ਹਵਾਈ ਫ਼ੌਜ ਮੁਖੀ ਦਾ ਬਿਆਨ- ਅਗਨੀਪਥ ਯੋਜਨਾ ਬਾਰੇ ਸਹੀ ਜਾਣਕਾਰੀ ਨਾਲ ਰੋਕੀ ਜਾ ਸਕਦੀ ਹੈ ਹਿੰਸਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਅੱਗੇ ਕਿਹਾ ਕਿ ਫੌਜ ਵਿਚ ਭਰਤੀ ਦੀ ਨਵੀਂ ਸਕੀਮ ਬਹੁਤ ਹੀ ਸਕਾਰਾਤਮਕ ਕਦਮ ਹੈ।

IAF Chief VR Chaudhari

 

ਨਵੀਂ ਦਿੱਲੀ: ਅਗਨੀਪਥ ਯੋਜਨਾ ਖ਼ਿਲਾਫ਼ ਦੇਸ਼ ਭਰ 'ਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ 'ਤੇ ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਨੇ ਕਿਹਾ ਹੈ ਕਿ ਹਿੰਸਾ ਅਤੇ ਅੱਗਜ਼ਨੀ ਦਾ ਸਹਾਰਾ ਲੈਣ ਨਾਲ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਉਹਨਾਂ ਕਿਹਾ ਹੈ ਕਿ ਜੇਕਰ ਕੋਈ ਖਦਸ਼ਾ ਹੈ ਤਾਂ ਨੇੜੇ ਦੇ ਮਿਲਟਰੀ, ਏਅਰ ਫੋਰਸ ਅਤੇ ਨੇਵੀ ਠਿਕਾਣਿਆਂ 'ਤੇ ਜਾ ਕੇ ਉਸ ਨੂੰ ਦੂਰ ਕੀਤਾ ਜਾਵੇ। ਨੌਜਵਾਨਾਂ ਨੂੰ ਉੱਥੇ ਜਾ ਕੇ ਆਪਣੇ ਭੁਲੇਖੇ ਦੂਰ ਕਰਨੇ ਚਾਹੀਦੇ ਹਨ।

IAF Chief VR Chaudhari

ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨੇ ਨਿਊਜ਼ ਏਜੰਸੀ ਨੂੰ ਕਿਹਾ, "ਉਹਨਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਦੀ ਲੋੜ ਹੈ। ਸਾਨੂੰ ਉਹਨਾਂ ਨੂੰ ਇਸ ਯੋਜਨਾ ਨੂੰ ਪੂਰੀ ਤਰ੍ਹਾਂ ਸਮਝਾਉਣਾ ਚਾਹੀਦਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਇਸ ਨਾਲ ਸਾਰੇ ਸ਼ੰਕੇ ਦੂਰ ਹੋ ਜਾਣਗੇ”।

Agnipath Scheme

ਉਹਨਾਂ ਅੱਗੇ ਕਿਹਾ ਕਿ ਫੌਜ ਵਿਚ ਭਰਤੀ ਦੀ ਨਵੀਂ ਸਕੀਮ ਬਹੁਤ ਹੀ ਸਕਾਰਾਤਮਕ ਕਦਮ ਹੈ। ਇਹ ਭਰੋਸਾ ਦਿੱਤਾ ਗਿਆ ਹੈ ਕਿ ਚਾਰ ਸਾਲ ਦੀ ਨੌਕਰੀ ਤੋਂ ਬਾਅਦ ਫੌਜ ਛੱਡਣ ਤੋਂ ਬਾਅਦ ਉਹਨਾਂ ਨੂੰ ਕਿਸੇ ਹੋਰ ਥਾਂ 'ਤੇ ਭਰਤੀ ਕੀਤਾ ਜਾ ਸਕਦਾ ਹੈ। ਮੈਨੂੰ ਯਕੀਨ ਹੈ ਕਿ ਇਸ ਐਲਾਨ ਤੋਂ ਬਾਅਦ ਹੋਰ ਵੀ ਕਈ ਅਜਿਹੇ ਐਲਾਨ ਕੀਤੇ ਜਾਣਗੇ ਜੋ ਨੌਜਵਾਨਾਂ ਨੂੰ ਸ਼ਾਂਤ ਕਰਨਗੇ।

Army recruitment

ਦੱਸ ਦੇਈਏ ਕਿ ਇਸ ਹਫਤੇ ਕੇਂਦਰ ਸਰਕਾਰ ਨੇ ਫੌਜ 'ਚ ਭਰਤੀ ਦੀ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਦੇਸ਼ ਭਰ ਦੇ ਨੌਜਵਾਨ ਇਸ ਯੋਜਨਾ ਦੇ ਖਿਲਾਫ ਸੜਕਾਂ 'ਤੇ ਉਤਰ ਆਏ ਹਨ। ਦੇਸ਼ ਦੇ ਕਈ ਹਿੱਸਿਆਂ ਤੋਂ ਟਰੇਨਾਂ ਨੂੰ ਸਾੜਨ ਅਤੇ ਭੰਨਤੋੜ ਦੀਆਂ ਖਬਰਾਂ ਆਈਆਂ ਹਨ।