ਭਾਰਤ ਦੇ ਤਿੰਨ ਸੂਬਿਆਂ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਤਿੰਨੋਂ ਰਾਜਾਂ ਵਿੱਚ ਭੂਚਾਲ ਦੇ ਝਟਕੇ ਵੱਖੋ ਵੱਖਰੇ ਸਮੇਂ ਆਏ
ਨਵੀਂ ਦਿੱਲੀ: ਭਾਰਤ ਦੇ ਤਿੰਨ ਰਾਜਾਂ ਵਿੱਚ ਸ਼ੁੱਕਰਵਾਰ ਨੂੰ ਭੂਚਾਲ ( Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਤਿੰਨੋਂ ਰਾਜਾਂ ਵਿੱਚ ਭੂਚਾਲ ਦੇ ਝਟਕੇ ਵੱਖੋ ਵੱਖਰੇ ਸਮੇਂ ਆਏ। ਭੂਚਾਲ ( Earthquake) ਦੇ ਝਟਕੇ ਕ੍ਰਮਵਾਰ ਸੋਨੀਤਪੁਰ (ਆਸਾਮ), ਚੰਦੇਲ (ਮਣੀਪੁਰ), ਪੱਛਮੀ ਖਾਸੀ ਪਹਾੜੀਆਂ (ਮੇਘਾਲਿਆ) ਵਿੱਚ ਮਹਿਸੂਸ ਕੀਤੇ ਗਏ।
ਭੂਚਾਲ ( Earthquake) ਦੇ ਨੈਸ਼ਨਲ ਸੈਂਟਰ ਦੇ ਅਨੁਸਾਰ ਭੂਚਾਲ ( Earthquake) ਦੇ ਝਟਕੇ ਪੱਛਮੀ ਖਾਸੀ ਪਹਾੜੀਆਂ (ਮੇਘਾਲਿਆ) ਵਿੱਚ ਸਵੇਰੇ 4.20 ਵਜੇ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ: ਉੱਤਰੀ ਕੋਰੀਆ ਵਿੱਚ ਆ ਸਕਦੀ ਹੈ ਭੁੱਖਮਰੀ- ਤਾਨਾਸ਼ਾਹ ਕਿਮ ਜੋਂਗ ਉਨ
ਇੱਥੇ ਭੂਚਾਲ ਦੀ ਤੀਬਰਤਾ 2.6 ਮਾਪੀ ਗਈ। ਭੂਚਾਲ ( Earthquake) ਸੋਨੀਤਪੁਰ (ਆਸਾਮ) ਵਿਚ ਤੜਕੇ 2.40 ਵਜੇ ਆਇਆ, ਜਿੱਥੇ ਤੀਬਰਤਾ 4.1 ਮਾਪੀ ਗਈ, ਜੋ ਕਿ ਤਿੰਨ ਰਾਜਾਂ ਵਿਚੋਂ ਸਭ ਤੋਂ ਵੱਧ ਹੈ। ਉਸੇ ਸਮੇਂ, ਚੰਦਲ (ਮਨੀਪੁਰ) ਵਿਚ ਸ਼ਾਮ 1.06 ਵਜੇ ਭੂਚਾਲ ( Earthquake) ਦੇ ਝਟਕੇ ਮਹਿਸੂਸ ਕੀਤੇ ਗਏ, ਤੀਬਰਤਾ ਇਥੇ 3.0 ਮਾਪੀ ਗਈ ਹੈ।
ਇਹ ਵੀ ਪੜ੍ਹੋ: ਅਧਿਆਪਕ ਦਾ ਸਤਿਕਾਰ ਦੇਸ਼ ਦੇ ਭਵਿੱਖ ਦਾ ਸਤਿਕਾਰ ਹੈ, ਉਨ੍ਹਾਂ ਨੂੰ ਟੈਂਕੀਆਂ ਤੇ ਨਾ ਚੜ੍ਹਾਉ.....