿਡ ਤੋਂ ਵੱਧ ਤੋਂ ਵੱਧ 15 ਪ੍ਰਭਾਵਕ, ਨਿਆਕਾ ਈ-ਰਿਟੇਲ ਪ੍ਰਾਈਵੇਟ ਲਿਮਟਿਡ ਤੋਂ 11, ਐਪਲ ਇੰਡੀਆ ਪ੍ਰਾਈਵੇਟ ਲਿਮਟਿਡ ਤੋਂ 10 ਅਤੇ ਐਮਐਸਐਮ ਰਿਟੇਲ ਪ੍ਰਾਈਵੇਟ ਲਿਮਟਿਡ ਦੇ 8 ਨੇ ਨਿਯਮਾਂ ਦੀ ਉਲੰਘਣਾ ਕੀਤੀ।

ਗੇਮਿੰਗ ਵਿਚ 15.1% ਇਸ਼ਤਿਹਾਰਾਂ ਵਿਚ, ਕਲਾਸੀਕਲ ਸਿੱਖਿਆ ਵਿਚ 13.8%, ਸਿਹਤ ਸੰਭਾਲ ਵਿਚ 13.4% ਅਤੇ ਨਿੱਜੀ ਦੇਖਭਾਲ ਵਿਚ 13.2% ਵਿਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ।