ਪਾਕਿਸਤਾਨ 'ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਨ ਦੀ ਘਟਨਾ 'ਤੇ ਭਾਜਪਾ ਆਗੂ ਨੇ ਦਿੱਤਾ ਇਹ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਹੌਰ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਨ ’ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ।

Vandalism of Maharaja Ranjit Singh statue

ਲੁਧਿਆਣਾ - ਲਾਹੌਰ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਨ’ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਇਸ ਸਬੰਧ ’ਚ ਬੋਲਦੇ ਹੋਏ ਤਰੁਣ ਚੁੱਘ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਸਗੋਂ ਤਿੰਨ ਵਾਰ ਹੋ ਚੁੱਕਾ ਹੈ। ਅਜਿਹਾ ਕਰਨ ਵਾਲਿਆਂ ਨੂੰ ਜੇਕਰ ਪਹਿਲਾਂ ਸਜ਼ਾ ਦੇ ਦਿੱਤੀ ਗਈ ਹੁੰਦੀ ਤਾਂ ਅੱਜ ਮੁੜ ਅਜਿਹਾ ਨਹੀਂ ਹੋਣਾ ਸੀ। ਇਸ ਸਬੰਧ ’ਚ ਸਾਡੀ ਰਾਜ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕੀਤੀ ਗਈ। 

ਹੋਰ ਪੜ੍ਹੋ: ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣਾ ਮੰਦਭਾਗਾ-  ਭਾਰਤੀ ਵਿਦੇਸ਼ ਮੰਤਰਾਲੇ

ਉਨ੍ਹਾਂ ਨੇ ਕਿਹਾ ਕਿ ਜਿਸ ਮਹਾਰਾਜਾ ਦੇ ਰਾਜ ’ਚ ਸਾਰੇ ਧਰਮਾਂ ਦੇ ਲੋਕ ਸੁਰੱਖਿਅਤ ਸਨ, ਅੱਜ ਉਨ੍ਹਾਂ ਦੇ ਹੀ ਬੁੱਤ ਨੂੰ ਤੋੜ ਦੇਣ ਦਾ ਜੋ ਕੰਮ ਕੀਤਾ ਗਿਆ ਹੈ, ਉਸ ਦੀ ਅਸੀਂ ਨਿੰਦਾ ਕਰਦੇ ਹਾਂ। ਅਫਗਾਨਿਸਤਾਨ ਦੇ ਮੁੱਦੇ 'ਤੇ ਬੋਲਦੇ ਹੋਏ ਤਰੁਣ ਚੁੱਘ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਸ ਸਾਰੀ ਘਟਨਾ ’ਤੇ ਆਪਣੀ ਨਜ਼ਰ ਰੱਖੀ ਹੋਈ ਹੈ। ਇਸ ਸਬੰਧ ’ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਾਡੇ ਸਾਰੇ ਭੈਣ-ਭਰਾਵਾਂ ਨੂੰ ਉਸ ਥਾਂ ਤੋਂ ਸੁਰੱਖਿਅਤ ਵਾਪਸ ਲਿਆਂਦਾ ਜਾਵੇਗਾ।

ਹੋਰ ਪੜ੍ਹੋ: ਕਸ਼ਮੀਰ ਵਿਚ ਇਕ ਹੋਰ ਭਾਜਪਾ ਨੇਤਾ ਦੀ ਹੱਤਿਆ, ਇਕ ਹਫ਼ਤੇ ਵਿਚ ਅਜਿਹੀ ਦੂਜੀ ਵਾਰਦਾਤ

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਬੁੱਤ ਤੋੜਨ ਵਾਲੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐੱਲ.ਪੀ.) ਦੀ ਇਕ ਰਾਜਨੀਤਿਕ ਪਾਰਟੀ ਹੈ। ਇਸ ਮੂਰਤੀ ’ਤੇ ਕੀਤਾ ਗਿਆ ਇਹ ਤੀਜਾ ਹਮਲਾ ਹੈ। 9 ਫੁੱਟ ਦੀ ਮੂਰਤੀ ਦਾ ਲਾਹੌਰ ਕਿਲ੍ਹੇ ਵਿਚ ਜੂਨ 2019 ਵਿੱਚ ਮਹਾਰਾਜਾ ਦੀ 180ਵੀਂ ਬਰਸੀ ਮੌਕੇ ਉਦਘਾਟਨ ਕੀਤਾ ਗਿਆ ਸੀ। ਇਸ ਬੁੱਤ ਵਿੱਚ ਰਣਜੀਤ ਸਿੰਘ ਨੂੰ ਘੋੜੇ 'ਤੇ ਬੈਠੇ, ਹੱਥ ਵਿਚ ਤਲਵਾਰ ਅਤੇ ਸਿੱਖ ਪਹਿਰਾਵੇ ਵਿਚ ਦਿਖਾਇਆ ਗਿਆ ਹੈ।