ਜਨਮ ਦਿਨ 'ਤੇ ਵਿਸ਼ੇਸ਼ : ਅਫ਼ਰੀਕਾ ਦੇ ਗਾਂਧੀ ਮੰਨੇ ਜਾਂਦੇ ਸਨ ਨੈਲਸਨ ਮੰਡੇਲਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਪ੍ਰਿਯੰਕਾ ਨੇ ਦੱਸਿਆ ਕਿ 'ਮੰਡੇਲਾ ਨੇ ਕਿਹਾ ਸੀ ਕਿ ਮੈਨੂੰ ਰਾਜਨੀਤੀ ਵਿਚ ਹੋਣਾ ਚਾਹੀਦਾ ਹੈ

Nelson Mandela

ਨਵੀਂ ਦਿੱਲੀ : ਨੈਲਸਨ ਮੰਡੇਲਾ ਦੀ ਅੱਜ 100ਵੀਂ ਜਯੰਤੀ ਹੈ। ਨੈਲਸਨ ਮੰਡੇਲਾ ਦਾ ਜਨਮ 18 ਜੁਲਾਈ 1918 ਨੂੰ ਦੱਖਣੀ ਅਫ਼ਰੀਕਾ ਦੇ ਵੇਜੋ ਵਿਚ ਹੋਇਆ ਸੀ। ਸੰਯੁਕਤ ਰਾਸ਼ਟਰ ਉਹਨਾਂ ਦੇ ਜਨਮ ਦਿਨ ਨੂੰ ਨੈਲਸਨ ਮੰਡੇਲਾ ਅੰਤਰ ਰਾਸ਼ਟਰੀ ਦਿਵਸ ਦੇ ਰੂਪ ਵਿਚ ਮਨਾਉਂਦੇ ਹਨ। ਨੈਲਸਨ ਮੰਡੇਲਾ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਸਨ ਅਤੇ ਲੰਮੀ ਬਿਮਾਰੀ ਤੋਂ ਬਾਅਦ 5 ਦਸੰਬਰ 2013 ਵਿਚ ਉਹਨਾਂ ਦੀ ਮੌਤ ਹੋ ਗਈ। 

ਉਹਨਾਂ ਨੇ ਹਮੇਸ਼ਾ ਲੋਕਾਂ ਦੀ ਭਲਾਈ  ਲਈ ਕੰਮ ਕੀਤਾ ਹੈ। ਦੇਸ਼ ਵਿਚ ਲੋਕਤੰਤਰ ਲਿਆਉਣ ਦੇ ਸੰਘਰਸ਼ ਵਿਚ ਉਹਨਾਂ ਨੇ ਆਪਣੀ ਜਵਾਨੀ ਦੇ 27 ਸਾਲ ਜੇਲ੍ਹ ਵਿਚ ਕੱਟੇ। ਦੱਸ ਦਈਏ ਕਿ 1990 ਵਿਚ ਜੇਲ੍ਹ 'ਚੋਂ ਰਿਹਾ ਹੋਣ ਤੋਂ ਬਾਅਦ ਮੰਡੇਲਾ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਬਣੇ ਅਤੇ ਸਾਲ 1994 ਤੋਂ 1999 ਤੱਕ ਉਹਨਾਂ ਨੇ ਸੱਤਾ ਸੰਭਾਲੀ। ਨੈਲਸਨ ਮੰਡੇਲਾ ਦਾ ਕਹਿਣਾ ਹੈ ਕਿ ਮੇਰੇ ਦੇਸ਼ ਦੇ ਲੋਕ ਪਹਿਲਾਂ ਜੇਲ੍ਹ ਜਾਂਦੇ ਹਨ ਫਿਰ ਰਾਸ਼ਟਰਪਤੀ ਬਣਦੇ ਹਨ। ਨੈਲਸਨ ਮੰਡੇਲਾ ਨੂੰ ਅਫ਼ਰੀਕਾ ਦਾ ਗਾਂਧੀ ਮੰਨਿਆ ਜਾਂਦਾ ਸੀ।

ਉਹਨਾਂ ਦੇ ਵਿਚਾਰ ਹਮੇਸ਼ਾ ਉੱਚੇ ਰਹੇ ਹਨ ਅਤੇ ਉਹਨਾਂ ਨੇ ਕਈਆਂ ਨੂੰ ਸਿੱਧੇ ਰਾਹ ਵੀ ਪਾਇਆ ਹੈ। ਉਹਨਾਂ ਨੂੰ ਸ਼ਾਂਤੀ ਦੇ ਦੂਤ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਮਹਾਤਮਾ ਗਾਂਧੀ ਦੀ ਤਰ੍ਹਾਂ ਅਹਿੰਸਾ ਦੇ ਰਸਤੇ 'ਤੇ ਚੱਲਣ ਵਾਲੇ ਨੈਲਸਨ ਮੰਡੇਲਾ ਨੇ ਮਤਭੇਦ ਦੇ ਖ਼ਿਲਾਫ਼ ਲੜਦੇ ਹੋਏ 27 ਸਾਲ ਜੇਲ੍ਹ ਵਿਚ ਕੱਟੇ ਸਨ। ਮੰਡੇਲਾ ਦੀ ਜਯੰਤੀ ਦੇ ਖ਼ਾਸ ਮੌਕੇ ਤੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ।

 



 

 

ਪ੍ਰਿਯੰਕਾ ਨੇ ਦੱਸਿਆ ਕਿ 'ਮੰਡੇਲਾ ਨੇ ਕਿਹਾ ਸੀ ਕਿ ਮੈਨੂੰ ਰਾਜਨੀਤੀ ਵਿਚ ਹੋਣਾ ਚਾਹੀਦਾ ਹੈ। ਪ੍ਰਿਯੰਕਾ ਨੇ ਕਿਹਾ ਕਿ ਦੁਨੀਆਂ ਨੂੰ ਨੈਲਸਨ ਮੰਡੇਲਾ ਵਰਗੇ ਲੋਕਾਂ ਦੀ ਕਮੀ ਅੱਜ ਵੀ ਮਹਿਸੂਸ ਹੁੰਦੀ ਹੈ। ਉਹਨਾਂ ਦਾ ਜੀਵਨ ਸੱਚ, ਪਿਆਰ ਅਤੇ ਆਜ਼ਾਦੀ ਦੀ ਇਕ ਮਿਸਾਲ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮੇਰੇ ਲਈ ਉਹ ਅੰਕਲ ਨੈਲਸਨ ਸਨ ਜਿਹਨਾਂ ਨੇ ਕਿਸੇ ਹੋਰ ਦੇ ਕਹਿਣ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਨੂੰ ਰਾਜਨੀਤੀ ਵਿਚ ਹੋਣਾ ਚਾਹੀਦਾ ਹੈ। ਉਹ ਹਮੇਸ਼ਾ ਮੇਰੇ ਪ੍ਰੇਰਨਾ ਸ੍ਰੋਤ ਅਤੇ ਮਾਰਗ ਦਰਸ਼ਕ ਬਣੇ ਰਹਿਣਗੇ। ਪ੍ਰਿਯੰਕਾ ਦੇ ਮੁਤਾਬਿਕ ਉਹਨਾਂ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ ਉਹ 2001 ਦੀ ਹੈ ਜਿਸ ਵਿਚ ਉਹਨਾਂ ਦਾ ਬੇਟਾ ਵੀ ਨਜ਼ਰ ਆ ਰਿਹਾ ਹੈ।