ਰਜਨੀਕਾਂਤ ਨੂੰ ਮਿਲੀ ਘਰ ਚ ਬੰਬ ਹੋਣ ਦੀ ਧਮਕੀ, ਪੁਲਿਸ ਕਰ ਰਹੀ ਹੈ ਜਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਊਥ ਸਿਨੇਮਾ ਦੇ ਸੁਪਰਸਟਾਰ ਰਜਨੀਕਾਂਤ ਨੂੰ ਉਸ ਦੇ ਘਰ ਬੰਬ ਹੋਣ ਦੀ ਧਮਕੀ ਮਿਲੀ ਹੈ।

rajinikanth

ਚੇਨੰਈ : ਸਾਊਥ ਸਿਨੇਮਾ ਦੇ ਸੁਪਰਸਟਾਰ ਰਜਨੀਕਾਂਤ ਨੂੰ ਉਸ ਦੇ ਘਰ ਬੰਬ ਹੋਣ ਦੀ ਧਮਕੀ ਮਿਲੀ ਹੈ। ਰਜਨੀਕਾਂਤ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਆਇਆ ਸੀ, ਕਿ ਉਸ ਦੇ ਗਾਰਡ ਦੇ ਘਰ ਵਿਚ ਬੰਬ ਹੈ। ਇਸ ਤੋਂ ਬਾਅਦ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ਼ ਕਰ ਇਸ ਸਬੰਧੀ ਜਾਂਚ ਕਰ ਰਹੀ ਹੈ।

ਪੁਲਿਸ ਅਤੇ ਬੰਬ ਸਕਬਾਡ ਦੀ ਇਕ ਟੀਮ ਨੇ ਰਜਨੀਕਾਂਤ ਦੇ ਘਰ ਦੀ ਤਲਾਸ਼ੀ ਵੀ ਲਈ, ਹਾਲਾਂਕਿ ਬਾਅਦ ਵਿਚ ਇਹ ਕਾਲ ਝੂਠੀ ਨਿਕਲੀ। ਜਿਸ ਤੋਂ ਬਾਅਦ ਸਾਰਿਆਂ ਨੇ ਚੈਨ ਦਾ ਸਾਹ ਲਿਆ। ਦੱਸ ਦੱਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਕਿਸੇ ਸੈਲੀਬ੍ਰਿਟੀ  ਨੂੰ ਝੂਠੀ ਧਮਕੀ ਦਿੱਤੀ ਗਈ ਹੈ। ਫਿਲਮੀ ਦੁਨੀਆਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਆਏ ਦਿਨ ਅਜਿਹੇ ਫੋਨ ਆਉਂਦੇ ਹੀ ਰਹਿੰਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਜਾਨ ਦਾ ਖਤਰਾ ਵੀ ਬਣਿਆ ਰਹਿੰਦਾ ਹੈ।

ਫਿਲਹਾਲ ਰਾਹਤ ਦੀ ਖਬਰ ਇਹ ਹੈ ਕਿ ਹੁਣ ਰਜਨੀਕਾਂਤ ਅਤੇ ਉਸ ਦਾ ਪਰਿਵਾਰ ਠੀਕ ਹਨ। ਪਿਛਲੇ ਦਿਨਾਂ ਚ ਐਕਰਟ ਰੋਹਤ ਰੋਏ ਨੇ ਰਜਨੀਕਾਂਤ ਨੂੰ ਲੈ ਕੇ ਮਜਾਕ ਕੀਤਾ ਸੀ। ਜਿਸ ਤੋਂ ਬਾਅਦ ਉਹ ਕਾਫੀ ਟ੍ਰੋਲ ਹੋਏ ਸਨ। ਰੋਹਿਤ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਕ ਜੌਕ ਸ਼ੇਅਰ ਕੀਤਾ ਗਿਆ ਸੀ। ਜਿਸ ਵਿਚ ਉਨ੍ਹਾਂ ਲਿਖਿਆ ਸੀ

ਕਿ ਰਜਨੀਕਾਂਤ ਕਰੋਨਾ ਪੌਜਟਿਵ ਪਾਏ ਗਏ ਹਨ ਅਤੇ ਹੁਣ ਕਰੋਨਾ ਨੂੰ ਕੁਆਰੰਟੀਨ ਕੀਤਾ ਗਿਆ ਹੈ। ਰੋਹਿਤ ਦਾ ਇਰਾਦਾ ਤਾਂ ਇਸ ਜੌਕ ਨਾਲ ਇਸ ਸੰਕਟ ਦੇ ਮਾਹੌਲ ਨੂੰ ਹਲਕਾ ਕਰਨਾ ਸੀ, ਪਰ ਰਜਨੀਕਾਂਤ ਦੇ ਬਹੁਤੇ ਫੈਂਸ ਨੂੰ ਇਹ ਜੌਕ ਕਾਫੀ ਪਸੰਦ ਨਹੀਂ ਆਇਆ। ਜਿਸ ਤੋਂ ਬਾਅਦ ਰੋਹਿਤ ਕਾਫੀ ਟ੍ਰੋਲ ਹੋਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।