ਸ਼ਹੀਦ ਕੇ .ਪਲਾਨੀ ਨੇ ਕਰਜ਼ਾ ਲੈ ਕੇ ਬਣਾਇਆ ਸੁਪਨਿਆਂ ਦਾ ਘਰ, ਇਕ ਵਾਰ ਵੇਖ ਵੀ ਨਾ ਸਕੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਹੀਦ ਜਵਾਨ ਹੌਲਦਾਰ ਪਲਾਣੀ ਉਨ੍ਹਾਂ 20 ਭਾਰਤੀ ਜਵਾਨਾਂ ਵਿਚੋਂ ਇਕ ਹੈ ਜਿਨ੍ਹਾਂ ਨੇ 15 ਜੂਨ ਨੂੰ ਪੂਰਬੀ ਲੱਦਾਖ ਦੀ........

file photo

ਨਵੀਂ ਦਿੱਲੀ : ਸ਼ਹੀਦ ਜਵਾਨ ਹੌਲਦਾਰ ਪਲਾਣੀ ਉਨ੍ਹਾਂ 20 ਭਾਰਤੀ ਜਵਾਨਾਂ ਵਿਚੋਂ ਇਕ ਹੈ ਜਿਨ੍ਹਾਂ ਨੇ 15 ਜੂਨ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਸੈਨਿਕਾਂ ਨਾਲ ਹਿੰਸਕ ਝੜਪ ਦਾ ਸਾਹਮਣਾ ਕੀਤਾ। ਇਸ ਹਿੰਸਕ ਝੜਪ ਵਿਚ ਉਹ ਸ਼ਹੀਦ ਹੋ ਗਿਆ ਸੀ।

ਹੌਲਦਾਰ ਕੇ. ਪਲਾਨੀ ਤਾਮਿਲਨਾਡੂ ਦਾ ਰਹਿਣ ਵਾਲਾ ਸੀ। ਉਸਨੇ ਕੁਝ ਦਿਨ ਪਹਿਲਾਂ ਕਰਜ਼ਾ ਲੈ ਕੇ ਆਪਣਾ ਘਰ ਬਣਾਇਆ ਸੀ। ਉਹ ਇਕ ਸਾਲ ਦੇ ਅੰਦਰ ਰਿਟਾਇਰ ਹੋਣ ਜਾ ਰਿਹਾ ਸੀ ਤਾਂਕਿ ਉਹ ਆਪਣੇ ਪਰਿਵਾਰ ਨਾਲ ਇਕ ਨਵੇਂ ਘਰ ਵਿਚ ਰਹਿ ਸਕੇ ਪਰ 15 ਜੂਨ ਨੂੰ ਭਾਰਤ ਅਤੇ ਚੀਨ ਦੀ ਸੈਨਾ ਵਿਚਾਲੇ ਹੋਈ ਝੜਪ ਦੌਰਾਨ ਉਹ ਸ਼ਹੀਦ ਹੋ ਗਿਆ।

ਸ਼ਹੀਦ ਕੇ. ਪਲਾਨੀ 40 ਸਾਲਾਂ ਦਾ ਸੀ। ਉਹ ਤਾਮਿਲਨਾਡੂ ਦੇ ਰਮਨਪੁਰਮ ਜ਼ਿਲ੍ਹੇ ਦੇ ਤਿਰੂਵਦਨੈ ਕਸਬੇ ਨੇੜੇ ਕੜੁੱਕਲੂਰ ਪਿੰਡ ਦਾ ਵਸਨੀਕ ਸੀ। ਉਹ ਅਗਲੇ ਸਾਲ ਰਿਟਾਇਰ ਹੋਣ ਦੀ ਯੋਜਨਾ ਬਣਾ ਰਿਹਾ ਸੀ। ਜਿਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਰਹਿਣ ਜਾ ਰਿਹਾ ਸੀ।

ਸ਼ਹੀਦ ਕੇ. ਪਲਾਨੀ ਨੇ ਆਪਣਾ ਘਰ 17 ਲੱਖ ਰੁਪਏ ਦਾ ਕਰਜ਼ਾ ਲੈ ਕੇ ਬਣਾਇਆ ਸੀ। ਉਸਨੇ ਪਿੰਡ ਤੋਂ 65 ਕਿਲੋਮੀਟਰ ਦੂਰ ਆਪਣਾ ਘਰ ਬਣਾਇਆ ਸੀ ਤਾਂ ਜੋ ਉਸਦੇ ਬੱਚੇ ਚੰਗੇ ਸਕੂਲਾਂ ਵਿੱਚ ਦਾਖਲਾ ਲੈ ਸਕਣ। 

ਪਲਾਨੀ ਦਾ ਜਨਮਦਿਨ 3 ਜੂਨ ਨੂੰ ਸੀ, ਜਿਸ ਦਿਨ ਉਹ ਡਿਊਟੀ 'ਤੇ ਸੀ। ਇਸ ਦਿਨ, ਉਸ ਦੇ ਪਰਿਵਾਰਕ ਮੈਂਬਰਾਂ ਨੇ ਘਰ ਵਿੱਚ ਗ੍ਰਹਿ ਪ੍ਰਵੇਸ਼ ਕੀਤਾ ਪਰ ਸਰਹੱਦ 'ਤੇ ਤਣਾਅ ਕਾਰਨ ਉਹ ਪੂਜਾ ਵਿੱਚ ਨਹੀਂ ਪਹੁੰਚ ਸਕਿਆ। ਉਸਨੇ ਆਪਣੀ ਪਤਨੀ ਨਾਲ ਫੋਨ ਤੇ ਗੱਲ ਕੀਤੀ ਅਤੇ ਘਰ ਦੇ ਪ੍ਰਵੇਸ਼ ਦੌਰਾਨ ਗਣਪਤੀ ਪੂਜਾ ਦੇ ਮੰਤਰਾਂ ਦਾ ਜਾਪ ਸੁਣਿਆ। 

ਸ਼ਹੀਦ ਕੇ. ਪਲਾਨੀ ਦੇ ਪਿੱਛੇ ਪਤਨੀ ਵਨਾਥ ਦੇਵੀ ਅਤੇ ਦੋ ਬੱਚੇ ਹਨ, ਜਿਨ੍ਹਾਂ ਵਿਚੋਂ ਇਕ ਦਸ ਸਾਲ ਦਾ ਬੇਟਾ ਪ੍ਰਸੰਨਾ ਅਤੇ ਅੱਠ ਸਾਲ ਦੀ ਇੱਕ ਬੇਟੀ ਦਿਵਿਆ ਹੈ। ਪਲਾਨੀ ਦਾ ਭਰਾ ਵੀ ਕਲਰਕ ਵਜੋਂ ਆਰਮੀ ਵਿੱਚ ਤਾਇਨਾਤ ਹੈ। 16 ਜੂਨ ਨੂੰ ਉਸਨੇ ਗਲਵਾਨ ਘਾਟੀ ਵਿੱਚ ਵਾਪਰੀ ਘਟਨਾ ਬਾਰੇ ਦੱਸਿਆ ਅਤੇ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ। 

ਹੌਲਦਾਰ ਪਲਾਨੀ ਤਿੰਨ ਭੈਣਾਂ-ਭਰਾਵਾਂ ਵਿਚੋਂ ਸਭ ਤੋਂ ਵੱਡਾ ਸੀ। ਉਸਨੇ ਸਿਰਫ 10 ਵੀਂ ਜਮਾਤ ਤੱਕ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਹ 18 ਸਾਲ ਦੀ ਉਮਰ ਵਿੱਚ ਫੌਜ ਵਿੱਚ ਭਰਤੀ ਹੋ ਗਿਆ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ