ਫ਼ਿਰੋਜ਼ਾਬਾਦ 'ਚ ਵਾਪਰਿਆ ਭਿਆਨਕ ਹਾਦਸਾ, ਡਿਵਾਈਡਰ ਨਾਲ ਟਕਰਾਈ ਮਿੰਨੀ ਬੱਸ, ਦੋ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

24 ਲੋਕ ਜ਼ਖਮੀ

Mini bus collides with divider in Firozabad

 

ਫ਼ਿਰੋਜ਼ਾਬਾਦ: ਅਸਾਮ ਤੋਂ ਦਿੱਲੀ ( Delhi)  ਜਾ ਰਹੀ ਇੱਕ ਮਿੰਨੀ ਬੱਸ ਬੁੱਧਵਾਰ ਸਵੇਰੇ ਜ਼ਿਲ੍ਹੇ ਦੇ ਲਖਨਊ-ਆਗਰਾ ਐਕਸਪ੍ਰੈਸਵੇਅ ਉੱਤੇ ਡਿਵਾਈਡਰ (Mini bus collides with divider in Firozabad) ਨਾਲ ਟਕਰਾ ਗਈ।  ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 24 ਹੋਰ ਜ਼ਖਮੀ ਹੋ ਗਏ।

 

 

ਪੁਲਿਸ ਦੇ ਅਨੁਸਾਰ, ਬੱਸ ਡਰਾਈਵਰ  (Mini bus collides with divider in Firozabad) ਅਤੇ ਇੱਕ ਮਹਿਲਾ ਯਾਤਰੀ ਦੀ ਮੌਤ ਹੋ ਗਈ ਜਦੋਂ ਕਿ 24 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ 12 ਯਾਤਰੀਆਂ ਨੂੰ ਪੀਜੀਆਈ ਸੈਫਈ ਵਿੱਚ ਦਾਖਲ ਕਰਵਾਇਆ ਗਿਆ ਹੈ। ਬਾਕੀ ਜ਼ਖਮੀਆਂ ਨੂੰ ਮਾਮੂਲੀ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

 

 

ਹਾਦਸੇ ਬਾਰੇ ਪੁਲਿਸ ਸੁਪਰਡੈਂਟ ਅਖਿਲੇਸ਼ ਨਰਾਇਣ ਨੇ ਕਿਹਾ, “ਅਸਾਮ ਤੋਂ ਮਜ਼ਦੂਰਾਂ ਨੂੰ ਲੈ ਕੇ ਇੱਕ ਮਿੰਨੀ ਬੱਸ (Mini bus collides with divider in Firozabad)ਦਿੱਲੀ ਜਾ ਰਹੀ ਸੀ ਜਿਸ ਵਿੱਚ 35 ਮਜ਼ਦੂਰ ਸਵਾਰ ਸਨ। ਇਹ ਲੋਕ ਦਿੱਲੀ ( Delhi) ਦੀ ਇੱਕ ਸਫਾਈ ਕੰਪਨੀ ਵਿੱਚ ਸਫਾਈ ਕਰਮਚਾਰੀ ਵਜੋਂ ਕੰਮ ਕਰਨ ਜਾ ਰਹੇ ਸਨ।

 

 

 

ਇਹ ਵੀ ਪੜ੍ਹੋ:  ਅਮਰੀਕਾ ਨੇ ਅਫਗਾਨ ਫੌਜ 'ਤੇ ਖਰਚੇ 6.17 ਲੱਖ ਕਰੋੜ ਪਰ ਫੌਜ ਨੇ ਬਿਨਾਂ ਲੜਾਈ ਲੜੇ ਕੀਤਾ ਆਤਮ ਸਮਰਪਣ

 

ਜਦੋਂ ਬੱਸ ਫਿਰੋਜ਼ਾਬਾਦ ਜ਼ਿਲੇ ਦੇ ਨਸੀਰਪੁਰ ਥਾਣਾ ਖੇਤਰ ਦੇ ਨੇੜੇ ਪਹੁੰਚੀ ਤਾਂ ਬੱਸ ਚਾਲਕ  ਨੂੰ ਨੀਂਦ ਆ ਗਈ ਜਿਸ ਕਾਰਨ ਉਹ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿਵਾਈਡਰ (Mini bus collides with divider in Firozabad)ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਇੱਕ ਅਣਪਛਾਤੀ ਮਹਿਲਾ ਯਾਤਰੀ ਦੀ ਮੌਤ ਹੋ ਗਈ ਜਦੋਂ ਕਿ ਬੱਸ ਚਾਲਕ ਮੁਹੰਮਦ ਰਿਆਜ਼ ਪਾਤਰਾ ਮਕਬੂਲ ਵਾਸੀ ਭਾਗਲਪੁਰ ਬਿਹਾਰ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋ:  ਸੰਤੁਲਨ ਵਿਗੜਨ ਕਾਰਨ ਸੈਂਟਰੋ ਕਾਰ ਨਹਿਰ ਵਿਚ ਡਿੱਗੀ