ਉਮਰ ਖਾਲਿਦ 'ਤੇ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਨੌਜਵਾਨਾਂ ਨੇ ਨਹੀਂ ਕੀਤਾ ਸਰੈਂਡਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਦਿਆਰਥੀ ਨੇਤਾ ਉਮਰ ਖਾਲਿਦ 'ਤੇ ਹਮਲਾ ਕਰਨ ਦੇ ਮਾਮਲੇ ਵਿਚ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦੋ ਨੌਜਵਾਨਾਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਵੀਡੀਓ...

Umar Khalid attackers fail to surrender

ਨਵੀਂ ਦਿੱਲੀ : ਵਿਦਿਆਰਥੀ ਨੇਤਾ ਉਮਰ ਖਾਲਿਦ 'ਤੇ ਹਮਲਾ ਕਰਨ ਦੇ ਮਾਮਲੇ ਵਿਚ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦੋ ਨੌਜਵਾਨਾਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਵੀਡੀਓ ਸੋਸ਼ਲ ਮੀਡੀਆ ਵਿਚ ਵਾਇਰਲ ਹੁੰਦੇ ਹੀ ਪੁਲਿਸ ਉਨ੍ਹਾਂ ਦੀ ਤਲਾਸ਼ ਵਿਚ ਲੱਗੀ ਹੋਈ ਹੈ। ਦੋਹਾਂ ਨੌਜਵਾਨਾਂ ਨੇ ਸ਼ੁਕਰਵਾਰ ਨੂੰ ਲੁਧਿਆਣਾ ਵਿਚ ਸਰੈਂਡਰ ਕਰਨ ਦੀ ਗੱਲ ਕਹੀ ਸੀ ਪਰ ਨਹੀਂ ਕੀਤਾ। ਬੁੱਧਵਾਰ ਸ਼ਾਮ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ, ਜਿਸ ਵਿਚ ਦੋ ਨੌਜਵਾਨਾਂ ਨੇ ਅਪਣਾ ਨਾਮ ਨਵੀਨ ਦਿਆਲ ਅਤੇ ਦਰਵੇਸ਼ ਦੱਸਿਆ।

ਦੋਹੇਂ ਝੱਜਰ ਦੇ ਮੰਡੋਤੀ ਪਿੰਡ ਦੇ ਰਹਿਣ ਵਾਲੇ ਹਨ। ਅਪਣਾ ਪੂਰੀ ਜਾਣ ਪਛਾਣ ਦਿੰਦੇ ਹੋਏ ਉਮਰ ਖਾਲਿਦ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ। ਵੀਡੀਓ ਮਿਲਦੇ ਹੀ ਦਿੱਲੀ ਪੁਲਿਸ ਚੁਕੰਨੀ ਹੋ ਗਈ ਅਤੇ ਆਨਨ - ਫਾਨਨ ਵਿਚ ਇਕ ਟੀਮ ਨੇ ਤੁਰਤ ਹਰਿਆਣਾ ਪੁਲਿਸ ਨਾਲ ਸੰਪਰਕ ਕੀਤਾ। ਦਿੱਲੀ ਪੁਲਿਸ ਦੀ ਦੋ ਟੀਮਾਂ ਹਰਿਆਣਾ ਪਹੁੰਚੀ। ਹਾਲਾਂਕਿ, ਪੁਲਿਸ ਨੂੰ ਦੋਹੇਂ ਨੌਜਵਾਨ ਘਰ ਤੋਂ ਗਾਇਬ ਮਿਲੇ। ਦੋਹਾਂ ਨੇ ਵੀਡੀਓ ਵਿਚ ਇਹ ਵੀ ਕਿਹਾ ਸੀ ਦੀ ਉਹ ਦੋਨੇਂ ਪੰਜਾਬ ਵਿਚ ਲੁਧਿਆਣਾ ਦੇ ਸਰਾਬਾ ਪਿੰਡ ਵਿਚ ਸਰੈਂਡਰ ਕਰਣਗੇ। ਇਸ ਦੇ ਮੱਦੇਨਜ਼ਰ ਪੁਲਿਸ ਦੀ ਇਕ ਟੀਮ ਪਿੰਡ ਵਿਚ ਤੈਨਾਤ ਸੀ ਪਰ ਦੋਹੇਂ ਨੌਜਵਾਨ ਉਥੇ ਨਹੀਂ ਪੁੱਜੇ।

ਹੁਣ ਪੁਲਿਸ ਉਨ੍ਹਾਂ ਦੀ ਤਲਾਸ਼ ਵਿਚ ਲੱਗੀ ਹੋਈ ਹੈ। ਉਥੇ ਹੀ ਨਵੀਨ ਦੀ ਭੈਣ ਨੇ ਦੱਸਿਆ ਕਿ ਉਸ ਦਾ ਭਰਾ ਤੀਜ ਦੇ ਦਿਨ ਤੋਂ ਘਰ ਤੋਂ ਗਾਇਬ ਹੈ। ਘਰਵਾਲਿਆਂ ਨੇ ਦੱਸਿਆ ਦੀ ਨਵੀਨ ਗਊ ਰਖਿਅਕ ਹੈ। ਉਹ ਗਊਆਂ ਦੀ ਸੇਵਾ ਕਰਦਾ ਸੀ ਅਤੇ ਇਸ ਦੇ ਲਈ ਉਸ ਨੇ ਅਪਣੀ ਸੰਸਥਾ ਬਣਾ ਰੱਖੀ ਹੈ। ਹਮਲੇ ਦੀ ਜਾਂਚ ਫਿਲਹਾਲ ਦਿੱਲੀ ਪੁਲਿਸ ਦੀ ਸਪੇਸ਼ਲ ਸੈਲ ਕਰ ਰਹੀ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਵੀਡੀਓ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਪੈਸ਼ਲ ਸੈਲ ਦੇ ਵੱਡੇ ਅਧਿਕਾਰੀ ਦਾ ਕਹਿਣਾ ਹੈ ਕਿ 5 ਟੀਮ ਹਰਿਆਣਾ, ਪੰਜਾਬ ਅਤੇ ਯੂਪੀ ਵਿਚ ਮੁੰਡਿਆਂ ਦੀ ਤਲਾਸ਼ ਕਰ ਰਹੀ ਹੈ।

ਨਾਲ ਹੀ ਸਪੈਸ਼ਲ ਸੈਲ ਦਾ ਕਹਿਣਾ ਹੈ ਕਿ ਵੀਡੀਓ ਵਿਚ ਖੁਦ ਨੂੰ ਹਮਲਾਵਰ ਦੱਸਣ ਵਾਲਿਆਂ ਤੋਂ ਪੁੱਛਗਿਛ ਕੀਤੀ ਜਾਵੇਗੀ। ਫਿਲਹਾਲ ਦੋਹੇਂ ਹੀ ਇਸ ਮਾਮਲੇ ਵਿਚ ਆਰੋਪੀ ਨਹੀਂ ਹਨ। ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ। ਦੱਸ ਦਈਏ ਕਿ 13 ਅਗਸਤ ਨੂੰ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਵਿਦਿਆਰਥੀ ਨੇਤਾ ਉਮਰ ਖਾਲਿਦ 'ਤੇ ਹਮਲਾ ਕੀਤਾ ਗਿਆ ਸੀ। ਦਿੱਲੀ ਦੇ ਕਾਂਸਟਿਟਿਊਸ਼ਨ ਕਲੱਬ ਦੇ ਨੇੜੇ ਹੋਏ ਹਮਲੇ ਦੀ ਕੋਸ਼ਿਸ਼ ਵਿਚ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਪਹੁੰਚਿਆ।