ਜਾਦੂ ਦਿਖਾਉਣ ਲਈ ਨਦੀਂ 'ਚ ਉਤਰਿਆ ਮਸ਼ਹੂਰ ਜਾਦੂਗਰ ਹੋਇਆ ਗ਼ਾਇਬ, ਪੁਲਿਸ ਕਰ ਰਹੀ ਹੈ ਤਲਾਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਪੱਛਮੀ ਬੰਗਾਲ ਦੇ ਮਸ਼ਹੂਰ ਜਾਦੂਗਰ ਚੰਚਲ ਲਾਹਿੜੀ ਇਕ ਖ਼ਤਰਨਾਕ ਜਾਦੂ ਦਿਖਾਉਣ ਦੇ ਚੱਕਰ 'ਚ ਗਾਇਬ ਹੋ ਗਏ ਹਨ।

Kolkata magician disappears in Hooghly river

ਕੋਲਕੱਤਾ : ਪੱਛਮੀ ਬੰਗਾਲ ਦੇ ਮਸ਼ਹੂਰ ਜਾਦੂਗਰ ਚੰਚਲ ਲਾਹਿੜੀ ਇਕ ਖ਼ਤਰਨਾਕ ਜਾਦੂ ਦਿਖਾਉਣ ਦੇ ਚੱਕਰ 'ਚ ਗਾਇਬ ਹੋ ਗਏ ਹਨ। ਰਿਪੋਰਟ ਦੇ ਮੁਤਾਬਕ ਲੋਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਕੋਸ਼ਿਸ਼ ਕਰ ਰਹੇ ਲਾਹਿੜੀ ਸਟੰਟ ਵਿਚ ਨਾਕਾਮ ਰਹਿਣ ਤੇ ਐਤਵਾਰ ਨੂੰ ਕੋਲਕੱਤਾ ਦੇ ਹੁਗਲੀ ਨਦੀ 'ਚ ਡੁੱਬ ਗਿਆ। ਉਹ ਆਪਣੇ ਹੱਥ-ਪੈਰ ਜ਼ੰਜੀਰਾਂ ਨਾਲ ਬੰਨ੍ਹ ਕੇ ਨਦੀ 'ਚ ਉਤਰਿਆ ਸੀ ਤੇ 6 ਤਾਲੇ ਵਾਲੇ ਪਿੰਜ਼ਰੇ 'ਚ ਬੰਦ ਸੀ।

ਨਦੀ 'ਚ ਉਤਰਨ ਮਗਰੋਂ ਜਦੋਂ ਕਾਫ਼ੀ ਦੇਰ ਤਕ ਉਹ ਬਾਹਰ ਨਾ ਆਇਆ ਤਾਂ ਜਾਦੂ ਦੇਖ ਰਹੇ ਦਰਸ਼ਕਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। 41 ਸਾਲਾ ਜਾਦੂਗਰ ਚੰਚਲ ਲਹਿੜੀ ਕੋਲਕੱਤਾ ਦੇ ਦੱਖਣੀ ਉਪਨਗਰ ਦਾ ਰਹਿਣ ਵਾਲਾ ਸੀ। ਪੁਲਿਸ ਮੁਤਾਬਕ ਉਸ ਨੇ ਇਸ ਪ੍ਰਦਰਸ਼ਨ ਲਈ ਕੋਲਕੱਤਾ ਪੁਲਿਸ ਅਤੇ ਪੋਰਟ ਟ੍ਰਸਟ ਤੋਂ ਵੀ ਆਗਿਆ ਲਈ ਸੀ ਪਰ ਇਸ ਦੇ ਬਾਵਜੂਦ ਸੁਰੱਖਿਆ ਦੇ ਲੋੜੀਂਦੇ ਇੰਤਜ਼ਾਮ ਨਹੀਂ ਕੀਤੇ ਗਏ ਸਨ।

ਜਾਦੂ ਦੇ ਇਸ ਪ੍ਰਦਰਸ਼ਨ ਨੂੰ ਸਾਲ 2013 'ਚ ਵੀ ਦਿਖਾ ਰਹੇ ਚੰਚਲ ਦੀ ਕਿਸਮਤ ਨੇ ਇਸ ਵਾਰ ਉਸਦਾ ਸਾਥ ਨਾ ਦਿੱਤਾ। ਪੁਲਿਸ ਨਾਲ ਰਾਹਤ ਬਚਾਅ ਸਮੂਹ ਨੇ ਐਤਵਾਰ ਨੂੰ ਉਸਦੀ ਖੋਜ ਸ਼ੁਰੂ ਕੀਤੀ। ਇਕ ਅਫ਼ਸਰ ਮੁਤਾਬਕ ਉਸਨੂੰ ਲੱਭਣ ਦੀਆਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇੰਝ ਲੱਗਦਾ ਹੈ ਕਿ ਉਹ ਲਹਿਰਾਂ ਨਾਲ ਵਹਿ ਗਿਆ। ਗੋਤਾਖੋਰਾਂ ਵਲੋਂ ਕਾਫ਼ੀ ਲੱਭਣ ਬਾਵਜੂਦ ਹਾਲੇ ਤਕ ਚੰਚਲ ਦਾ ਕੋਈ ਸੁਰਾਗ ਨਹੀਂ ਲੱਭਿਆ ਜਾ ਸਕਿਆ ਹੈ।