Uttar Pradesh News: ਤਲਾਬ ਵਿਚ ਭਰਾ ਨੂੰ ਡੁੱਬਦੇ ਹੋਏ ਵੇਖ ਕੇ ਭੈਣ ਨੇ ਮਾਰੀ ਛਾਲ, ਡੁੱਬਣ ਨਾਲ ਹੋਈ ਮੌਤ
Uttar Pradesh News: ਡੁੱਬਦੇ ਰਹੇ ਭਰਾ ਨੂੰ ਆਸ ਪਾਸ ਦੇ ਲੋਕਾਂ ਨੇ ਬਚਾਇਆ
Seeing her brother drowning in the pond Uttar Pradesh News: ਉੱਤਰ ਪ੍ਰਦੇਸ਼ ਦੇ ਬਾਂਦਾ ਵਿਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਗਰਮੀਆਂ ਦੀਆਂ ਛੁੱਟੀਆਂ ਵਿਚ ਆਪਣੇ ਨਾਨਕੇ ਘਰ ਆਏ ਭੈਣ-ਭਰਾ ਤਲਾਬ ਵਿਚ ਡੁੱਬ ਗਏ। ਭਰਾ ਦੀ ਜਾਨ ਬਚਾਉਂਦੇ ਹੋਏ ਭੈਣ ਦੀ ਡੁੱਬਣ ਨਾਲ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗਰਮੀ ਕਾਰਨ ਦੋਵੇਂ ਨਜ਼ਦੀਕੀ ਤਲਾਬ 'ਚ ਨਹਾਉਣ ਗਏ ਸਨ। ਇਸ ਦੇ ਨਾਲ ਹੀ ਭਰਾ ਡੂੰਘਾਈ ਵੱਲ ਚਲਿਆ ਗਿਆ। ਜਦੋਂ ਭੈਣ ਨੇ ਇਹ ਦੇਖਿਆ ਤਾਂ ਉਸ ਨੇ ਚੀਕ ਕੇ ਆਪਣੇ ਭਰਾ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ: Bhawanigarh Murder News: ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨੌਜਵਾਨ ਦਾ ਰਾਡ ਮਾਰ ਕੇ ਕਤਲ
ਇਸ ਦੌਰਾਨ ਪਿੰਡ ਵਾਸੀਆਂ ਨੇ ਭਰਾ ਨੂੰ ਤਾਂ ਬਚਾ ਲਿਆ ਪਰ ਭੈਣ ਡੂੰਘਾਈ 'ਚ ਜਾ ਕੇ ਡੁੱਬ ਗਈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਹਫੜਾ-ਦਫੜੀ ਮੱਚ ਗਈ। ਅਧਿਕਾਰੀਆਂ ਨੇ ਕਿਹਾ ਹੈ ਕਿ ਕੁਦਰਤੀ ਆਫ਼ਤ ਤਹਿਤ ਮੁਆਵਜ਼ਾ ਦਿੱਤਾ ਜਾਵੇਗਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਹ ਮਾਮਲਾ ਬਾਬੇਰੂ ਕੋਤਵਾਲੀ ਇਲਾਕੇ ਦੇ ਪਿੰਡ ਭਦੇਹਾਦੂ ਦਾ ਹੈ। ਇੱਥੇ ਜੀਤ ਸਿੰਘ ਵਰਮਾ ਆਪਣੀ ਪਤਨੀ ਸੁਮਨ, ਬੇਟੀ ਅਤੇ ਪੁੱਤਰਾਂ ਨਾਲ ਸਹੁਰੇ ਘਰ ਗਿਆ ਸੀ। ਇਸੇ ਦੌਰਾਨ ਕੜਕਦੀ ਗਰਮੀ ਤੋਂ ਬਚਣ ਲਈ 11 ਸਾਲ ਦੀ ਬੇਟੀ ਕਿਰਨ ਆਪਣੇ 9 ਸਾਲਾ ਭਰਾ ਸਤੀਸ਼ ਨਾਲ ਤਲਾਬ ਵਿੱਚ ਨਹਾਉਣ ਲਈ ਚਲੇ ਗਏ। ਜਦੋਂ ਸਤੀਸ਼ ਛੱਪੜ ਵਿੱਚ ਡੁੱਬਣ ਲੱਗਾ ਤਾਂ ਕਿਰਨ ਨੇ ਚੀਕ ਕੇ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਆਸ ਪਾਸ ਦੇ ਲੋਕਾਂ ਨੇ ਸਤੀਸ਼ ਨੂੰ ਤਾਂ ਬਚਾ ਲਿਆ ਪਰ ਉਸ ਨੂੰ ਬਚਾਉਣ ਗਈ ਕਿਰਨ ਪਾਣੀ ਵਿਚ ਡੁੱਬ ਗਈ।
(For more Punjabi news apart from Seeing her brother drowning in the pond Uttar Pradesh News , stay tuned to Rozana Spokesman)