''850 ਬੈੱਡਾਂ ਦਾ COVID Care Center ਬਣਾਏਗੀ Delhi Gurdwara Committee''

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਅੱਗੇ ਕਿਹਾ ਕਿ ਗੁਰੂ ਦਾ ਸਿੱਖ ਜਦੋਂ ਵੀ ਅਰਦਾਸ ਕਰਦਾ...

Delhi Aam Aadmi Party Arvind Kejriwal Delhi Gurdwara Committee

ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਦੁਨੀਆ ਦੇ ਕੋਨੇ-ਕੋਨੇ ਵਿਚ ਜਾਰੀ ਹੈ। ਇਸ ਦੇ ਚਲਦੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੀੜਤਾਂ ਦੀਆਂ ਤਕਲੀਫਾਂ ਨੂੰ ਦੇਖਦੇ ਹੋਏ 850 ਬੈੱਡਾਂ ਦਾ ਕੋਵਿਡ ਕੇਅਰ ਸੈਂਟਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਬਕਾਇਦਾ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਹੈ।

ਉਹਨਾਂ ਅੱਗੇ ਕਿਹਾ ਕਿ ਗੁਰੂ ਦਾ ਸਿੱਖ ਜਦੋਂ ਵੀ ਅਰਦਾਸ ਕਰਦਾ ਹੈ ਤਾਂ ਉਹ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ। ਸਿੱਖਾਂ ਵੱਲੋਂ ਕੋਰੋਨਾ ਪੀੜਤਾਂ ਦੀ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ, ਉਹਨਾਂ ਵੱਲੋਂ ਲੋਕਾਂ ਨੂੰ ਰੋਟੀ, ਰਾਸ਼ਨ ਤੇ ਹੋਰ ਜ਼ਰੂਰਤ ਦਾ ਸਮਾਨ ਦਿੱਤਾ ਜਾ ਰਿਹਾ ਹੈ।

ਦੇਸ਼ ਦੇ ਬਹੁਤ ਵੱਡੇ ਵਕੀਲ ਰਾਜੀਵ ਨੀਅਰ ਵੱਲੋਂ ਜਿੱਥੇ ਜਿੱਥੇ ਲੰਗਰ ਦੀ ਸੇਵਾ ਚਲ ਰਹੀ ਹੈ ਉੱਥੇ ਉਹਨਾਂ ਵੱਲੋਂ 25 ਲੱਖ ਰੁਪਏ ਸੇਵਾ ਵਿਚ ਦਿੱਤੇ ਗਏ ਹਨ। ਉਹਨਾਂ ਨੇ ਸਿੱਖਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਅੱਜ ਜਿੱਥੇ ਸਾਰੀ ਦੁਨੀਆ ਦੇ ਹੱਥ ਖੜ੍ਹੇ ਹੋ ਗਏ ਹਨ ਉੱਥੇ ਸਿੱਖ ਅੱਗੇ ਹੋ ਕੇ ਪੂਰੀ ਅਵਾਮ ਦੀ ਸੇਵਾ ਕਰ ਰਿਹਾ ਤੇ ਉਹਨਾਂ ਨੇ ਅਪਣੇ ਦੋਸਤਾਂ ਤੇ ਹੋਰਨਾਂ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਵੀ ਇਸ ਮੰਦਭਾਗੀ ਘੜੀ ਵਿਚ ਲੋਕਾਂ ਦੀ ਸੇਵਾ ਵਿਚ ਯੋਗਦਾਨ ਪਾਉਣ।

ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਜਿਹੜੇ ਇੰਸੀਚਿਊਟ, ਹਾਲ, ਸਰਾਵਾਂ ਹਨ ਉਹਨਾਂ ਵਿਚ ਪਰਿਵਾਰ ਦੇ ਮੈਂਬਰ ਨੂੰ ਹਸਪਤਾਲ ਵਿਚ ਬੈੱਡ ਨਾ ਮਿਲਣ ਕਰ ਕੇ ਬਹੁਤ ਪਰੇਸ਼ਾਨੀ ਆ ਰਹੀ ਹੈ। ਬਿਮਾਰੀ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਜਿਸ ਨਾਲ ਹਸਪਤਾਲਾਂ, ਮੈਡੀਕਲ ਸਟਾਫ ਤੇ ਬੈੱਡ ਆਦਿ ਦੀ ਕਮੀ ਹੋਣ ਲੱਗ ਪਈ ਹੈ।

ਜਿੱਥੇ ਲੰਗਰਾਂ ਦੀ ਸੇਵਾ ਨਿਰੰਤਰ ਚਲ ਰਹੀ ਹੈ ਉੱਥੇ ਹੀ ਸੰਗਤਾਂ ਦੇ ਸੁਝਾਅ ਨੂੰ ਮੁੱਖ ਰੱਖਦਿਆਂ ਹੋਇਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ 850 ਬੈੱਡ ਕੋਵਿਡ ਕੇਅਰ ਸੈਂਟਰ ਬਣਾਉਣ ਦਾ ਫ਼ੈਸਲਾ ਲਿਆ ਹੈ। ਇਸ ਕੇਂਦਰ ਵਿਚ ਖਾਣ ਪੀਣ ਦਾ ਸਮਾਨ, ਦਵਾਈਆਂ, ਰਹਿਣ ਸਹਿਣ ਦਾ ਸਾਰਾ ਖਰਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ।

ਇਹ ਸੈਂਟਰ ਦਿੱਲੀ ਦੇ ਚਾਰੇ ਕੋਨਿਆਂ ਵਿਚ ਹੋਣਗੇ। ਉਹਨਾਂ ਵੱਲੋਂ ਦਿੱਲੀ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਹੈ ਤੇ ਉਹਨਾਂ ਵੱਲੋਂ ਵੀ ਇਸ ਦਾ ਜਵਾਬ ਮਿਲ ਗਿਆ ਹੈ ਕਿ ਉਹਨਾਂ ਨੇ ਹੈਲਥ ਸੈਂਟਰ ਨੂੰ ਕਹਿ ਦਿੱਤਾ ਹੈ। ਇਸੇ ਤਰ੍ਹਾਂ ਵੱਖ ਵੱਖ ਸੰਗਤਾਂ ਨੇ ਅਪਣੀ ਸੇਵਾ ਭਾਵਨਾ ਪੈਸਿਆਂ ਦੀ ਸੇਵਾ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।