ਗਰੀਬ ਪਿਓ ਲਈ ਫਰਿਸ਼ਤਾ ਬਣਿਆ ਸੋਨੂੰ ਸੂਦ, ਧੀਆਂ ਨੂੰ ਪੜ੍ਹਾਉਣ ਦੀ ਚੁੱਕੀ ਜ਼ਿੰਮੇਵਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਜਿਸ ਤਰ੍ਹਾਂ ਸੋਨੂੰ ਸੂਦ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਇਹ ਕਾਫ਼ੀ ਸ਼ਲਾਘਾਯੋਗ ਸੀ।

Sonu Sood

ਨਵੀਂ ਦਿੱਲੀ: ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਜਿਸ ਤਰ੍ਹਾਂ ਸੋਨੂੰ ਸੂਦ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਇਹ ਕਾਫ਼ੀ ਸ਼ਲਾਘਾਯੋਗ ਸੀ। ਸੋਨੂੰ ਸੂਦ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਮਦਦ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। ਹਾਲ ਹੀ ਵਿਚ ਸੋਨੂੰ ਸੂਦ ਨੇ ਦੋ ਬੱਚੀਆਂ ਦਾ ਸਕੂਲ ਵਿਚ ਦਾਖਲਾ ਕਰਵਾਇਆ ਹੈ।

ਦਰਅਸਲ ਬੀਤੇ ਦਿਨ ਇਕ ਵਿਅਕਤੀ ਨੇ ਅਪਣੀਆਂ ਬੱਚੀਆਂ ਦੀ ਪੜ੍ਹਾਈ ਨੂੰ ਲੈ ਕੇ ਸੋਨੂੰ ਸੂਦ ਨੂੰ ਮਦਦ ਦੀ ਗੁਹਾਰ ਲਗਾਈ ਸੀ। ਵਿਅਕਤੀ ਨੇ ਅਪਣੀਆਂ ਬੱਚੀਆਂ ਦਾ ਵੀਡੀਓ ਸ਼ੇਅਰ ਕੀਤਾ। ਇਸ ਵੀਡੀਓ ਵਿਚ ਦੋਵੇਂ ਬੱਚੀਆਂ ਹੱਥ ਜੋੜ ਕੇ ਅਦਾਕਾਰ ਨੂੰ ਕਹਿ ਰਹੀਆਂ ਹਨ, ‘ਸਰ ਮਦਦ ਕਰੋ ਸਰ’।

 

ਟਵਿਟਰ 'ਤੇ ਵੀਡੀਓ ਸ਼ੇਅਰ ਕਰਦਿਆਂ ਵਿਅਕਤੀ ਨੇ ਲਿਖਿਆ, ‘ਮੇਰਾ ਨਾਮ ਮੁਹੰਮਦ ਸ਼ਾਨੂ ਹੈ। ਮੈਂ ਬਹੁਤ ਹੀ ਗਰੀਬ ਪਰਿਵਾਰ ਤੋਂ ਹਾਂ। ਮੇਰੇ ਘਰ ਦੇ ਹਾਲਾਤ ਬਹੁਤ ਖ਼ਰਾਬ ਹਨ। ਮੇਰੀਆਂ ਦੋਵੇਂ ਬੱਚੀਆਂ ਦੀ ਫੀਸ ਭਰਨੀ ਹੈ। ਕ੍ਰਿਪਾ ਮੇਰੀ ਮਦਦ ਕਰੋ ਸਰ’। ਸੋਨੂੰ ਸੂਦ ਨੇ ਮੁਹੰਮਦ ਸ਼ਾਨੂ ਦੇ ਇਸ ਵੀਡੀਓ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ, ‘ਤੁਹਾਡੀਆਂ ਦੋਵੇਂ ਧੀਆਂ ਦਾ ਸਕੂਲ ਵਿਚ ਦਾਖਲਾ ਕਰਵਾ ਦਿੱਤਾ ਹੈ। ਬੇਟੀ ਬਚਾਓ, ਬੇਟੀ ਪੜ੍ਹਾਓ’।

ਸੋਨੂੰ ਸੂਦ ਦਾ ਇਹ ਟਵੀਟ ਖ਼ੂਬ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ‘ਤੇ ਅਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦਈਏ ਕਿ ਕੋਰੋਨਾ ਕਾਲ ਵਿਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਤੋਂ ਬਾਅਦ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਦੀ ਮਦਦ ਕੀਤੀ ਹੈ। ਇਸ ਦੇ ਲਈ ਹਰ ਕੋਈ ਸੋਨੂੰ ਸੂਦ ਦੀ ਤਾਰੀਫ਼ ਕਰ ਰਿਹਾ ਹੈ।