ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ 'ਚ ਸਿਖਰ 'ਤੇ ਦਿੱਲੀ, ਦੂਜੇ ਨੰਬਰ ’ਤੇ ਕੋਲਕਾਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

2010 ਤੋਂ 2019 ਤੱਕ ਪੀਐਮ 2.5 ਵਿਚ ਸਭ ਤੋਂ ਜ਼ਿਆਦਾ ਵਾਧੇ ਵਾਲੇ 20 ਸ਼ਹਿਰਾਂ ਵਿਚੋਂ 18 ਸ਼ਹਿਰ ਭਾਰਤ ਦੇ ਹਨ।

Delhi tops list of world’s most polluted cities

 

ਨਵੀਂ ਦਿੱਲੀ: ਦੁਨੀਆ ਦੇ 7000 ਸ਼ਹਿਰਾਂ ’ਚ ਰਾਜਧਾਨੀ ਦਿੱਲੀ ਦੀ ਹਵਾ ਸਭ ਤੋਂ ਵੱਧ ਜ਼ਹਿਰੀਲੀ ਹੈ। ਇਸ ਮਾਮਲੇ ਵਿਚ ਕੋਲਕਾਤਾ ਦੂਜੇ ਸਥਾਨ ’ਤੇ ਹੈ। ਅਮਰੀਕਾ ਸਥਿਤ ਖੋਜ ਸੰਸਥਾ ਹੈਲਥ ਇਫੈਕਟਸ ਇੰਸਟੀਚਿਊਟ (HEI) ਨੇ ਆਪਣੀ ਰਿਪੋਰਟ 'ਚ ਇਹ ਖੁਲਾਸਾ ਕੀਤਾ ਹੈ। HEI ਨੇ ਦੁਨੀਆ ਭਰ ਦੇ 7,000 ਤੋਂ ਵੱਧ ਸ਼ਹਿਰਾਂ ਦੇ ਅਧਿਐਨ ਤੋਂ ਬਾਅਦ ਬੁੱਧਵਾਰ ਨੂੰ ਆਪਣੀ ਰਿਪੋਰਟ ਜਾਰੀ ਕੀਤੀ। ਇਹ ਖੁਲਾਸੇ ਹਵਾ ਪ੍ਰਦੂਸ਼ਣ ਅਤੇ ਵਿਸ਼ਵ ਸਿਹਤ ਪ੍ਰਭਾਵਾਂ ਦੇ ਵਿਆਪਕ ਅਤੇ ਵਿਸਤ੍ਰਿਤ ਵਿਸ਼ਲੇਸ਼ਣ ਦੇ ਆਧਾਰ 'ਤੇ ਕੀਤੇ ਗਏ ਹਨ। ਇਸ ਰਿਪੋਰਟ ਅਨੁਸਾਰ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿਚ ਦਿੱਲੀ ਵਿਚ ਪੀਐਮ 2.5 ਦਾ ਔਸਤ ਪੱਧਰ ਸਭ ਤੋਂ ਵੱਧ ਹੈ।  

pollution

'ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਅਤੇ ਸਿਹਤ' ਸਿਰਲੇਖ ਵਾਲੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਭਰ ਦੇ 7,239 ਸ਼ਹਿਰਾਂ ਵਿਚ 2019 ਵਿਚ ਪੀਐਮ 2.5 ਪ੍ਰਦੂਸ਼ਣ ਕਾਰਨ 1.7 ਮਿਲੀਅਨ ਮੌਤਾਂ ਹੋਈਆਂ। ਇਸ ਤੋਂ ਇਲਾਵਾ ਸਿਹਤ 'ਤੇ ਇਸ ਦਾ ਸਭ ਤੋਂ ਜ਼ਿਆਦਾ ਅਸਰ ਏਸ਼ੀਆ, ਅਫਰੀਕਾ ਅਤੇ ਪੂਰਬੀ ਅਤੇ ਮੱਧ ਯੂਰਪ ਦੇ ਸ਼ਹਿਰਾਂ 'ਚ ਦੇਖਿਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਅਤੇ ਇੰਡੋਨੇਸ਼ੀਆ ਵਿਚ ਪੀਐਮ 2.5 ਪ੍ਰਦੂਸ਼ਣ ਵਿਚ ਸਭ ਤੋਂ ਵੱਧ ਵਾਧਾ ਹੋਇਆ ਹੈ, ਜਦਕਿ ਚੀਨ ਵਿਚ ਸਭ ਤੋਂ ਵੱਧ ਸੁਧਾਰ ਹੋਇਆ ਹੈ।

pollution

ਅਧਿਐਨ ਵਿਚ ਸ਼ਾਮਲ 7,239 ਸ਼ਹਿਰਾਂ ਵਿਚੋਂ ਭਾਰਤ ਦੇ 18 ਸ਼ਹਿਰਾਂ ਵਿਚ 2010 ਤੋਂ 2019 ਤੱਕ ਪੀਐਮ 2.5 ਪ੍ਰਦੂਸ਼ਣ ਵਿਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਦੋ ਸ਼ਹਿਰ ਇੰਡੋਨੇਸ਼ੀਆ ਦੇ ਹਨ। ਇਸ ਤੋਂ ਇਲਾਵਾ 2010 ਤੋਂ 2019 ਤੱਕ ਪੀਐਮ2.5 ਪ੍ਰਦੂਸ਼ਣ ਵਿਚ ਸਭ ਤੋਂ ਵੱਧ ਕਮੀ ਵਾਲੇ 20 ਸ਼ਹਿਰ ਚੀਨ ਦੇ ਹਨ। ਦਿੱਲੀ ਅਤੇ ਕੋਲਕਾਤਾ ਚੋਟੀ ਦੇ 10 ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿਚੋਂ ਇਕ ਹਨ ਜਿੱਥੇ 2019 ਵਿਚ ਪੀਐਮ 2.5 ਪ੍ਰਦੂਸ਼ਣ ਕਾਰਨ ਸਭ ਤੋਂ ਵੱਧ ਲੋਕ ਬਿਮਾਰ ਹੋਏ ਹਨ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ, ਨਾਈਜੀਰੀਆ, ਪੇਰੂ ਅਤੇ ਬੰਗਲਾਦੇਸ਼ ਦੇ ਸ਼ਹਿਰ ਉਹਨਾਂ 20 ਸ਼ਹਿਰਾਂ ਵਿਚ ਸ਼ਾਮਲ ਹਨ ਜਿੱਥੇ ਸਭ ਤੋਂ ਵੱਧ ਪੀਐਮ 2.5 ਐਕਸਪੋਜਰ ਹਨ।

Pollution

ਅਮਰੀਕਾ ਸਥਿਤ ਖੋਜ ਸੰਸਥਾ ਹੈਲਥ ਇਫੈਕਟਸ ਇੰਸਟੀਚਿਊਟ  ਦੁਆਰਾ ਪੇਸ਼ ਕੀਤੀ ਗਈ ਇਸ ਨਵੀਂ ਰਿਪੋਰਟ ਅਨੁਸਾਰ, ਦਿੱਲੀ ਅਤੇ ਕੋਲਕਾਤਾ ਵਿਚ 2019 ਵਿਚ ਪ੍ਰਤੀ ਇਕ ਲੱਖ ਆਬਾਦੀ ਵਿਚ 106 ਤੋਂ 99 ਮੌਤਾਂ ਹੋਈਆਂ ਸਨ। ਜ਼ਿਕਰਯੋਗ ਹੈ ਕਿ ‘ਪੀਐਮ2.5’ ਹਵਾ ’ਚ ਪ੍ਰਦੂਸ਼ਣ ਫੈਲਾਉਣ ਵਾਲੇ ਕਣ ਹੁੰਦੇ ਹਨ। ਅਮਰੀਕਾ ਦੇ ਖੋਜ ਸੰਗਠਨ ‘ਹੈਲਥ ਇਫੈਕਟਸ ਇੰਸਟੀਚਿਊਟ’ ਵੱਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਦਿੱਲੀ ਵਿਚ ਹਵਾ ਪ੍ਰਦੂਸ਼ਣ ਫੈਲਾਉਣ ਵਾਲੇ ਕਣਾਂ ਦਾ ਪੱਧਰ ਭਾਰਤ ਵਿਚ ਸਭ ਤੋਂ ਵੱਧ ਹੈ। ਇਸ ਅਧਿਐਨ ਵਿਚ 2010-19 ਤੱਕ ਦੇ ਅੰਕੜੇ ਸ਼ਾਮਲ ਕੀਤੇ ਗਏ ਹਨ।