ICSE 10th Results: ਪੁਣੇ ਦੀ ਹਰਗੁਣ ਕੌਰ ਮਠਾੜੂ ਨੇ ਦੇਸ਼ ਭਰ ’ਚੋਂ ਹਾਸਲ ਕੀਤਾ ਪਹਿਲਾ ਸਥਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਪਣੀ ਭੈਣ ਦੇ ਜਨਮਦਿਨ 'ਤੇ ਹਰਗੁਣ ਨੂੰ ਆਪਣੀ ਜ਼ਿੰਦਗੀ ਦੀ ਪਹਿਲੀ ਸਭ ਤੋਂ ਵੱਡੀ ਸਫਲਤਾ ਮਿਲੀ ਹੈ।

Hargun Kaur Matharu from Pune is all-India topper


ਨਵੀਂ ਦਿੱਲੀ: ਆਈਸੀਐਸਈ ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ, ਇਸ ਵਿਚ ਪੁਣੇ ਦੀ ਹਰਹੁਣ ਕੌਰ ਮਠਾੜੂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਹਰਗੁਣ ਕੌਰ ਨੇ 99.80% ਅੰਕ ਹਾਸਲ ਕੀਤੇ ਹਨ। ਜਦੋਂ ICSE 10ਵੀਂ ਦਾ ਨਤੀਜਾ ਆਇਆ, ਹਰਗੁਣ ਆਪਣੀ ਛੋਟੀ ਭੈਣ ਦਾ ਨੌਵਾਂ ਜਨਮਦਿਨ ਮਨਾਉਣ ਵਿਚ ਰੁੱਝੀ ਹੋਈ ਸੀ।

Hargun Kaur Matharu from Pune is all-India topper

ਆਪਣੀ ਭੈਣ ਦੇ ਜਨਮਦਿਨ 'ਤੇ ਹਰਗੁਣ ਨੂੰ ਆਪਣੀ ਜ਼ਿੰਦਗੀ ਦੀ ਪਹਿਲੀ ਸਭ ਤੋਂ ਵੱਡੀ ਸਫਲਤਾ ਮਿਲੀ ਹੈ। ICSE ਵਿਚ ਟਾਪ ਕਰਨਾ ਉਸ ਲਈ ਆਸਾਨ ਨਹੀਂ ਸੀ। ਇਸ ਵਾਰ 110 ਵਿਦਿਆਰਥੀ ICSE ਵਿਚ ਚੋਟੀ ਦੀਆਂ 3 ਪੁਜ਼ੀਸ਼ਨਾਂ ਲਈ ਮੁਕਾਬਲੇ ਵਿਚ ਸਨ, ਜਿਨ੍ਹਾਂ 'ਚੋਂ ਸਭ ਤੋਂ ਵੱਧ 110 'ਚੋਂ 37 ਟਾਪਰ ਮਹਾਰਾਸ਼ਟਰ ਦੇ ਹਨ। ਹਰਗੁਣ ਕੌਰ ਮਠਾੜੂ ਨੇ 110 ਵਿਦਿਆਰਥੀਆਂ ਨੂੰ ਪਿੱਛੇ ਛੱਡ ਕੇ ਆਪਣਾ ਝੰਡਾ ਬੁਲੰਦ ਕੀਤਾ ਹੈ।

Results

ਪੁਣੇ ਦੇ ਸੇਂਟ ਮੈਰੀ ਸਕੂਲ ਦੀ ਵਿਦਿਆਰਥਣ ਹਰਗੁਣ ਕੌਰ ਮਠਾੜੂ ਸਾਲ 2022 ਲਈ ICSE 10ਵੀਂ ਦੀ ਟਾਪਰ ਹੈ। ਉੱਤਰ ਪ੍ਰਦੇਸ਼ ਦੇ ਤਿੰਨ ਹੋਰ ਵਿਦਿਆਰਥੀਆਂ ਦੇ ਨਾਲ ਚੋਟੀ ਦੇ ਸਥਾਨ 'ਤੇ ਹੋਣ ਦੇ ਬਾਵਜੂਦ, ਉਹ ਸਾਰਿਆਂ ਨੂੰ ਪਿੱਛੇ ਛੱਡ ਕੇ ਚੋਟੀ 'ਤੇ ਆਈ ਹੈ। ਹਰਗੁਣ ਨੇ ਦੱਸਿਆ ਕਿ ਉਹ ਰੋਬੋਟਿਕਸ 'ਚ ਦਿਲਚਸਪੀ ਰੱਖਦੀ ਹੈ ਅਤੇ ਉਹ ਅੱਗੇ ਕੋਡਿੰਗ ਦਾ ਅਧਿਐਨ ਕਰਨਾ ਚਾਹੁੰਦੀ ਹੈ। ਇਸ ਲਈ ਉਹ JEE ਲਈ ਤਿਆਰੀ ਕਰੇਗੀ। ਹਰਗੁਣ ਦੇ ਮਾਤਾ-ਪਿਤਾ ਵੀ ਬਹੁਤ ਖੁਸ਼ ਹਨ, ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਆਪਣੀ ਧੀ ’ਤੇ ਮਾਣ ਹੈ।