ਭਾਜਪਾ ਆਗੂ ਦਾ ਬਿਆਨ, 'ਜਿਨ੍ਹਾਂ ਨੂੰ ਭਾਰਤ ਵਿਚ ਡਰ ਲੱਗਦਾ ਹੈ, ਉਹ ਅਫ਼ਗਾਨਿਸਤਾਨ ਚਲੇ ਜਾਣ'

ਏਜੰਸੀ

ਖ਼ਬਰਾਂ, ਰਾਸ਼ਟਰੀ

ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦੌਰਾਨ ਬਿਹਾਰ ਦੇ ਭਾਜਪਾ ਵਿਧਾਇਕ ਹਰਿਭੂਸ਼ਣ ਠਾਕੁਰ ਨੇ ਵਿਵਾਦਤ ਬਿਆਨ ਦਿੱਤਾ ਹੈ।

Bjp Mla Haribhushan Thakur Controversial Statement

ਪਟਨਾ: ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦੌਰਾਨ ਬਿਹਾਰ ਦੇ ਭਾਜਪਾ ਵਿਧਾਇਕ ਹਰਿਭੂਸ਼ਣ ਠਾਕੁਰ (BJP MLA Haribhushan Thakur​) ਨੇ ਵਿਵਾਦਤ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ, ‘ਜਿਨ੍ਹਾਂ ਨੂੰ ਭਾਰਤ ਵਿਚ ਡਰ ਲੱਗਦਾ ਹੈ, ਉਹ ਅਫ਼ਗਾਨਿਸਤਾਨ ਚਲੇ ਜਾਣ, ਉੱਥੇ ਪੈਟਰੋਲ-ਡੀਜ਼ਲ ਵੀ ਸਸਤਾ ਹੈ’। ਭਾਜਪਾ ਵਿਧਾਇਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਫ਼ਗਾਨਿਸਤਾਨ ਦੇ ਹਾਲਾਤ ਨਾਲ ਭਾਰਤ ਉੱਤੇ ਕੋਈ ਅਸਰ ਨਹੀਂ ਪਵੇਗਾ ਪਰ ਜਿਨ੍ਹਾਂ ਨੂੰ ਭਾਰਤ ਵਿਚ ਡਰ ਲੱਗ ਰਿਹਾ , ਉਹ ਅਫ਼ਗਾਨਿਸਤਾਨ ਚਲੇ ਜਾਣ।

ਹੋਰ ਪੜ੍ਹੋ: ਅਫ਼ਗਾਨਿਸਤਾਨ ਛੱਡ ਕੇ ਗਏ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਯੂਏਈ ਨੇ ਦਿੱਤੀ ਸ਼ਰਨ

ਉਹਨਾਂ ਕਿਹਾ ਕਿ ਉੱਥੇ ਜਾ ਕੇ ਭਾਰਤ ਦੀਆਂ ਖੂਬੀਆਂ ਬਾਰੇ ਪਤਾ ਚੱਲੇਗਾ। ਉਹਨਾਂ ਕਿਹਾ ਕਿ ਜੰਗਲ ਵਿਚ ਵੀ ਕਾਨੂੰਨ ਹੁੰਦਾ ਹੈ ਪਰ ਅਫ਼ਗਾਨਿਸਤਾਨ ਵਿਚ ਕਿਸ ਤਰ੍ਹਾਂ ਦਾ ਕਾਨੂੰਨ ਹੋ ਗਿਆ ਹੈ, ਜਿੱਥੇ ਨਾ ਤਾਂ ਔਰਤਾਂ ਨੂੰ ਅਧਿਕਾਰ ਹੈ ਤੇ ਨਾ ਸ਼ਾਂਤੀ। ਲੋਕਾਂ ਵਿਚ ਹਫੜਾ-ਦਫੜੀ ਹੈ। ਲੋਕਾਂ ਨੂੰ ਦੇਸ਼ ਛੱਡ ਕੇ ਭੱਜਣਾ ਪੈ ਰਿਹਾ ਹੈ।

ਹੋਰ ਪੜ੍ਹੋ: ਕੇਂਦਰ ਸਰਕਾਰ ਨੇ ਪਾਮ ਤੇਲ ਮਿਸ਼ਨ ਨੂੰ ਦਿੱਤੀ ਮਨਜ਼ੂਰੀ, ਖਰਚ ਹੋਣਗੇ 11040 ਹਜ਼ਾਰ ਕਰੋੜ ਰੁਪਏ

ਜਨਤਾ ਦਲ ਯੂਨਾਈਟ਼ਡ ਦੇ ਨੇਤਾ ਗੁਲਾਮ ਰਸੂਲ ਬਲਿਯਾਵੀ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਭਾਰਤ ਲਿਆਉਣ ਦੇ ਬਿਆਨ ’ਤੇ ਭਾਜਪਾ ਵਿਧਾਇਕ ਨੇ ਕਿਹਾ ਕਿ ਧਰਮ ਦੇ ਨਾਂਅ ’ਤੇ ਦੇਸ਼ ਵੰਡਿਆ ਗਿਆ। ਜੇਕਰ ਭਾਰਤ ਦੇ ਲੋਕ ਨਹੀਂ ਸੰਭਲੇ ਤਾਂ ਭਾਰਤ ਵੀ ਅਫ਼ਗਾਨਿਸਤਾਨ ਅਤੇ ਤਾਲਿਬਾਨ ਬਣੇਗਾ। ਵਿਧਾਇਕ ਨੇ ਕਿਹਾ ਕਿ ਭਾਰਤ ਦੇ ਸਾਰੇ ਦੇਸ਼ਵਾਸੀਆਂ ਨੂੰ ਅਪੀਲ ਹੈ ਕਿ ਉਹ ਅਫ਼ਗਾਨਿਸਤਾਨ ਨੂੰ ਦੇਖਣ ਅਤੇ ਕੁਝ ਸਿੱਖਣ।