ਉੱਤਰਕਾਸ਼ੀ ਵਿਚ ਬੱਦਲ ਫਟਣ ਨਾਲ ਭਾਰੀ ਤਬਾਹੀ, ਜਾਨ ਬਚਾਉਣ ਲਈ ਜੰਗਲਾਂ ਵੱਲ ਭੱਜੇ ਲੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਰਾਕੋਟ ਵਿਚ ਬੱਦਲ ਫਟਣ ਕਾਰਨ ਇੱਕ ਘਰ ਦੇ ਤਬਾਹ ਹੋਣ ਦੀ ਖ਼ਬਰ ਮਿਲੀ ਹੈ

cloud burst in uttar kashi two people swept away

ਦੇਹਰਾਦੂਨ: ਉੱਤਰਕਾਸ਼ੀ ਵਿਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਣ ਦੀ ਸੰਭਾਵਨਾ ਹੈ। ਲੋਕ ਆਪਣੀ ਜਾਨ ਬਚਾਉਣ ਲਈ ਜੰਗਲ ਵੱਲ ਭੱਜੇ। ਆਰਾਕੋਟ, ਮਕੋੜੀ ਅਤੇ ਟੀਕੋਚੀ ਨੂੰ ਵੱਡਾ ਨੁਕਸਾਨ ਹੋਇਆ। ਆਰਾਕੋਟ ਵਿਚ ਬੱਦਲ ਫਟਣ ਕਾਰਨ ਇੱਕ ਘਰ ਦੇ ਤਬਾਹ ਹੋਣ ਦੀ ਖ਼ਬਰ ਮਿਲੀ ਹੈ। ਘਰ ਵਿਚ ਮੌਜੂਦ ਦੋ ਵਿਅਕਤੀਆਂ ਦੇ ਵੀ ਪਾਣੀ ਵਿਚ ਵਹਿਣ ਦੀ ਖ਼ਬਰ ਸਾਹਮਣੇ ਆਈ ਹੈ।

ਤਿੰਨੋਂ ਹੀ ਪਿੰਡ ਹਿਮਾਚਲ ਨਾਲ ਜੁੜੇ ਹੋਏ ਹਨ। ਤਿੰਨਾਂ ਪਿੰਡਾਂ ਨੂੰ ਜੋੜਨ ਵਾਲੀ ਸੜਕ ਵੀ ਬੱਦਲ ਫਟਣ ਕਾਰਨ ਦਬ ਗਈ ਹੈ। ਐਸ ਪੀ ਉੱਤਰਕਾਸ਼ੀ ਪੰਕਜ ਭੱਟ ਨੇ ਜਾਣਕਾਰੀ ਦਿੱਤੀ ਕਿ ਆਫ਼ਤ ਪ੍ਰਬੰਧਨ ਟੀਮਾਂ ਇਸ ਇਲਾਕੇ ਵੱਲ ਰਵਾਨਾ ਹੋ ਚੁੱਕੀਆਂ ਹਨ। ਪ੍ਰਸ਼ਾਸ਼ਨ ਕਾਰਨ ਭਾਰੀ ਬਾਰਿਸ਼ ਕਾਰਨ ਹੁਣ ਤੱਕ 5 ਲੋਕ ਲਾਪਤਾ ਹਨ। ਐਸਡੀਆਰਐਫ਼ ਨੇ ਮਕੋੜੀ ਵਿਚ ਇਕ ਮਹਿਲਾ ਦੇ ਮਲਬੇ ਹੇਠ ਦਬੇ ਹੋਣ ਦੀ ਪੁਸ਼ਟੀ ਕੀਤੀ ਹੈ।

ਬੱਦਲ ਫਟਣ ਤੋਂ ਬਾਅਦ ਉੱਤਰਕਾਸ਼ੀ ਦੇ ਟਿਕੋਚੀ ਵਿਚ 5 ਲੋਕ ਲਾਪਤਾ ਹਨ। ਡੀਐਮ ਉੱਤਰਕਾਸ਼ੀ ਆਸ਼ੀਸ਼ ਚੌਹਾਨ ਖ਼ੁਦ ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਲਈ ਰਵਾਨਾ ਹੋਏ ਹਨ। ਦੱਸ ਦਈਏ ਕਿ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦਾ ਚਮੇਲੀ ਦਾ ਦੌਰਾ ਰਦ ਹੋ ਗਿਆ ਹੈ। ਉਹਨਾਂ ਨੇ ਹੜ੍ਹ ਨਾਲ ਪ੍ਰਭਾਵਿਚ ਆਸ-ਪਾਸ ਦੇ ਖੇਤਰਾਂ ਵਿਚ ਦੌਰੇ ਲਈ ਜਾਣਾ ਸੀ ਪਰ ਮੌਸਮ ਖ਼ਰਾਬ ਹੋਣ ਨਾਲ ਉਹਨਾਂ ਦਾ ਦੌਰਾ ਰੱਦ ਹੋ ਗਿਆ।